ਅਕਾਲੀ-ਭਾਜਪਾ ਸਰਕਾਰ ਨੇ ਔਰਤਾਂ ਦੀ ਭਲਾਈ ਲਈ ਸਰਬਪੱਖੀ ਕਦਮ ਚੁੱਕੇ: ਹਰਸਿਮਰਤ

ਅਕਾਲੀ-ਭਾਜਪਾ ਸਰਕਾਰ ਨੇ ਔਰਤਾਂ ਦੀ ਭਲਾਈ ਲਈ ਸਰਬਪੱਖੀ ਕਦਮ ਚੁੱਕੇ: ਹਰਸਿਮਰਤ

0 0

ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੌਮੀ ਪਰਿਵਾਰ ਸਿਹਤ ਸਰਵੇਖਣ (2015-16) ‘ਚ ਪੰਜਾਬ ਅੰਦਰ ਔਰਤਾਂ ਨਾਲ ਜੁੜੇ ਹਰੇਕ ਪਹਿਲੂ ਦੇ ਸਾਕਾਰਾਤਮਕ ਪੱਖ ਸਾਹਮਣੇ ਆਉਣ ਨਾਲ ਇਹ ਸਾਬਤ ਹੋਇਆ ਹੈ ਕਿ ਇਹ ਬੀਤੇ 10 ਸਾਲਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵੱਲੋਂ ਉਲੀਕੀਆਂ ਔਰਤਾਂ ਪੱਖੀ ਭਲਾਈ ਸਕੀਮਾਂ ਦੇ ਕਾਰਨ ਹੀ ਹੋਇਆ ਹੈ। ਇਸ ਸੰਬੰਧੀ ਸਰਵੇ ‘ਚ ਪੰਜਾਬ ਦੀ ਬਿਹਤਰ ਸਥਿਤੀ ਦਰਸਾਈ ਗਈ ਹੈ।
ਹਰਸਿਮਰਤ ਬਾਦਲ ਨੇ ਕਿਹਾ, ”ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਵੱਲੋਂ ਲਾਗੂ ਕਲਿਆਣਕਾਰੀ ਪ੍ਰੋਗਰਾਮ ‘ਚ ਔਰਤਾਂ ਦੀ ਭਲਾਈ ਨੂੰ ਅਹਿਮੀਅਤ ਦਿੱਤੀ ਗਈ, ਜਿਸ ਕਰ ਕੇ ਸੂਬੇ ‘ਚ ਔਰਤਾਂ ਨੇ ਹਰ ਖੇਤਰ ‘ਚ ਫੈਸਲਾਕੁੰਨ ਅਤੇ ਅਹਿਮ ਰੋਲ ਅਦਾ ਕੀਤਾ ਹੈ ਅਤੇ ਸਰਬਪੱਖੀ ਕਦਮ ਚੁੱਕੇ ਹਨ। ਬੀਤੇ ਦਿਨ ਕੌਮਾਂਤਰੀ ਮਹਿਲਾ ਦਿਵਸ ਮੌਕੇ ਕੇਂਦਰੀ ਮੰਤਰੀ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਔਰਤਾਂ ਦੇ ਸਸ਼ਕਤੀਕਰਨ, ਲਿੰਗ ਸਮਾਨਤਾ ਅਤੇ ਨਿਆਂ ਤੋਂ ਇਲਾਵਾ ਔਰਤਾਂ ਦੇ ਸਮਾਜਿਕ, ਆਰਥਿਕ ਅਤੇ ਸਿਆਸੀ ਸਸ਼ਕਤੀਕਰਨ ਨੂੰ ਵੱਡਾ ਹੁਲਾਰਾ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਔਰਤਾਂ ਲਈ ਸ਼ੁਰੂ ਕੀਤੀਆਂ ਗਈਆਂ ਨਿਵੇਕਲੀਆਂ ਸਕੀਮਾਂ ‘ਚ ਮਾਈ ਭਾਗੋ ਵਿੱਦਿਆ ਸਕੀਮ ਤਹਿਤ 9ਵੀਂ ਤੋਂ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਮੁਫਤ ਸਾਈਕਲ ਵੰਡੇ ਜਾਣਾ, ਸਹੂਲਤਾਂ ਤੋਂ ਵਾਂਝੀਆਂ ਕੁੜੀਆਂ ਨੂੰ 15 ਹਜ਼ਾਰ ਰੁਪਏ ਦਾ ਵਿਆਹ ਮੌਕੇ ਸ਼ਗਨ, ਔਰਤਾਂ ਵੱਲੋਂ ਲਏ ਗਏ ਕਰਜ਼ਿਆਂ ‘ਤੇ ਸਬਸਿਡੀ ਤੋਂ ਇਲਾਵਾ ਸਿੱਖਿਆ ਲਈ ਵਿੱਤੀ ਸਹਾਇਤਾ, ਵਜ਼ੀਫੇ, ਪੌਸ਼ਟਿਕ ਆਹਾਰ ਅਤੇ ਸਵੈ-ਰੋਜ਼ਗਾਰ ਆਦਿ ਸ਼ਾਮਲ ਹਨ।