ਟਰੰਪ ਪ੍ਰਸ਼ਾਸਨ ਹੇਠ ਨਵੀਂਆਂ ਉਚਾਈਆਂ ਤਕ ਪੁੱਜਣਗੇ ਭਾਰਤ-ਅਮਰੀਕਾ ਦੇ ਸੰਬੰਧ

ਟਰੰਪ ਪ੍ਰਸ਼ਾਸਨ ਹੇਠ ਨਵੀਂਆਂ ਉਚਾਈਆਂ ਤਕ ਪੁੱਜਣਗੇ ਭਾਰਤ-ਅਮਰੀਕਾ ਦੇ ਸੰਬੰਧ

0 0

ਅਮਰੀਕਾ ਦੇ ਉੱਪ ਰਾਸ਼ਟਰਪਤੀ ਮਾਈਕ ਪੇਂਸ ਦੇ ਨੇੜਲੇ ਇਕ ਭਾਰਤੀ-ਅਮਰੀਕੀ ਉਦਯੋਗਪਤੀ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਭਾਈਵਾਲ ਹਨ ਅਤੇ ਏਸ਼ੀਆ ਪ੍ਰਸ਼ਾਂਤ ਖੇਤਰ ‘ਚ ਚੀਨ ਦੀ ਦੁਸ਼ਮਣੀ ਦੇ ਬਾਵਜੂਦ ਦੋਹਾਂ ਦੇਸ਼ਾਂ ਦੇ ਸਾਂਝੇ ਹਿੱਤ ਵੀ ਹਨ, ਅਜਿਹੇ ‘ਚ ਭਾਰਤ-ਅਮਰੀਕੀ ਸੰਬੰਧ ਟਰੰਪ ਪ੍ਰਸ਼ਾਸਨ ਹੇਠ ਨਵੀਂਆਂ ਉਚਾਈਆਂ ਤਕ ਪੁੱਜਣਗੇ। ਇੰਡੀਆਨਾ ਨਿਵਾਸੀ ਗੁਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਅਸੀਂ ਭਾਰਤੀ-ਅਮਰੀਕੀ ਦੋਹਾਂ ਦੇਸ਼ਾਂ ਦੇ ਸੰਬੰਧਾਂ ਨੂੰ ਮਜਬੂਤ ਬਣਾਉਣ ਲਈ ਭੂਮਿਕਾ ਨਿਭਾਅ ਰਹੇ ਹਾਂ।
ਏਸ਼ੀਆ-ਪ੍ਰਸ਼ਾਂਤ ਖੇਤਰ ‘ਚ ਚੀਨ ਦੇ ਵਧਦੇ ਆਰਥਿਕ ਅਤੇ ਫੌਜੀ ਪ੍ਰਭਾਵ ਨੂੰ ਸੰਤੁਲਿਤ ਕਰਨ ਅਤੇ ਦੱਖਣੀ-ਮੱਧ ਏਸ਼ੀਆ ‘ਚ ਅੱਤਵਾਦ ਦੇ ਖਤਰੇ ਨੂੰ ਖਤਮ ਕਰਨ ਲਈ ਮਿਲ ਕੇ ਕੰਮ ਕਰਨਾ ਭਾਰਤ ਅਤੇ ਅਮਰੀਕਾ ਦੇ ਸਾਂਝੇ ਹਿੱਤ ‘ਚ ਹੈ। ਵਰਤਮਾਨ ‘ਚ ਭਾਰਤ ਅਤੇ ਅਮਰੀਕਾ ਸਾਂਝੇਦਾਰ ਹਨ। ਦੋਹਾਂ ਦੀ ਦੱਖਣੀ-ਪੂਰਬੀ ਏਸ਼ੀਆ ‘ਚ ਚੀਨ ਦੇ ਵਧਦੇ ਆਰਥਿਕ ਅਤੇ ਫੌਜੀ ਪ੍ਰਭਾਵ ਨੂੰ ਸੰਤੁਲਿਤ ਕਰਨ ‘ਚ ਦਿਲਚਸਪੀ ਹੈ। ਦੋਹਾਂ ਹੀ ਦੇਸ਼ਾਂ ਦੀ ਰੁਚੀ ਹੈ ਕਿ ਉਹ ਪਾਕਿਸਤਾਨ ਅਤੇ ਅਫਗਾਨਿਸਤਾਨ ਵਰਗੇ ਦੇਸ਼ਾਂ ਤੋਂ ਪੈਦਾ ਹੋਣ ਵਾਲੇ ਅੱਤਵਾਦ ਨਾਲ ਨਜਿੱਠ ਸਕਣ।’ ਉਨ੍ਹਾਂ ਕਿਹਾ,”ਅਮਰੀਕਾ ਨਾਲ ਸੰਬੰਧਾਂ ਨੂੰ ਲੈ ਕੇ ਲਗਾਤਾਰ ਵਧੀਆ ਕਰਨ ‘ਚ ਭਾਰਤ ਦਾ ਵੱਡਾ ਹਿੱਤ ਹੈ। ਖਾਸ ਕਰਕੇ ਸੂਚਨਾ ਉਦਯੋਗ ਅਤੇ ਤਕੀਨੀਕੀ ਉਦਯੋਗਾਂ ‘ਚ ਸਾਡੀਆਂ ਕਈ ਸਾਂਝੇ ਕਾਰੋਬਾਰੀ ਪਹਿਲੂ ਵੀ ਹਨ।”