ਛੋਟੇ ਤੇ ਦਰਮਿਆਨੇ ਕਿਸਾਨਾਂ ਦਾ ਕਰਜ਼ਾ ਮੁਆਫ ਹੋਵੇਗਾ : ਰਾਜਨਾਥ

ਛੋਟੇ ਤੇ ਦਰਮਿਆਨੇ ਕਿਸਾਨਾਂ ਦਾ ਕਰਜ਼ਾ ਮੁਆਫ ਹੋਵੇਗਾ : ਰਾਜਨਾਥ

0 0

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸਮਾਜਵਾਦੀ ਪਾਰਟੀ (ਸਪਾ) ਤੇ ਬਹੁਜਨ ਸਮਾਜ ਪਾਰਟੀ (ਬਸਪਾ) ‘ਤੇ ਉੱਤਰ ਪ੍ਰਦੇਸ਼ ਨੂੰ ਬਰਬਾਦ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਸੂਬੇ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਰਕਾਰ ਬਣਨ ‘ਤੇ ਫਸਲੀ ਕਰਜ਼ਾ ਅਤੇ ਛੋਟੇ ਤੇ ਦਰਮਿਆਨੇ ਕਿਸਾਨਾਂ ਦਾ ਕਰਜ਼ਾ ਮੁਆਫ ਹੋਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਤੋਂ ਸੂਬੇ ‘ਚ ਸੱਤਾਧਾਰੀ ਸਰਕਾਰ ਦਾ ਦਾਅਵਾ ਹੈ ਕਿ ਇਥੇ ਵਿਕਾਸ ਹੋ ਰਿਹਾ ਹੈ ਪਰ ਵਿਕਾਸ ਦੇ ਨਾਂ ‘ਤੇ ਇਹ ਸਿਰਫ ਠੱਗੀ ਹੈ। ਸਾਰੀਆਂ ਸੜਕਾਂ ਦਾ ਭੈੜਾ ਹਾਲ ਹੈ। ਕੰਮ ਬੋਲਣਾ ਨਹੀਂ ਕੰਮ ਦਿਸਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਪਾ ਤੇ ਬਸਪਾ ਇਸ ਵਾਰ ਸੂਬੇ ਤੋਂ ਜਾ ਰਹੀਆਂ ਹਨ ਅਤੇ 11 ਮਾਰਚ ਮਗਰੋਂ ਭਾਜਪਾ ਇਕ ਵਧੀਆ ਸਰਕਾਰ ਦੇਵੇਗੀ, ਜਿਸ ‘ਚ ਸਾਰੇ ਵਰਗਾਂ ਦਾ ਸਨਮਾਨ ਹੋਵੇਗਾ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ। ਕੇਂਦਰੀ ਮੰਤਰੀ ਨੇ ਮੁੱਖ ਮੰਤਰੀ ਅਖਿਲੇਸ਼ ਯਾਦਵ ‘ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਦੋਸ਼ ਲਾਉਣ ਤੋਂ ਪਹਿਲਾਂ ਬੜੀ ਗੰਭੀਰਤਾ ਨਾਲ ਉਸ ‘ਤੇ ਵਿਚਾਰ ਕਰੋ। ਅੱਖਾਂ ‘ਚ ਘੱਟਾ ਪਾ ਕੇ ਸਿਆਸੀ ਕਾਮਯਾਬੀ ਹਾਸਲ ਨਹੀਂ ਕੀਤੀ ਜਾ ਸਕਦੀ।