ਟਰੰਪ ਨੇ ਸੁਪਰੀਮ ਕੋਰਟ ਲਈ ਨੀਲ ਗੋਰਸਚ ਦਾ ਨਾਂ ਕੀਤਾ ਨਾਮਜ਼ਦ

ਟਰੰਪ ਨੇ ਸੁਪਰੀਮ ਕੋਰਟ ਲਈ ਨੀਲ ਗੋਰਸਚ ਦਾ ਨਾਂ ਕੀਤਾ ਨਾਮਜ਼ਦ

0 0

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੰਜ਼ਰਵੇਟਿਵ ਜੱਜ ਨੀਲ ਗੋਰਸਚ ਨੂੰ ਸੁਪਰੀਮ ਕੋਰਟ ਲਈ ਆਪਣੇ ਉਮੀਦਵਾਰ ਦੇ ਰੂਪ ‘ਚ ਨਾਮਜ਼ਦ ਕੀਤਾ ਹੈ। ਇਸ ਚੋਣ ‘ਤੇ ਡੈਮੋਕ੍ਰੇਟਿਕ ਮੈਂਬਰਾਂ ਨੇ ਸਖਤ ਰਵੱਈਆ ਪ੍ਰਗਟ ਕੀਤਾ ਹੈ। ਕੋਰੋਰਾਡੋ ‘ਚ ਜੰਮੇ 49 ਸਾਲਾ ਗੋਰਸਚ ਟੇਂਥ ਸਰਕਟ ਦੀ ਅਮਰੀਕੀ ਅਪੀਲ ਅਦਾਲਤ ‘ਚ ਸੇਵਾ ਨਿਭਾਅ ਚੁੱਕੇ ਹਨ। ਪਿਛਲੇ 25 ਸਾਲਾਂ ਤੋਂ ਹੁਣ ਤਕ ਕੋਈ ਵੀ ਇੰਨੀ ਛੋਟੀ ਉਮਰ ‘ਚ ਸੁਪਰੀਮ ਕੋਰਟ ਦੇ ਜੱਜ ਲਈ ਨਾਮਜ਼ਦ ਨਹੀਂ ਹੋਇਆ। ਇਸ ਲਈ ਉਹ ਸਭ ਤੋਂ ਛੋਟੀ ਉਮਰ ਦੇ ਉਮੀਦਵਾਰ ਹਨ।
ਵਾਈਟ ਹਾਊਸ ਦੇ ਈਸਟ ਰੂਮ ਤੋਂ ਵੱਡੀ ਘੋਸ਼ਣਾ ਕਰਦੇ ਹੋਏ ਟਰੰਪ ਨੇ ਕਿਹਾ,”ਮੈਨੂੰ ਸੁਪਰੀਮ ਕੋਰਟ ਦੇ ਜੱਜ ਦੇ ਅਹੁਦੇ ਲਈ ਨੀਲ ਗੋਰਸਚ ਦਾ ਨਾਂ ਨਾਮਜ਼ਦ ਕਰਨ ‘ਤੇ ਮਾਣ ਹੈ।” ਗੋਰਸਚ ਨੇ ਕੋਲੰਬੀਆ ਯੂਨੀਵਰਸਿਟੀ ਅਤੇ ਹਾਰਵਰਡ ਕਾਨੂੰਨ ਸਕੂਲ ‘ਚ ਪੜ੍ਹਾਈ ਕੀਤੀ ਹੈ। ਉਨ੍ਹਾਂ ਨੇ ‘ਆਕਸਫੋਰਡ ਯੂਨੀਵਰਸਿਟੀ’ ਤੋਂ ਮਾਰਸ਼ਲ ਸਰਾਲਰ ਦੇ ਰੂਪ ‘ਚ ਆਪਣੀ ਡਾਕਟਰੇਟ ਦੀ ਉਪਾਧੀ ਲਈ ਸੀ ਅਤੇ ਉਨ੍ਹਾਂ ਦੇ ਨਾਮ ਨੂੰ ਬਿਨਾ ਕਿਸੇ ਵਿਰੋਧ ਦੇ ਮਨਜੂਰੀ ਦਿੱਤੀ ਗਈ ਹੈ।
ਗੋਰਸਚ ਨੇ ਕਿਹਾ ਕਿ ਉਨ੍ਹਾਂ ਦਾ ਨਾਮ ਨਾਮਜ਼ਦ ਕਰਨ ‘ਤੇ ਉਹ ਬਹੁਤ ਖੁਸ਼ ਹਨ। ਡੈਮੋਕ੍ਰੇਟਿਕ ਮੈਂਬਰਾਂ ਨੇ ਉਨ੍ਹਾਂ ਦੀ ਨਾਮਜ਼ਦਗੀ ਦਾ ਵਿਰੋਧ ਕੀਤਾ ਹੈ। ਸੈਨੇਟ ‘ਚ ਘੱਟ ਵੋਟਾਂ ਦੇ ਨੇਤਾ ਚਾਰਲਸ ਸ਼ੂਮਰ ਨੇ ਕਿਹਾ ਕਿ ਉਨ੍ਹਾਂ ਦੇ ਰਿਕਾਰਡ ਨੂੰ ਦੇਖਦੇ ਹੋਏ ਇਸ ਗੱਲ ਦਾ ਅਜੇ ਸ਼ੱਕ ਹੈ ਕਿ ਉਨ੍ਹਾਂ ‘ਚ ਇਸ ਮਾਪਦੰਡ ਨੂੰ ਪੂਰਾ ਕਰਨ ਦੀ ਯੋਗਤਾ ਹੈ ਜਾਂ ਨਹੀਂ। ਜੱਜ ਗੋਰਸਚ ਨੇ ਵਾਰ-ਵਾਰ ਕੰਮਕਾਜੀ ਲੋਕਾਂ ਦੀ ਤੁਲਨਾ ‘ਚ ਕਾਰਪੋਰੇਸ਼ਨਾਂ ਦੀ ਸਿਫਤ ਕੀਤੀ ਹੈ।