Editorials

0 0

ਕੈਨੇਡਾ ਦੀ ਕੁੱਲ ਆਬਾਦੀ (ਜੋ ਕਿ ਸਾਢੇ ਤਿੰਨ ਕਰੋੜ ਦੇ ਲੱਗਭੱਗ ਹੈ) ਵਿੱਚ 12 ਲੱਖ ਦੇ ਕਰੀਬ ਇੰਡੋ-ਕੈਨੇਡੀਅਨ ਹਨ| ਸਾਲ 1920 ਇਸਵੀ ਤੋਂ ਪਹਿਲਾਂ ਕੈਨੇਡਾ ਵਿੱਚ ਤਕਰੀਬਨ ਛੇਂ ਕੁ ਹਜਾਰ ਭਾਰਤੀ ਇਮੀਗ੍ਰਾਂਟ ਸਨ| ਸਾਲ 1914 ਤੋਂ 1920 ਤੱਕ ਦੇ ਸਮੇਂ ਵਿੱਚ ਕੇਵਲ ਇਕੋ-ਇੱਕ ਭਾਰਤੀ ਇਮੀਗ੍ਰਾਂਟ ਨੂੰ ਕੈਨੇਡਾ ਆਉਣ ਦਿੱਤਾ ਗਿਆ| ਇਹਨਾਂ ਭਾਰਤੀ ਇਮੀਗ੍ਰਾਂਟਸ ਵਿੱਚ ਬਹੁਤਾ ਕਰਕੇ ਸਿੱਖ ਸਨ ਜੋ ਬ੍ਰਿਟਿਸ ਕੋਲੰਬੀਆ ਵਿੱਚ ਸੈਟਲ ਸਨ ਪਰ ਉਹਨਾਂ ਨੂੰ ਆਪਣੇ ਪਰਿਵਾਰ ਲਿਆਉਣ ਦੀ ਆਗਿਆ ਨਹੀਂ ਸੀ|

ਭਾਰਤੀ ਮੂਲ ਦੇ ਲੋਕ ਆਪਣੀ ਰੋਜੀ-ਰੋਟੀ ਦੇ ਸਾਧਨਾਂ ਨੂੰ ਜੁਟਾਉਣਾ ਜਾਣਦੇ ਹਨ ਅਤੇ ਦੂਜੇ ਦੇਸਾਂ ਵਿੱਚ ਜਾ ਕੇ ਉਥੋਂ ਦੀ ਮਿੱਟੀ ਨੂੰ ਖਰੋਚ ਕੇ ਚੰਗੀ ਤਰ੍ਹਾਂ ਦੌਲਤ ਕਮਾ ਕੇ ਆਪਣੀ ਜਿੰਦਗੀ ਦੋਬਾਰਾ ਤੋਂ ਸੁਰੂ ਕਰਨਾ ਜਾਣਦੇ ਹਨ| ਅੱਜ ਤੋਂ ਬਹੁੱਤ ਸਾਲ ਪਹਿਲਾਂ ਕੈਨੇਡਾ ਦੇ ਲੇਬਰ ਮਨਿਸਟਰ ਮਕੈਂਜੀ ਕਿੰਗ ਨੇ ਪਹਿਲੇ ਭਾਰਤੀ ਇਮੀਗ੍ਰਾਂਟ ਨੂੰ ਇਹ ਕਹਿਕੇ ਨਕਾਰ ਦਿੱਤਾ ਸੀ ਕਿ ਹਿੰਦੂ ਇਸ ਦੇਸ਼ ਦੀ ਜਲ-ਵਾਯੂ ਵਿੱਚ ਫਿੱਟ ਨਹੀਂ ਹੁੰਦਾ| ਉਸ ਸਮੇਂ ਹਰ ਭਾਰਤੀ ਨੂੰ ਹਿੰਦੂ ਹੀ ਕਿਹਾ ਜਾਂਦਾ ਸੀ|
ਇਸ ਘਟਨਾ ਅਤੇ “ਕਾਮਾਗਾਟਾ ਮਾਰੂ” ਦੀ ਮੰਦਭਾਗੀ ਘਟਨਾ ਤੋਂ ਬਾਅਦ ਸਾਲ 2013 ਵਿੱਚ ਭਾਰਤੀ ਇਮੀਗ੍ਰਾਂਟ ਦਾ ਕੈਨੇਡਾ ਵਿੱਚ ਚੀਨ ਤੋਂ ਬਾਅਦ ਦੂਜਾ ਨੰਬਰ ਸੀ|ਕੁੱਲ ਮਿਲਾ ਕੇ ਕੈਨੇਡਾ ਵਿੱਚ ਇੰਡੋ-ਕੈਨੇਡੀਅਨ ਗੈਰ- ਯੂਰਪੀ ਇਮੀਗ੍ਰਾਂਟਸ ਦਾ ਤੀਜਾ ਵੱਡਾ ਗਰੁੱਪ ਬਣਕੇ ਸਾਹਮਣੇ ਆਇਆ ਹੈ|

1895 ਦੇ ਬ੍ਰਿਟਿਸ਼ ਕੰਲੰਬੀਆਂ ਐਕਟ ਮੁਤਾਬਕ ਕਿਸੇ ਚੀਨੀ,ਜਪਾਨੀ ਜਾਂ ਭਾਰਤੀ ਨੂੰ ਵੋਟ ਦਾ ਹੱਕ ਨਹੀਂ ਸੀ ਭਾਰਤੀ ਹੀ ਨਹੀਂ ਸਗੋਂ ਹੋਰ ਏਸੀਆਈ ਦੇਸ਼ਾ ਨਾਲ ਵੀ ਅਜਿਹਾ ਹੀ ਸਲੂਕ ਕੀਤਾ ਜਾਂਦਾ ਸੀ| ਕੈਨੇਡਾ ਵਿੱਚ ਸਭ ਤੋਂ ਪਹਿਲਾ ਸਿੱਖ ਇਮੀਗ੍ਰਾਂਟ ਕੇਸਰ ਸਿੰਘ ਆਇਆ, ਜੋ ਕਿ ਬ੍ਰਿਟਿਸ ਇੰਡੀਆ ਆਰਮੀ ਦਾ ਰਿਸਾਲਦਾਰ ਮੇਜਰ ਸੀ ਤੇ ਸਾਲ 1897 ਵਿੱਚ ਵੈਨਕੂਵਰ ਪਹੁੰਚਿਆ| ਸਾਲ 1904 ਤੱਕ ਬਹੁੱਤ ਸਾਰੇ ਸਿੱਖ ਕੈਨੇਡਾ ਆਏ ਤੇ ਵੈਨਕੂਵਰ ਵਿੱਚ ਕੰਮ-ਕਾਰ ਤੇ ਲੱਗ ਗਏ| ਅਗਲੇ ਦੋ ਸਾਲਾਂ ਵਿੱਚ ਇਹਨਾਂ ਦੀ ਗਿਣਤੀ ਲੱਗਭਗ 1500 ਦੇ ਕਰੀਬ ਹੋ ਗਈ| ਇਹ ਦੇਖਕੇ ਕੈਨੇਡਾ ਅਥਾਰਟੀਜ ਨੇ ਦੋ ਕਾਨੂੰਨ ਪਾਸ ਕਰਕੇ ਕਈ ਦਹਾਕਿਆਂ ਲਈ ਇਮੀਗ੍ਰੇਸਨ ਰੋਕੀ ਰੱਖੀ| ਇਕ ਕਾਨੂੰਨ ਅਨੁਸਾਰ ਹਰ ਭਾਰਤੀ ਇੰਮੀਗ੍ਰਾਟ ਪਾਸ ਕੈਨੇਡਾ ਪਹੁੰਚਣ ਸਮੇਂ 200 ਡਾਲਰ ਹੋਣੇ ਚਾਹੀਦੇ ਸਨ ਜਦੋਂ ਕਿ ਯੂਰਪੀਆਂ ਲਈ ਇਹ ਰਕਮ 25 ਡਾਲਰ ਹੀ ਸੀ| ਦੂਜੇ ਕਾਨੂੰਨ ਰਾਹੀ ਉਹਨਾਂ ਇਮੀਗ੍ਰਾਟਸ ਨੂੰ ਕੈਨੇਡਾ ਨਹੀਂ ਸੀ ਆਉਣ ਦਿੱਤਾ ਜਾਂਦਾ ਜਿਹੜੇ ਆਪਣੇ ਜਨਮ ਦੇ ਦੇਸ਼ ਤੋਂ ਸਿੱਧਾ ਸਫਰ ਕਰਕੇ ਕੈਨੇਡਾ ਨਹੀਂ ਸੀ ਆਉਦੇ| ਸਾਲ 1914 ਵਿੱਚ ਜਦੋਂ ਕਾਮਾਗਾਟਾ ਮਾਰੂ ਜ਼ਹਾਜ 376 ਭਾਰਤੀਆਂ ਨੂੰ ਲੈ ਕੇ ਵੈਨਕੂਵਰ ਪਹੁੰਚਿਆ ਤਾਂ ਉਹਨਾਂ ਨੂੰ ਕੈਨੇਡਾ ਦਾਖਲ ਹੋਣ ਤੋਂ ਰੋਕਿਆ ਗਿਆ| ਦੋ ਮਹੀਨੇ ਸਮੁੰਦਰ ਵਿੱਚ ਹੀ ਭੁੱਖੇ-ਭਾਣੇ ਰਹਿਕੇ ਇੰਡੀਆਂ ਵਾਪਸ ਚਲੇ ਗਏ|

ਬਾਅਦ ਵਿੱਚ ਦੂਜੇ ਦੇਸਾਂ ਤੋ ਆਉਣ ਵਾਲੇ ਇਮੀਗ੍ਰਟਾਂਸ ਨੂੰ ਕੈਨੇਡਾ ਦੀ ਐਂਟਰੀ ਮਿਲਣੀ ਸੁਰੂ ਹੋ ਗਈ ਤੇ ਭਾਰਤੀਆਂ ਨੂੰ ਵੋਟ ਦਾ ਹੱਕ ਮਿਲ ਗਿਆ| ਸਾਲ 1950 ਵਿੱਚ” ਡਿਪਾਰਟਮੈਂਟ ਆਫ ਸਿਟੀਜਨਸ਼ਿਪ ਐਂਡ ਇਮੀਗ੍ਰੇਸਨ” ਸਥਾਪਿਤ ਕਰ ਦਿੱਤਾ ਗਿਆ ਤੇ ਸਾਲ 1951 ਵਿੱਚ ਇੰਡੀਆਂ, ਪਾਕਿਸਤਾਨ ਅਤੇ ਸ੍ਰੀਲੰਕਾ ਦੀਆਂ ਸਰਕਾਰਾਂ ਨਾਲ ਸਮਝੌਤੇ ਹੋ ਗਏ| ਇਸ ਤਰ੍ਹਾਂ ਇਮੀਗ੍ਰੇਸਨ ਦੀ ਇੱਕ ਲਹਿਰ ਚਲ ਪਈ ਅਤੇ ਬਿਨਾਂ ਕਿਸੇ ਰੁਕਾਵਟ ਤੋਂ ਹੁਣ ਵੀ ਜਾਰੀ ਹੈ|

ਕੈਨੇਡਾ ਵਿੱਚ 11.6 ਲੱਖ ਲੋਕ ਈਸਟ ਇੰਡੀਅਨ ਮੂਲ ਦੇ ਹਨ ਜਦੋਂ ਕਿ ਇਹ ਗਿਣਤੀ ਹੁਣ 12 ਲੱਖ ਤੋਂ ਵੀ ਵੱਧ ਦੱਸੀ ਜਾਂਦੀ ਹੈ| ਇਸ ਵਿੱਚ 34% ਸਿੱਖ ਅਤੇ 27% ਹਿੰਦੂ ਹਨ| ਇੰਡੋ- ਕੈਨੇਡੀਅਨਜ ਦੀ ਸਭ ਤੋਂ ਵੱਧ ਗਿਣਤੀ ਓੁਨਟਾਰੀਓ(6.8 ਲੱਖ), ਬੀ.ਸੀ(2.75 ਲੱਖ),ਐਲਬਰਟਾ(1.25 ਲੱਖ) ਅਤੇ ਇਸ ਵਿੱਚ ਸਿੱਖਾਂ ਦੀ ਗਿਣਤੀ ਓੁਨਟਾਰੀਓ (1.79 ਲੱਖ) ਬੀ.ਸੀ(2.1 ਲੱਖ) ਅਤੇ ਐਲਬਰਟਾ(52000) ਹੈ|

ਇਸ ਤਰ੍ਹਾਂ ਕੈਨੇਡਾ ਦੇ ਸਭਿਆਚਾਰ ਤੇ ਆਮ ਕਰਕੇ ਇੰਡੋ-ਕੈਨੇਡੀਅਨ ਤੇ ਖਾਸ ਕਰਕੇ ਪੰਜਾਬੀਆਂ ਦਾ ਬਹੁਤ ਅਸਰ ਪਿਆ ਹੈ| ਜਿਸ ਕਾਰਨ ਅੰਗ੍ਰਜੀ ਅਤੇ ਫਰੈਂਚ ਨੂੰ ਛੱਡ ਕੇ ਪੰਜਾਬੀ ਕੈਨੇਡਾ ਦੀ ਤੀਜੀ ਵੱਡੀ ਭਾਸ਼ਾ ਬਣ ਗਈ ਹੈ| ਕੈਨੇਡਾ ਦੀ ਆਬਾਦੀ ਦਾ 1.3 ਪ੍ਰਤਿਸਤ ਪੰਜਾਬੀ ਭਾਸ਼ਾ ਨੂੰ ਸਮਝਦੇ ਤੇ ਬੋਲਦੇ ਹਨ| ਬਹੁਤ ਸਾਰੇ ਦੇਸੀ ਰੇਡੀਓ,ਟੀ.ਵੀ ਚੈਨਲ ਅਤੇ ਅਖਬਾਰ ਪੰਜਾਬੀ ਹਨ|

ਪੰਜਾਬ ਦੇ ਲੋਕ ਜਿਹੜੇ ਆਪਣੀ ਜਨਮ-ਭੂਮੀ ਤੋਂ ਦੂਰ ਜਾ ਕੇ ਕੈਨੇਡਾ ਦੀ ਧਰਤੀ ਤੇ ਵੱਸ ਗਏ ਹਨ ਉਹਨਾਂ ਨੂੰ ਪਹਿਲਾਂ ਪਹਿਲਾਂ ਬਹੁਤ ਵਧੀਆ ਨੌਕਰੀਆਂ ਤਾਂ ਨਹੀਂ ਮਿਲ ਸਕੀਆਂ ਪਰ ਉਹਨਾਂ ਨੇ ਆਪਣੀ ਬਹਾਦਰੀ ਤੇ ਮਿਹਨਤ ਸਦਕਾ ਆਪਣੇ ਕਾਰੋਬਾਰ ਵਿੱਚ ਬੇ-ਮਿਸਾਲ ਵਾਧਾ ਕੀਤਾ ਹੈ ਤੇ ਬਹੁਤ ਸਾਰੇ ਲੋਕਾਂ ਨੂੰ ਰੋਜਗਾਰ ਦੇ ਰਹੇ ਹਨ|
ਬੇਸ਼ਕ ਕੈਨੇਡਾ ਦਾ ਜਲ-ਵਾਯੂ ਬਹੁਤ ਠੰਡਾ ਹੈ ਪਰ ਲੋਕਾਂ ਦੇ ਸੁਭਾਅ ਨਿੱਘੇ ਹਨ ਅਤੇ ਹਰ ਧਰਮ ਤੇ ਦੇਸ਼ ਦਾ ਸੁਆਗਤ ਕਰਦਾ ਹੈ|

0 0

ਇੰਤਕਾਲ ਦਾ ਮਤਲਬ ਹੈ,ਤਬਦੀਲੀ| ਭੋਂ ਰਿਕਾਰਡ ਵਿੱਚ ਤਬਦੀਲੀ ਸਿਰਫ਼ ਇੰਤਕਾਲ ਰਾਹੀ ਹੀ ਕੀਤੀ ਜਾਂਦੀ ਹੈ| ਇਸ ਮੰਤਵ ਲਈ ਦੋ-ਪਾੜਤਾਂ ਰਜਿਸਟਰ ਹੁੰਦਾ ਹੈ,ਜਿਸ ਨੂੰ ਰਜਿਸਟਰ ਇੰਤਕਾਲ ਕਹਿੰਦੇ ਹਨ|
ਜਦੋਂ ਕੋਈ ਵਿਅਕਤੀ ਜਮੀਨ ਸਬੰਧੀ ਤਬਾਦਲਾ,ਵਰਾਸਤ,ਪਟਾ, ਰਹਿਨ ਵਾ ਕਾਬਜ ਆਦਿਕ ਰਾਹੀ ਹੱਕ ਪ੍ਰਾਪਤ ਕਰਦਾ ਹੈ ਤਾਂ ਮਾਲ ਦੇ ਰਿਕਾਰਡ ਦੀ ਸੋਧ ਲਈ ਪਟਵਾਰੀ ਇੰਤਕਾਲ ਦਰਜ ਕਰਦਾ ਹੈ| ਤਹਿਸੀਲ ਵਿਚ ਹੋਈਆਂ ਰਜਿਸਟਰੀਆਂ ਅਨੁਸਾਰ ਤਹਿਸੀਲ ਦਫਤਰ ਤੋਂ ਪਟਵਾਰੀ ਨੂੰ ਰਜਿਸਟਰੀ ਪਰਚੇ ਮਹੀਨੇ ਵਿੱਚ ਦੋ ਵਾਰੀ ਛੇਜੇ ਜਾਂਦੇ ਹਨ, ਜਿਨ੍ਹਾਂ ਦੇ ਅਧਾਰ ਉੱਤੇ ਪਟਵਾਰੀ ਨੇ ਇੰਤਕਾਲ ਦਰਜ ਕਰਕੇ ਇੱਕ ਮਹੀਨੇ ਦੇ ਅੰਦਰ-ਅੰਦਰ ਰਜਿਸਟਰੀ ਪਰਚੇ ਵਾਪਸ ਕਰਨੇ ਹੁੰਦੇ ਹਨ| ਹੱਕ ਪ੍ਰਾਪਤ ਕਰਨ ਵਾਲਾ ਵੀ ਇੰਤਕਾਲ ਦਰਜ ਕਰਵਾ ਸਕਦਾ ਹੈ ਅਤੇ ਜਰੂਰੀ ਨਹੀਂ ਕਿ ਪਰਚਾ ਰਜਿਸਟਰੀ ਦੀ ਉਡੀਕ ਹੀ ਕੀਤੀ ਜਾਵੇ| ਜਿਸ ਰਜਿਸਟਰੀ ਵਿਚ ਪਟਵਾਰੀ ਇੰਤਕਾਲ ਦਰਜ ਕਰਦਾ ਹੈ ਉਸ ਦੀਆਂ ਦੋ ਪੜਤ, ਪੜਤ-ਪਟਵਾਰ ਅਤੇ ਪੜਤ-ਸਰਕਾਰ ਹੁੰਦੀਆਂ ਹਨ|ਪਟਵਾਰੀ ਵੱਲੋਂ ਇੰਤਕਾਲ ਦਰਜ ਕਰਨ ਪਿੱਛੋਂ ਇਲਾਕੇ ਦਾ ਗਿਰਦਾਵਰ,ਕਾਨੂਗੋ ਇਸ ਇੰਤਕਾਲ ਵਿਚ ਲਿਖੇ ਇੰਦਰਾਜ ਦਾ ਮਾਲ ਦੇ ਰਿਕਾਰਡ ਨਾਲ ਮੁਕਾਬਲਾ ਕਰਦਾ ਹੈ| ਜਿਹੜੇ ਇੰਤਕਾਲ ਠੀਕ ਦਰਜ ਹੋਏ ਹੋਣ ਉਹ ਇਲਾਕੇ ਦੇ ਤਹਿਸੀਲਦਾਰ, ਨਾਇਕ ਤਹਿਸੀਲਦਾਰ ਦੇ ਸਾਹਮਣੇ ਦੌਰੇ ਸਮੇਂ ਪੇਸ਼ ਕੀਤੇ ਜਾਂਦੇ ਹਨ| ਆਮ ਇੱਕਠ ਵਿਚ ਧਿਰਾਂ ਨੂੰ ਸੁਣਕੇ ਫੈਸਲਾ ਕੀਤਾ ਜਾਂਦਾ ਹੈ|
ਪੰਜਾਬ ਭੋਂ ਮਾਲੀਆ 1887 ਦੀ ਧਾਰਾ 34 ਅਨੁਸਾਰ ਭੋਂ ਸਬੰਧੀ ਹੱਕ ਪ੍ਰਪਾਤ ਕਰਨ ਵਾਲੇ ਵਿਅਕਤੀ ਦਾ ਫਰਜ਼ ਹੈ ਕਿ ਉਹ ਪਟਵਾਰੀ ਨੂੰ ਸੂਚਨਾ ਦੇ ਦੇਵੇ| ਜੇ ਇਹ ਸੂਚਨਾ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਨਾ ਦਿੱਤੀ ਜਾਵੇ ਤਾਂ ਹੱਕਦਾਰ ਤੇ ਜੁਰਮਾਨਾ ਲਗਾਇਆ ਜਾ ਸਕਦਾ ਹੈ| ਪਿੰਡ ਵਿਚ ਜਦੋਂ ਕੋਈ ਮੌਤ ਹੋ ਜਾਵੇ ਤਾਂ ਚੌਕੀਦਾਰ ਦੇ ਕੋਲ ਰੱਖੇ ਇਕ ਰਜਿਸਟਰ ਵਿਚ ਉਸਦਾ ਇੰਦਰਾਜ ਹੁੰਦਾ ਹੈ| ਲੋਕਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਸੇ ਵੀ ਮੌਤ ਦਾ ਇੰਦਰਾਜ ਚੌਕੀਦਾਰ ਦੇ ਰਜਿਸਟਰ ਵਿਚ ਦਰਜ ਹੋਣ ਤੋਂ ਨਾ ਰਹਿ ਜਾਵੇ| ਪਟਵਾਰੀ ਦਾ ਫਰਜ਼ ਹੈ ਕਿ ਉਹ ਚੌਕੀਦਾਰ ਦੇ ਰਜਿਸਟਰ ਦਾ ਮਹੀਨੇ ਵਿਚ ਇੱਕ ਵਾਰੀ ਨਿਰੀਖਣ ਕਰੇ ਅਤੇ ਜੇ ਕਿਸੇ ਭੋਂ ਮਾਲਕ ਦੀ ਮੌਤ ਹੋ ਗਈ ਹੋਵੇ ਤਾਂ ਉਸ ਦੇ ਵਾਰਸਾਂ ਦੀ ਤਸਦੀਕ ਕਰਕੇ ਇੰਤਕਾਲ ਦਰਜ ਕਰੇ| ਜੇ ਮਰਨ ਵਾਲੇ ਦੀ ਕਇੀ ਵਸੀਅਤ ਨਾ ਹੋਵੇ ਤਾਂ ਵਰਾਸਤ ਦਾ ਇੰਤਕਾਲ ਕੁਦਰਤੀ ਵਾਰਸਾਂ ਦੇ ਨਾਂ ਦਰਜ ਕੀਤਾ ਜਾਂਦਾ ਹੈ| ਨਹੀਂ ਜਿਹੜੀ ਵਸੀਅਤ ਠੀਕ ਸਿੱਧ ਹੋਵੇ, ਉਸ ਅਨੁਸਾਰ ਵਾਰਸ ਤਸਦੀਕ ਕੀਤੇ ਜਾਂਦੇ ਹਨ| ਵਸੀਅਤ ਦੀ ਰਜਿਸਟਰੀ ਕਰਵਾਉਣੀ ਜਰੂਰੀ ਨਹੀਂ, ਪਰ ਜਿਸ ਵਸੀਅਤ ਦੀ ਰਜਿਸਟਰੀ ਹੋਈ ਹੋਵੇ, ਉਹ ਵੱਧ ਮੰਨਣਯੋਗ ਹੁੰਦੀ ਹੈ|
ਕੀ ਇੰਤਕਾਲ ਤਸਦੀਕ ਹੋ ਜਾਣ ਨਾਲ ਕੋਈ ਨਵੇਂ ਹੱਕ ਮਿਲ ਜਾਂਦੇ ਹਨ?
ਨਹੀਂ, ਇੰਤਕਾਲ ਤਸਦੀਕ ਹੋਣ ਪਿੱਛੋਂ ਨਵੇਂ ਹੱਕ ਨਹੀਂ ਮਿਲਦੇ| ਹੱਕਾਂ ਦੀ ਤਬਦੀਲੀ ਨੂੰ ਰਿਕਾਰਡ ਵਿੱਚ ਲਿਆਉਣ ਲਈ ਇੰਤਕਾਲ ਦਾ ਮਨਜ਼ੂਰ ਹੋਣਾ ਜਰੂਰੀ ਹੁੰਦਾ ਹੈ|
ਵਰਾਸਤ ਅਤੇ ਖਾਨਗੀ ਤਕਸੀਮ ਦੇ ਇੰਤਕਾਲ ਕਦੋਂ ਅਤੇ ਕਿਸ ਵਲੋਂਂ ਦਰਜ ਕਰਵਾਉਣੇ ਚਾਹੀਦੇ ਹਨ|
ਵਰਾਸਤ ਅਤੇ ਖਾਨਗੀ ਤਕਸੀਮ ਸਬੰਧੀ ਕੋਈ ਪਰਚਾ ਰਜਿਸਟਰੀ ਤਹਿਸੀਲ ਵਿੱਚੋਂ ਨਹੀਂ ਆਉਦਾਂ, ਜਿਸ ਕਰਕੇ ਇਹਨਾਂ ਤਬਦੀਲੀਆਂ ਬਾਰੇ ਹੱਕਦਾਰਾਂ ਨੌ ਆਪ ਹੀ ਵਾਕਿਆਤ ਤੋਂ ਤਿੰਨ ਮਹੀਨੇ ਦੇ ਅੰਦਰ-ਅੰਦਰ ਪਟਵਾਰੀ ਕੋਲ ਜਾ ਕੇ ਇੰਤਕਾਲ ਦਰਜ ਕਰਵਾਉਣੇ ਚਾਹੀਦੇ ਹਨ|
ਇੰਤਕਾਲ ਕਿੰਨੇ ਸਮੇਂ ਦੇ ਅੰਦਰ-ਅੰਦਰ ਦਰਜ ਕਰਵਾਉਣੇ ਚਾਹੀਦੇ ਹਨ?
ਇੰਤਕਾਲ ਦਰਜ ਕਰਵਾਉਣ ਦਾ ਨਿਸਲਚਤ ਸਮਾਂ ਤਾਂ ਕੋਈ ਨਹੀਂ,ਪਰ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਹੱਕਾਂ ਦੀ ਪ੍ਰਾਪਤੀ ਸਬੰਧੀ ਪਟਵਾਰੀ ਨੂੰ ਰਿਪੋਟਰ ਕਰਨੀ ਹੁੰਦੀ ਹੈ| ਅਜਿਹਾ ਨਾ ਕਰਨ ਦੀ ਸੂਰਤ ਵਿੱਚ ਜੁਰਮਾਨਾ ਲੱਗ ਸਕਦਾ ਹੈ|
ਇੰਤਕਾਲ ਕੌਣ ਦਰਜ ਕਰਦਾ ਹੈ?
ਇੰਤਕਾਲ ਹਲਕੇ ਦਾ ਪਟਵਾਰੀ ਦਰਜ ਕਰਦਾ ਹੈ|

0 0

ਪੰਜਾਬ ਹਮੇਸ਼ਾ ਤੋਂ ਹੀ ਭਾਰਤ ਦੀ ਆਣ ਸ਼ਾਨ ਤੇ ਇੱਜਤ ਦਾ ਰਾਖਾ ਰਿਹਾ ਹੈ ਅਤੇ ਵਿਦੇਸ਼ੀ ਦੁਸ਼ਮਣਾਂ ਦੇ ਖੂਨੀ ਹਮਲਿਆਂ ਦਾ ਮੁਕਾਬਲਾ ਪੰਜਾਬੀਆਂ ਨੂੰ ਹੀ ਕਰਨਾ ਪੈਦਾ ਰਿਹਾ ਹੈ| ਹਾਲਾਤ ਨੇ ਪੰਜਾਬੀਆਂ ਨੂੰ ਸੂਰਵੀਰ ਤੇ ਲੜਾਈਆਂ ਦੇ ਮੈਦਾਨਾਂ ਵਿਚ ਛਾਲਾ ਮਾਰਨ ਵਾਲਾ ਅਤੇ ਮੌਤ ਨੂੰ ਮਖੌਲ ਕਰਨ ਵਾਲਾ ਸੁਭਾਅ ਦਿੱਤਾ| ਦਰਿਆਵਾ ਵਾਗੂ ਸੂਕਦੇ ਤੇ ਪਰਬਤਾਂ ਵਰਗੇ ਉਦਾਰ ਦਿਲਾਂ ਵਾਲੇ ਪੰਜਾਬੀ ਵਲ ਛਲ ਨਹੀਂ ਜਾਣਦੇ, ਕਿਸੇ ਅੱਗੇ ਹੱਥ ਨਹੀਂ ਅੱਡਦੇ, ਬਾਜੂਆਂ ਅਤੇ ਹਿੱਕ ਦੇ ਜੋਰ ਨਾਲ ਜਿਉਦੇ ਜਾਗਦੇ ਹਨ| ਦੁਨੀਆਂ ਦਾ ਕੋਈ ਵੀ ਕੋਨਾਂ ਇਨ੍ਹਾਂ ਪੰਜਾਬੀਆਂ ਤੋਂ ਨਾ-ਵਾਕਫ ਨਹੀਂ|
ਪੰਜਾਬ ਦੀਆਂ ਭੂਗੋਲਿਕ ਹੱਦਾਂ ਦਾ ਇਤਿਹਾਸ ਪ੍ਰਸਿੱਧ ਦਰਿਆਵਾਂ ਨਾਲ ਜੁੜਿਆ ਹੋਇਆ ਹੈ, ਛੁਪਦੇ ਵੱਲ ਸਿੰਧ ਦਰਿਆ ਅਤੇ ਚੜ੍ਹਦੇ ਵੱਲ ਯਮੁਨਾ| ਇਨ੍ਹਾਂ ਦੋਹਾਂ ਦੇ ਵਿਚਕਾਰ ਪੰਜ ਹੋਰ ਦਰਿਆ ਹਨ, ਸਤਲੁਜ, ਬਿਆਸ, ਰਾਵੀ, ਝਨਾ, (ਚਿਨਾਬ) ਅਤੇ ਜਿਹਲਮ| ਇਸ ਤਰ੍ਹਾਂ ਸੱਤਾ ਦਰਿਆਵਾਂ ਦੀ ਇਹ ਧਰਤੀ ਸਪਤ-ਸਿੰਧ ਕਹਾਉਦੀ ਸੀ| ਬਹੁਤ ਪੁਰਾਣੇ ਸਮ੍ਹਿਆਂ ਵਿੱਚ ਸਰਸਵਤੀ ਵੀ ਹੁੰਦੀ ਸੀ, ਜਿਸ ਦਾ ਵਜੂਦ ਘੱਗਰ ਨਦੀ ਵਿੱਚ ਰੁੱਲਕੇ ਖਤਮ ਹੋ ਗਿਆ ਤੇ ਪੰਜਾਬ ਦੀ ਪੂਰਬੀ ਹੱਦ ਯਮੁਨਾ ਹੀ ਬਣਕੇ ਰਹਿ ਗਈ|
ਚੜ੍ਹਦੇ ਵੱਲੋਂ ਸਤਲੁਜ ਤੇ ਬਿਆਸ ਅਤੇ ਉੱਤਰ ਲਹਿੰਦੇ ਵੱਲੋਂ ਰਾਵੀ ਝਨਾਂ ਤੇ ਜਿਹਲਮ ਇਕੱਠੇ ਹੋ ਕੇ ਜਾਂਦੇ ਹਨ ਤੇ ਇਨ੍ਹਾਂ ਦਾ ਨਾਂ ਪੰਜ ਨਦ ਪੈ ਜਾਂਦਾ ਹੈ| ਇਸੇ ਤੋਂ (ਜਮਨਾ ਤੱਕ ਦੇ) ਸਾਰੇ ਚੜ੍ਹਦੇ ਦੇਸ਼ ਦਾ ਨਾਂ ਪੰਜ-ਨਦ ਹੋ ਗਿਆ ਤੇ ਮੁਸਲਮਾਨਾਂ ਦੇ ਇੱਥੇ ਆਉਣ ਨਾਲ ਇਸਦਾ ਨਾਂ ਬਦਲਕੇ ਪੰਜਾਬ (ਪੰਜ-ਆਬ- ਪੰਜ ਦਰਿਆਵਾਂ ਦਾ ਦੇਸ਼) ਬਣ ਗਿਆ|
ਪਰ ਅੱਜ ਦੇ ਪੂਰਬੀ ਪੰਜਾਬ ਦਾ ਹੁਲਿਆ ਕੁਝ ਹੋਰ ਹੀ ਹੈ| ਸੰਨ 1947 ਈਸਵੀ ਵਿੱਚ ਹਿੰਦੂਸਤਾਨ ਦੀ ਵੰਡ ਨਾਲ ਪੰਜਾਬ ਦੀ ਵੀ ਵੰਡ ਹੋ ਗਈ ਅਤੇ ਇਸਦੇ 2 ਹਿੱਸੇ ਹੋ ਗਏ| ਇੱਕ ਹਿੱਸਾ ਪਾਕਿਸਤਾਨ ਵਿੱਚ ਚਲਾ ਗਿਆ, ਜਿਸਨੂੰ ਲਹਿੰਦਾ ਅਤੇ ਪੱਛਮੀ ਪੰਜਾਬ ਕਹਿੰਦੇ ਹਨ| ਸੰਨ 1966 ਈਸਵੀ ਵਿੱਚ ਪੰਜਾਬ ਵਿੱਚੋਂ ਕੁਝ ਇਲਾਕੇ ਕੱਢ ਕੇ ਹਰਿਆਣਾ ਪ੍ਰਾਂਤ ਬਣਾਇਆ ਗਿਆ ਤੇ ਕੁਝ ਇਲਾਕਾ ਹਿਮਾਚਲ ਪ੍ਰਦੇਸ਼ ਵਿੱਚ ਚਲਾ ਗਿਆ| ਇਸ ਤਰ੍ਹਾਂ ਅਜੋਕੇ ਪੰਜਾਬ ਦਾ ਕੱਦ ਹੋਰ ਵੀ ਛੋਟਾ ਹੋ ਗਿਆ ਹੈ| ਪੰਜਾਬ ਦੇ ਪੰਜ ਦਰਿਆਵਾਂ ਵਿੱਚੋਂ ਹੁਣ ਪੰਜਾਬ ਕੋਲ ਦੋ ਆਬ (ਸਤਲੁਜ ਅਤੇ ਬਿਆਸ) ਹੀ ਪੂਰੀ ਤਰ੍ਹਾ ਰਹਿ ਗਏ ਹਨ| ਰਾਵੀ ਦੇ ਕੰਢੇ ਵੀ ਹਿੰਦੂਸਤਾਨ ਤੇ ਪਾਕਿਸਤਾਨ ਵਿੱਚ ਵੰਡੇ ਗਏ ਤੇ ਦੋਹਾਂ ਦੇਸ਼ਾਂ ਦਾ ਸਾਂਝਾ ਦਰਿਆ ਬਣਕੇ ਰਹਿ ਗਿਆ|

0 0

ਪੰਜਾਬ ਦੇ ਕਿਸਾਨ ਦੇ ਚਿਹਰੇ ਤੇ ਸ਼ਾਇਦ ਹੀ ਕਦੇ ਹੁਸਨ ਆਇਆ ਹੋਵੇ| ਉਸਦੇ ਇਤਿਹਾਸ ਵਿੱਚ ਹਮੇਸਾ ਹੀ ਉਸਦੀ ਮੰਦੀ ਹਾਲਤ ਦੇ ਚਰਚੇ ਹੀ ਪੜ੍ਹੇ ਤੇ ਸੁਣੇ ਜਾਂਦੇ ਰਹੇ ਹਨ| ਪੰਜਾਬ ਦਾ ਕਿਸਾਨ ਸਾਰੇ ਭਾਰਤ ਵਾਸੀਆਂ ਦਾ ਢਿੱਡ ਭਰਨ ਵਾਲਾ ਹੋ ਕੇ ਆਪ ਹਮੇਸ਼ਾ ਤੋਂ ਹੀ ਭੁੱਖ-ਮਾਰੀ ਦਾ ਸਾਹਮਣਾ ਕਰਦਾ ਆ ਰਿਹਾ ਹੈ| ਮੈਨੂੰ ਉਹ ਸਮੇਂ ਯਾਦ ਆਉਂਦੇ ਹਨ ਜਦੋਂ ਆਮ ਤੌਰ ਤੇ ਕਿਸਾਨ ਆਪਣੀ ਰੋਜੀ-ਰੋਟੀ ਤੋਂ ਇਲਾਵਾ ਦਸ-ਪੰਦਰਾ ਮਣ ਅਨਾਜ ਹੀ ਵੇਚਣ ਲਈ ਮੰਡੀ ਲੈ ਕੇ ਜਾਂਦਾ ਸੀ| ਉਸ ਪੈਸੇ ਨਾਲ ਆਪਣੀਆਂ ਖਰੀਦਦਾਰੀ ਦੀਆਂ ਲੋੜਾਂ ਪੂਰੀਆਂ ਕਰਦਾ ਸੀ ਅਤੇ ਬੱਚਿਆਂ ਦੀ ਸਾਦੀ ਆਦਿ ਕਰਦਾ ਸੀ| ਚਲੋ! ਸਸਤੇ ਦਾ ਜਮਾਨਾ ਸੀ ਔਖੇ-ਸੌਖੇ ਥੌੜਾ ਬਹੁਤਾ ਸ਼਼ਾਹ ਤੋਂ ਕਰਜਾ ਲੈ ਕੇ ਕੰਮ ਸਾਰ ਲਿਆ ਜਾਂਦਾ ਸੀ| ਪਰ ਸ਼਼ਾਹ ਦਾ ਕਰਜਾ ਸੌ ਦੇ ਨੱਬੇ ਮਿਲਣੇ ਤੇ ਸ਼਼ਾਹ ਨੇ ਸੌ ਲਿਖਣੇ ਤੇ ਵਿਆਜ ਸੁਰੂ ਹੋ ਜਾਣਾ| ਹਰ ਛੇ ਮਹੀਨੇ ਬਾਅਦ ਜੇ ਵਿਆਜ ਨਾ ਮੁੜਿਆ ਤਾਂ ਇਹ ਰਕਮ ਮੂਲ-ਧਨ ਵਿੱਚ ਮਿਲਾ ਕੇ ਉਸ ਤੇ ਵਿਆਜ ਸੁਰੂ ਹੋ ਜਾਂਦਾ ਸੀ| ਤਿੰਨ-ਚਾਰ ਸਾਲ ਵਿੱਚ ਹੀ ਰਕਮ ਇਤਨੀ ਹੋ ਜਾਂਦੀ ਕੀ ਕਿਸਾਨ ਨੂੰੰ ਆਪਣੀ ਜ਼ਮੀਨ ਤੋ ਹੱਥ ਧੋਣੇ ਪੈਂਦੇ ਸਨ ਤੇ ਆਪ ਹੋਰਨਾ ਪਾਸ ਨੌਕਰੀ ਕਰਕੇ ਟੱਬਰ ਪਾਲਦਾ ਸੀ ਤੇ ਜੇ ਜੱਟ ਦਾ ਪੁੱਤ ਅਣਖੀ ਹੋਇਆ ਤਾਂ ਕਿਧਰੇ ਡੁੱਬ ਕੇ ਮਰ ਜਾਂਦਾ ਸੀ| ਧੀਆਂ ਨੂੰ ਜੰਮਦਿਆ ਹੀ ਮਾਰ ਦੇਣ ਦਾ ਵਿਚਾਰ ਵੀ ਸ਼ਾਇਦ ਇਹਨਾਂ ਕਾਰਨਾਂ ਕਰਕੇ ਹੀ ਉਹਨਾਂ ਦੇ ਮਨ ਵਿੱਚ ਆਇਆ ਹੋਵੇ|
ਹੁਣ ਖੇਤੀਬਾੜੀ ਦਾ ਸਿਰ ਤੋਂ ਪੈਰਾਂ ਤੱਕ ਮਸ਼ੀਨੀਕਰਨ ਹੋ ਗਿਆ ਹੈ ਤੇ ਕਿਸਾਨ ਦੀ ਹਾਲਤ ਵੀ ਕਾਫੀ ਸੁਧਰੀ ਹੋਈ ਨਜਰ ਆਉਂਦੀ ਹੈ ਪਰ ਕਿਸਾਨ ਉਥੇ ਦਾ ਉੱਥੇ| ਸਮੁੱਚੇ ਤੌਰ ਤੇ ਦੇਖਣ ਨੂੰ ਤਾਂ ਕਿਸਾਨ ਦੀ ਹਾਲਤ ਬਹੁਤ ਵਧੀਆ ਲਗਦੀ ਹੈ ਕਿਉਂ ਕਿ ਉਸ ਪਾਸ ਟ੍ਰੈਕਟਰ ਹੈ, ਟ੍ਰਾਲੀ ,ਹੈਰੋਂ, ਕਰਾਹ ਆਦਿ ਸਭ ਸੰਦਾ ਘਰ ਮੁਹਰੇ ਖੜ੍ਹਾ ਹੈ| ਮੋਟਰ-ਸਾਇਕਲ ਜਾਂ ਕਾਰ ਵੀ ਅੱਜ ਕੱਲ ਹਰ ਘਰ ਵਿੱਚ ਜਰੂਰੀ ਹੋ ਗਏ ਹਨ| ਬਾਕੀ ਮੁੰਡੇ ਦੇ ਵਿਆਹ ਤੋਂ ਪਹਿਲਾਂ ਪਹਿਲਾਂ ਅੱਛੇ ਘਰ ਦੇ ਰਿਸਤੇ ਦੀ ਆਸ ਵਿੱਚ ਕੋਠੀ ਬਣਾਉਣ ਦਾ ਪੰਗਾ ਲੈਣਾ ਵੀ ਲਗਭਗ ਜਰੂਰੀ ਹੋ ਗਿਆ ਹੈ| ਜੱਟ ਦਾ ਜੁਗਾੜ ਬੱਲੇ ਬੱਲੇ ਦੇਖ ਕੇ ਹਰ ਕੋਈ ਆਪਣੀ ਲੜਕੀ ਦਾ ਰਿਸ਼ਤਾ ਉਸਦੇ ਮੁੰਡੇ ਨੂੰ ਕਰਨ ਵਾਸਤੇ ਭੱਜ ਭੱਜ ਆਉਂਦੇ ਹਨ ਪਰ ਗੱਲ ਉਹੀ “ਮੂੰਹ ਚੌੜਾ ਢਿੱਡ ਪੋਲੇ”| ਜਮੀਨ ਦੀ ਫਰਦ ਜੇ ਦੇਖੀਏ ਤਾਂ ਸਾਰੇ ਨੰਬਰਾਂ ਸਾਹਮਣੇ ਪਟਵਾਰੀ ਦੇ ਪੈੱਨ ਦੀ ਲਾਲ ਸਿਆਹੀ ਸਾਰੀ ਦੀ ਸਾਰੀ ਉੱਥੇ ਹੀ ਖਤਮ ਹੋਈ ਲਗਦੀ ਹੈ| ਜਮੀਂਨ ਦਾ ਇਕ ਵਿੱਘਾ ਵੀ ਕਰਜ਼ ਤੋਂ ਮੁਕਤ ਨਹੀਂ| ਪਰ ਜੱਟ ਦੀ ਇਲਾਕੇ ਵਿੱਚ ਪੂਰੀ ਟੋਰ ਐ|
ਕਿਸਾਨ ਦੀ ਹਾਲਤ ਸੁਧਾਰਨ ਲਈ ਸਰਕਾਰ ਨੇ ਬੈਂਕਾ ਰਾਹੀ ਬਹੁਤ ਹੀ ਆਸਾਨ ਸ਼਼ਰਤਾਂ ਤੇ ਕਰਜੇ ਦੀਆਂ ਸਹੂਲਤਾਂ ਦੇ ਰੱਖੀਆਂ ਹਨ ਤੇ ਹਰ ਕਿਸਾਨ ਦੀ ਕੋਸ਼ਿਸ ਹੁੰਦੀ ਹੈ ਕਿ ਉਸਦੀ ਕੁੱਲ ਜ਼ਮੀਨ ਤੇ ਜਿਤਨਾ ਵੱਧ ਤੋਂ ਵੱਧ ਕਰਜਾ ਮਿਲ ਸਕਦਾ ਹੈ ਉਹ ਕਿਸੇ ਨਾ ਕਿਸੇ ਢੰਗ ਨਾਲ ਲੈ ਹੀ ਲੈਂਦਾ ਹੈ| ਕਰਜਾ ਲੈਣਾ ਸੌਖਾ ਪਰ ਲਾਹੁਣਾ ਬਹੁਤ ਹੀ ਔਖਾ ਹੈ| ਪੈਸਾ ਇੱਕਠਾ ਮਿਲ ਜਾਂਦਾ ਹੈ| ਉਸ ਵਿੱਚੋ ਕੁਝ ਜਰੂਰੀ ਲੋੜਾਂ ਤੇ ਪਰ ਬਹੁਤਾ ਪੈਸਾ ਬਹੁਤਾ ਪੈਸਾ ਗੈਰ-ਜਰੂਰੀ ਕੰਮਾ ਤੇ ਖਰਚ ਹੋ ਜਾਂਦਾ ਹੈ| ਇਸ ਗੱਲ ਦਾ ਅਹਿਸਾਸ ਉਦੋਂ ਹੀ ਹੁੰਦਾ ਹੈ ਜਦੋਂ ਕਿਸਤ ਵਾਪਸੀ ਦਾ ਸਮਾਂ ਆਉਦਾ ਹੈ| ਹੌਲੀ ਹੌਲੀ ਕਿਸ਼ਤਾਂ ਟੁੱਟ ਜਾਂਦੀਆਂ ਹਨ ਤੇ ਫਿਰ ਬੈਂਕਾਂ ਵਾਲਿਆਂ ਦੇ ਗੇੜੇ ਵੱਧ ਜਾਂਦੇ ਹਨ ਤੇ ਅਖੀਰ ਜ਼ਮੀਨ ਦੀ ਕੁਰਕੀ ਦੇ ਹੁਕਮ ਦੇਖ ਕੇ ਕਈ ਤਾਂ ਵਿਚਾਰੇ ਹਰਟ ਫੇਲ ਹੋ ਕੇ ਰੱਬ ਨੂੰ ਪਿਆਰੇ ਹੋ ਗਏ ਤੇ ਰਹਿੰਦੇ-ਖੁੰਹਦੇ ਕੁਝ ਨਾ ਕੁਝ ਜ਼ਮੀਨ ਤੋਂ ਹੱਥ ਧੋ ਬੈਠਦੇ ਹਨ| ਜਿਹਨਾ ਨਾਲ ਇਹ ਸਭ ਕੁਝ ਬੀਤਦਾ ਹੈ ਉਹਨਾਂ ਨੇ ਤਾਂ ਕੀ-ਕਦੇ ਦੂਜੇ ਦੇਖਣ ਵਾਲਿਆਂ ਨੇ ਵੀ ਇਹ ਮਹਿਸੂਸ ਨਹੀਂ ਕੀਤਾ ਕਿ ਇਸਦਾ ਕਾਰਨ ਕੀ ਹੈ?? ਸਰਕਾਰ ਨੇ ਕਰਜਾ ਸਹੂਲਤਾਂ ਤਾਂ ਕਿਸਾਨ ਦੀ ਹਾਲਤ ਸੁਧਾਰਨ ਲਈ ਮੁੱਹਇਆਂ ਕਰਵਾਈਆਂ ਹਨ ਪਰ ਅਸੀਂ ਇਸ ਕਰਜੇ ਦੇ ਪੈਸੇ ਨਾਲ ਬੇ-ਲੋੜੀਆਂ ਚੀਜਾਂ ਖਰੀਦ ਕੇ,ਸ਼਼ਾਨਦਾਰ ਮਕਾਨ ਬਣਾ ਕੇ ਤੇ ਠਾਠ-ਬਾਠ ਨਾਲ ਬੱਚਿਆਂ ਦੇ ਵਿਆਹ ਕਰਦੇ ਹਾਂ| ਜੋ ਪੈਸਾ ਕਾਰੋਬਾਰ ਵਧਾਉਣ ਲਈ ਲਾਉਣਾ ਸੀ ਉਹ ਠਾਠ-ਬਾਠ ਤੇ ਫੁਕਰ-ਪੰਥੀ ਵਿੱਚ ਲੱਗ ਗਿਆ| ਫਿਰ ਸੁਰੂ ਹੋ ਗਿਆ ਕਿਸਾਨ ਤੇ ਉਸਦੀ ਕਿਸਾਨੀ ਦਾ ਖਾਤਮਾ ਦਿਨੋ-ਦਿਨ ਉਸਦਾ ਕਾਰੋਬਾਰ ਨਿਘਰਦਾ ਗਿਆ|
ਪਰ ਕਦੇ ਅਸੀਂ ਇਹ ਸੋਚਿਆਂ ਹੈ ਕਿ ਇਸ ਦਾ ਮੂਲ ਕਾਰਨ ਕਿ ਹੈ?? ਜੇ ਕਦੇ ਨਹੀਂ ਤਾਂ ਸੁਣੋ! ਸਾਨੂੰ ਕਰਜ਼ਾ ਉਤਨਾ ਹੀ ਲੈਣਾ ਚਾਹੀਦਾ ਹੈ ਜਿਤਨਾ ਬਹੁਤ ਹੀ ਜਰੂਰੀ ਹੋਵੇ ਤੇ ਕਿਸੇ ਉਪਜਾਉ ਕੰਮ ਲਈ ਵਰਤਣਾ ਹੋਵੇ| ਇਹ ਨਾਂ ਹੋਵੇ ਕਿ ਮੈਨੂੰ ਜਿਤਨਾ ਕਰਜ ਮਿਲ ਸਕਦਾ ਹੈ-ਉਹ ਸਾਰਾ ਲੈ ਲਿਆਂ ਜਾਂਵੇ,ਭਾਵੇ ਲੋੜ ਹੋਵੇ ਜਾਂ ਨਾਂ|
ਜਿੱਥੋਂ ਤੱਕ ਹੋ ਸਕੇ ਖੇਤੀ-ਬਾੜੀ ਦਾ ਸੰਦਾ ਦੋ-ਚਾਰ ਕਿਸਾਨ ਆਪਸ ਵਿੱਚ ਮਿਲਕੇ ਸਾਂਝਾ ਲੈਣ ਦੀ ਕੋਸ਼ਿਸ ਕਰਨ| ਆਪਣੇ ਪੜ੍ਹ ਰਹੇ ਬੱਚਿਆਂ ਨੂੰ ਆਪਣੇ ਕਿੱਤੇ ਨਾਲ ਜੋੜਕੇ ਰੱਖਣ| ਝੂਠੀ ਸ਼਼ਾਨ ਤੋਂ ਆਪਣੇ ਆਪ ਨੂੰ ਦੂਰ ਰੱਖਣ| ਕੋਠੀਆਂ ਤੇ ਸ਼ਾਦੀਆਂ ਤੇ ਫਜੂਲ ਖਰਚੀ ਘੱਟ ਕਰਨ| ਇਸ ਤਰਾਂ ਕਰਨ ਨਾਲ ਕਰਜੇ ਦਾ ਭਾਰ ਵੰਡਿਆਂ ਜਾਵੇਗਾ| ਬੱਚਿਆਂ ਨੂੰ ਕੰਮ ਕਰਨ ਦੀ ਆਦਤ ਬਣੀ ਰਹੇਗੀ| ਫਜੂਲ ਖਰਚੀ ਤੋਂ ਬਚੇ ਰਹਿਣਗੇ| ਪਰ ਸਾਡਾ ਕਿਸਾਨ ਅਜੇਹੀ ਸਲਾਹ ਮੰਨਣ ਲਈ ਤਿਆਰ ਹੈ| ਜੇਕਰ ਉਹ ਨਹੀਂ ਮੰਨੇਗਾ ਤਾਂ ਸਮਝੋ ਉਹ ਆਪਣੇ ਪੈਰਾ ਤੇ ਆਪ ਹੀ ਕੁਹਾੜਾ ਮਾਰ ਰਿਹਾ ਹੈ ਤੇ ਆਪਣੀ ਮਾਲੀ-ਹਾਲਤ ਦਾ ਬਦ ਤੋਂ ਬਦਤਰ ਹੋਣ ਦਾ ਜਿੰਮੇਵਾਰ ਉਹ ਖ਼ੁਦ ਹੀ ਹੈ-ਹੋਰ ਕੋਈ ਨਹੀਂ|

ਸੰਪਰਕ:kartarsingh42@hotmail.com
Deputy Director(Retd)
Deptt. of Finance(Govt.of Punjab)

0 0

ਅੱਜ-ਕੱਲ ਪੰਜਾਬ ਵਿੱਚ ਖੇਤੀਬਾੜੀ ਦਾ ਪੂਰੀ ਤਰ੍ਹਾਂ ਮਸ਼ੀਨੀਂਕਰਨ ਹੋ ਚੁੱਕਾ ਹੈ ਤੇ ਹੁਣ ਖੇਤੀ ਕਰਨਾ ਕੋਈ ਬਹੁਤਾ ਮਿਹਨਤ ਵਾਲਾ ਕੰਮ ਨਹੀਂ ਰਿਹਾ| ਦਸ ਏਕੜ ਜਮੀਂਨ ਵਾਲੇ ਜਮੀਂਦਾਰ ਨੂੰ ਖੇਤਾਂ ਦੀ ਵਾਹ- ਵਹਾਈ ਕਰਨ ਲਈ ਹਰ ਸੀਜ਼ਨ ਵਿੱਚ ਦੋ-ਚਾਰ ਦਿਨਾਂ ਤੋਂ ਵੱਧ ਨਹੀਂ ਲਗਦੇ ਤੇ ਇਸੇ ਤਰ੍ਹਾਂ ਬੀਜ-ਬਿਜਾਈ ਵਿੱਚ ਵੀ ਦੋ ਜਾਂ ਤਿੰਨ ਦਿਨ ਹੀ ਕੁੱਲ ਲਗਦੇ ਹਨ|ਇਸ ਤੋਂ ਬਾਅਦ ਜਮੀਂਦਾਰ ਤੇ ਉਸਦਾ ਸੰਦਾ( ਟ੍ਰੈਕਟਰ,ਟ੍ਰਾਲੀ,ਹੈਰੋ, ਕਰਾਹਾ,ਡਰਿਲ ਆਦਿ) ਅਗਲੇ ਸੀਜ਼ਨ ਤੱਕ ਵਿਹਲਾ ਹੈ| ਬਾਕੀ ਫਸਲਾਂ ਨੂੰ ਪਾਣੀ ਲਾਉਣ, ਖਾਦ ਤੇ ਦੁਆਈਆਂ ਪਾਉਣ ਤੱਕ ਦੇ ਕੰਮ ਤਾਂ ਦਿਹਾੜੀਦਾਰ ਜਾਂ ਨੌਕਰ ਹੀ ਕਰਦੇ ਹਨ| ਜਮੀਂਦਾਰ ਦਾ ਪੁੱਤਰ ਤਾਂ ਸਿਰਫ਼ ਦੇਖ-ਭਾਲ ਤੇ ਹੀ ਰਹਿੰਦਾ ਹੈ| ਉਹ ਅੱਧ-ਪੜਿਆਂ ਅਨਪੜ੍ਹ ਹੁੰਦਾ ਹੈ ਕਿਉਂਕਿ ਉਸਦਾ ਪਹਿਰਾਵਾਂ ਤਾਂ ਪੜਿਆਂ ਵਾਲਾ ਪਰ ਕੰਮ-ਕਾਰ ਅਨਪੜ੍ਹਾਂ ਵਾਲੇ ਹੁੰਦੇ ਹਨ|
ਸਰਕਾਰ ਨੇ ਜਮੀਂਦਾਰ ਨੂੰ ਕਰਜੇ ਦੀਆਂ ਸਹੂਲਤਾਂ ਵੀ ਵਾਧੂ ਦੇ ਰੱਖੀਆਂ ਹਨ| ਖੇਤੀ-ਬਾੜੀ ਦਾ ਹਰ ਸੰਦਾ ਖਰੀਦਣ ਲਈ ਬੈਂਕ ਵਿਆਜ ਤੇ ਵਾਧੂ ਰਕਮ ਦੇ ਦੇਂਦੇ ਹਨ|ਪਰ ਜਮੀਂਦਾਰ ਨੂੰ ਦੁੱਖ ਉਦੋਂ ਹੀ ਲਗਦਾ ਹੈ ਜਦੋਂ ਸੀਜਨ ਦੇ ਅੰਤ ਤੇ ਵਿਆਜ ਸਮੇਤ ਰਕਮ ਦੇਣੀ ਪੈਂਦੀ ਹੈ|ਚਿੰਤਾ ਵਿੱਚ ਕਈ ਵਾਰ ਤਾਂ ਆਪਣੇ ਆਪ ਨੂੰ ਚਿੰਤਾ-ਮੁਕਤ ਹੋਣ ਦਾ ਵੀ ਸੋਚ ਲੈਂਦਾ ਹੈ| ਕੀ ਅਸ਼ੀ ਕਦੇ ਆਪਣੇ ਆਪ ਦਾ ਨੀਰੀਖਣ ਕਰਨ ਦੀ ਕੋਸ਼ਿਸ ਕੀਤੀ ਹੈ? ਸਾਡੇ ਜਮੀਂਦਾਰ ਵੀਰਾਂ ਦੀ ਅਜੇਹੀ ਦਸਾ ਦਾ ਕਾਰਨ ਕੀ ਹੈ? ਇਸਦੇ ਬਹੁਤ ਸਾਰੇ ਕਾਰਨਾਂ ਵਿੱਚੋਂ ਇਕ ਕਾਰਨ ਇਹ ਵੀ ਹੈ ਕਿ ਸਾਡੀ ਨਵੀਂ ਪੀੜੀ ਜੋ ਅੱਧ-ਪੜ੍ਹੀ ਅਨਪੜ੍ਹ ਹੈ- ਨੂੰ ਹੱਥੀਂ ਕੰਮ ਕਰਨ ਦੀ ਆਦਤ ਬਿਲਕੁਲ ਹੀ ਨਹੀਂ ਰਹੀਂ |ਹੁਣ ਤਾਂ ਖੈਤੀ ਦੇ ਕੰਮ ਬਹੁਤੇ ਔਖੇ ਨਹੀਂ ਰਹੇ| ਫ਼ਸਲਾ ਦੀ ਕੱਟ-ਕਟਾਈ ਦਾ ਕੰਮ ਜੋ ਪਹਿਲਾਂ ਮਹੀਨਿਆਂ ਤਕ ਚਲਦਾ ਸੀ ਹੁਣ ਕੰਬਾਇਨ ਤੇ ਟ੍ਰੈਕਟਰ-ਟਰਾਲੀ ਦੀ ਮਦਦ ਨਾਲ ਘੰਟਿਆਂ ਵਿੱਚ ਮੁੱਕ ਜਾਂਦਾ ਹੈ| ਪਹਿਲਾਂ ਜੋ ਸਰਦੀਆਂ ਦੀਆਂ ਰਾਤਾਂ ਨੂੰ ਕਣਕ ਦੀ ਫ਼ਸਲ ਨੂੰ ਪਾਣੀ ਲਾਉਣਾ ਇੱਕ ਬਹੁਤ ਹੀ ਔਖਾ ਕੰਮ ਲਗਦਾ ਸੀ-ਹੁਣ ਤਾਂ ਉਹ ਵੀ ਅੰਡਰਗਰਾਉਂਡ ਪਾਇਪ-ਲਾਇਨਾਂ ਨੇ ਬਹੁਤ ਸੌਖਾ ਕਰ ਦਿੱਤਾ ਹੈ| ਪਰ ਸਾਡੀ ਨਵੀਂ ਪੀੜੀ ਦੇ ਨੋਜਵਾਨਾਂ ਨੂੰ ਸਾਰੇ ਸਾਲ ਵਿੱਚ ਅੱਠ-ਦਸ ਦਿੰਨ ਟ੍ਰੈਕਟਰ ਤੇ ਬੈਠਣਾ ਜਾਂ ਫਿਰ ਪਾਇਪ-ਲਾਇਨ ਦੇ ਨੱਕਿਆਂ ਦੇ ਢੱਕਣ ਖੋਲ੍ਹਣੇ ਤੇ ਬੰਦ ਕਰਨੇ ਵੀ ਔਖੇ ਲਗਦੇ ਹਨ|ਉਹਨਾਂ ਨੂੰ ਤਾਂ ਸਿਰਫ਼ ਚੰਗੇ-ਸੋਹਣੇ ਕੱਪੜੇ,ਮੋਟਰ-ਸਾਇਕਲ ਲਈ ਪੈਟਰੋਲ ਤੇ ਪਿੰਡ ਦੇ ਨੇੜੇ ਲਗਦੇ ਬਾਜ਼ਾਰ ਦੇ ਦਿੰਨ ਵਿੱਚ ਦੋ-ਚਾਰ ਗੇੜੇ ਲਾਉਣ ਲਈ ਪੈਸੇ ਚਾਹੀਦੇ ਹਨ| ਸ਼ਾਮ ਨੂੰ ਦੋ-ਚਾਰ ਦਾਰੂ ਦੇ ਪੈੱਗ ਲਾਉਣਾ ਵੀ ਸ਼ਾਇਦ ਉਹਨਾਂ ਨੂੰ ਵਿਰਾਸਤ ਵਿੱਚ ਹੀ ਮਿਲਿਆਂ ਹੈ|
ਸਾਲ-ਦਰ ਸਾਲ ਜਮੀਂਦਾਰ ਦਾ ਕਾਰੋਬਾਰ ਘਾਟੇ ਵੱਲ ਜਾਂਦਾ ਦੇਖਕੇ ਉਹ ਆਪਣੀ ਜਮੀਂਨ ਕਿਸੇ ਹੋਰ ਨੂੰ ਠੇਕੇ ਤੇ ਦੇਦਾਂ ਹੈ| ਕੁੱਲ ਠੇਕੇ ਦੀ ਰਕਮ ਦਾ ਅੱਧ ਐਡਵਾਂਸ ਮਿਲ ਜਾਂਦਾ ਹੈ| ਉਸ ਦੀ ਫ਼ਸਲ ਤਾਂ ਸਮਝੋਂ ਇਕੋ ਦਿਨ ਵਿੱਚ ਹੀ ਪੱਕ ਗਈ ਤੇ ਪੈਸੇ ਹੱਥ ਆ ਗਏ| ਖੁੱਲ੍ਹਾ ਖਰਚ ਸੁਰੂ ਹੋ ਗਿਆ,ਜੱਟ ਦੇ ਪੁੱਤ ਨੇ ਹੁਣ ਮੋਟਰ-ਸਾਇਕਲ ਦੀ ਬਜਾਏ ਕਾਰ ਲੈ ਲਈ | ਦੋ-ਚਾਰ ਸਾਲ ਬਾਅਦ ਕੁੱਲ ਮਿਲਾ ਕੇ ਜਮੀਂਦਾਰ ਹੋਰ ਵੀ ਜਿਆਦਾ ਗਰੀਬ ਹੋ ਗਿਆ ਤੇ ਜਮੀਂਨ ਵਿਕਣੀ ਸੁਰੂ ਹੋ ਗਈ| ਪੈਸਾ ਹੋਰ ਵੀ ਜਿਆਦਾ ਹੱਥ ਵਿੱਚ ਆ ਗਿਆ|ਜੱਟ ਦਾ ਪੁੱਤ ਹੁਣ ਸ਼ਹਿਰ ਜਾ ਕੇ ਐਸ-ਪ੍ਰਸਤੀ ਤੇ ਨਸੇ ਵੀ ਕਰਨ ਲੱਗ ਪਿਆ| ਲਉ ਜੀ-ਪੁੱਤਰ ਨੂੰ ਨਸ਼ਾ ਖਾ ਗਿਆ,ਪਿਉ ਨੂੰ ਪੁੱਤਰ ਦਾ ਗਮ ਤੇ ਸਾਰਾ ਖੇਡ ਖਤਮ ਹੋ ਗਿਆ|
ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਕਿਸੇ ਨੇ ਵੀ ਇਹ ਜਾਨਣ ਦੀ ਕੋਸ਼ਿਸ ਨਹੀਂ ਕੀਤੀ ਕਿ ਇਹ ਸਭ ਕੁਝ ਹੋਇਆ ਕਿਉਂ? ਜੇਕਰ ਠੇਕੇਦਾਰ ਜਮੀਂਨ ਠੇਕੇ ਤੇ ਲੈ ਕੇ-ਠੇਕੇ ਦੀ ਰਕਮ ਅਤੇ ਹੋਰ ਖਰਚੇ ਕੱਢਕੇ ਵੀ ਕੁਝ ਨਾਂ ਕੁਝ ਬਚਾ ਸਕਦਾ ਹੈ ਤਾਂ ਫਿਰ ਜਮੀਂਨ ਦਾ ਮਾਲਕ ਖ਼ੁਦ ਕਿਉ ਨਹੀਂ ਬਚਾ ਸਕਦਾ? ਕੀ ਸਾਡੀ ਨਵੀਂ ਪੀੜੀ ਨੂੰ ਇਸ ਗੰਭੀਰਤਾ ਨੂੰ ਸਮਝਣਾ ਨਹੀਂ ਚਾਹੀਦਾ? ਕੀ ਉਹਨਾਂ ਨੂੰ ਖੇਤੀ ਪ੍ਰਬੰਧ ਅਤੇ ਇਸਦੀ ਜੀਵਨ ਸਮਰਥਾ ਨੂੰ ਸਮਝਣ ਦੀ ਕੋਸ਼ਿਸ ਨਹੀਂ ਕਰਨੀ ਚਾਹੀਦੀ? ਮੈਂ ਇਸਦਾ ਸਭ ਤੋਂ ਵੱਡਾ ਗੁਨਾਹਗਾਰ, ਉਸ ਜਮੀਂਦਾਰ ਨੂੰ ਸਮਝਦਾ ਹਾਂ ਜਿਸਨੇ ਆਪਣੇ ਪੁੱਤਰ ਨੂੰ ਪੜਾਈ ਦੇ ਨਾਲ ਨਾਲ ਆਪਣੇ ਕਿੱਤੇ ਨਾਲ ਜੋੜ ਕੇ ਨਹੀਂ ਰੱਖਿਆ|
ਸੰਪਰਕ:kartarsingh42@hotmail.com
Deputy Director(Retd)
Deptt. of Finance(Govt.of Punjab)

0 0

ਜਮੀਨ ਖਾਸ ਕਰਕੇ ਖੇਤੀ ਵਾਲ਼ੀ ਜ਼ਮੀਨ ਖਰੀਦਣ ਸਮੇਂ ਖਰੀਦਦਾਰ ਨੂੰ ਬਹੁਤ ਹੀ ਹੁਸ਼ਿਆਰ ‘ਤੇ ਖਬਰਦਾਰ ਰਹਿਣਾ ਚਾਹੀਦਾ ਹੈ ਕਿਉਂਕਿ ਪੰਜਾਬ ਵਿਚ ਭੂਮੀ ਨੂੰ ਨਾਪਣ ਦੀ ਇਕਾਈ ਦਾ ਨਾਮ ਬੇਸ਼ੱਕ ਇਕ ਹੈ ਪਰ ਵੱਖ ਵੱਖ ਇਲਾਕਿਆਂ ਵਿਖ ਉਸਦਾ ਸਾਇਜ਼ ਵੀ ਵੱਖ ਵੱਖ ਹੈ। ਜ਼ਮੀਨ ਨੂੰ ਨਾਪਣ ਦੇ ਜੋ ਪੰਜਾਬ ਵਿਚ ਯੂਨਿਟ ਹਨ ਉਹ ਇਸ ਤਰਾਂ ਹਨ ਕਰਮ, ਵਿਸਵਾਸੀ,ਸਰਮਾਹੀ, ਮਰਲਾ, ਕਨਾਲ,ਵਿਸਵਾ, ਵਿਘਾ, ਘੁਮਾਓ ਅਤੇ ਏਕੜ ਆਮ ਪ੍ਰਚੱਲਿਤ ਹਨ। ਪਰ ਇਹ ਵੀ ਜਰੂਰੀ ਨਹੀਂ ਕਿ ਪਟਿਆਲੇ ਜਿਲੇ ਦਾ ਇਕ ਵਿਘਾ ਅੰਮ੍ਰਿਤਸਰ ਦੇ ਵਿਘੇ ਦੇ ਬਰਾਬਰ ਹੋਵੇ।
ਲਓੁ ਜੀ ਜੇ ਅਗਲੀ ਵਾਰ ਕਿਸੇ ਦੂਜੇ ਇਲਾਕੇ ਵਿਚ ਜ਼ਮੀਨ ਖਰੀਦਣੀ ਹੋਵੇ ਤਾਂ ਸੋਦਾ ਕਰਨ ਤੋਂ ਪਹਿਲਾਂ ਇਹ ਜਰੂਰ ਦੇਖ ਲੈਣਾ ਕਿ ਉੱਥੋਂ ਦੇ ਇਕ ਮਰਲਾ, ਕਨਾਲ, ਵਿਸਵੇ, ਵਿਘੇ ਦਾ ਸਾਇਜ ਕੀ ਹੇ? ਕਿਉਂਕਿ ਕਿਸੇ ਇਲਾਕੇ ਵਿਚ ਮਰਲਾ 25.3 ਵਰਗਮੀਟਰ ਅਤੇ ਦੂਜੇ ਇਲਾਕੇ ਵਿਚ 20.9 ਵ.ਮੀਟਰ, ਤੀਜੇ ਇਲਾਕੇ ਵਿਚ 19.2 ਵ.ਮੀਟਰ ਤੇ ਕਿਸੇ ਹੋਰ ਇਲਾਕੇ ਵਿਚ 16.93 ਵ. ਮੀਟਰ ਹੋ ਸਕਦਾ ਹੈ। ਸੋ ਮਰਲਾ ਤਾਂ ਮਰਲਾ ਹੀ ਹੈ ਪਰ ਇਕ ਇਲਾਕੇ ਤੋਂ ਦੂਜੇ ਇਲਾਕੇ ਤੱਕ ਜਾਂਦਿਆਂ ਜਾਂਦਿਆਂ ਇਸਦਾ ਸਾਇਜ਼ ਘਟਦਾ ਵਧਦਾ ਰਹਿੰਦਾ ਹੈ। ਇਸ ਤਰਾਂ 20 ਮਰਲੇ ਦਾ ਇਕ ਕਨਾਲ ਬਣਦਾ ਹੈ ਤੇ ਇਸੇ ਹਿਸਾਬ ਨਾਲ ਕਨਾਲ ਦਾ ਸਾਇਜ ਵੀ ਇਲਾਕਾ ਦਰ ਇਲਾਕਾ ਵਧਦਾ-ਘਟਦਾ ਰਹਿੰਦਾ ਹੈ।
ਇਹੋ ਕਹਾਣੀ ਵਿਸਵੇ ਅਤੇ ਵਿਘੇ ਦੀ ਹੈ। ਕਿਸੇ ਇਲਾਕੇ ਵਿਚ ਵਿਸਵਾ 126.46 ਵਰਗ ਮੀਟਰ ਦਾ ਹੈ ਤਾਂ ਦੂਜੇ ਇਲਾਕੇ ਵਿਚ ਸਿਰਫ 46.45 ਵ.ਮੀਟਰ ਤੇ ਤੀਜੇ ਇਲਾਕੇ ਵਿਚ ਇਸਦਾ ਸਾਇਜ ਹੋਰ ਵੀ ਘੱਟ ਕੇ 42.15 ਵ.ਮੀਟਰ ਹੀ ਰਹਿ ਜਾਂਦਾ ਹੈ। ਇਸੇ ਤਰਾਂ 20 ਵਿਸਵੇ ਦਾ ਇਕ ਵਿਘਾ ਹੁੰਦਾ ਹੈ।
ਤੁਸੀਂ ਹੈਰਾਨ ਹੋ ਜਾਵੋਗੇ ਕੀ ਇਹ ਗੌਰਖ ਧੰਦਾ ਹੈ ਕੀ? ਪੰਜਾਬ ਵਿਚ ਮੁਰਾਬੇਬੰਦੀ 6 ਕਿਸਮ੍ਰ ਦੇ ਭੂਮੀ ਮਾਪਾਂ ਅਨੁਸਾਰ ਹੋਈ ਹੈ- ਭਾਵ ਇਹ ਹੋਇਆ ਕਿ ਅਣ ਵੰਡੇ ਪੰਜਾਬ ਵਿਚ ਛੇ ਕਿਸਮ ਦੀਆਂ ਜਰੀਬਾਂ ਭੂਮੀ ਮਾਪਣ ਲਈ ਵਰਤੀਆਂ ਜਾਂਦੀਆਂ ਹਨ। ਕਿਸੇ ਇਲਾਕੇ ਵਿਖ ਜਰੀਬ ਦਾ ਯੁਨਿਟ 66 ਇੰਚ ਦਾ ਹੈ ਜਿਸਨੂੰ ਕਰਮ ਜਾਂ ਗੱਠਾ ਵੀ ਕਹਿੰਦੇ ਹਨ ਤੇ ਦੂਜੇ ਇਲਾਕਿਆਂ ਵਿਚ ਇਸਦਾ ਸਾਇਜ਼ 99 ਇੰਚ,60 ਇੰਚ,57.5 ਇੰਚ ਅਤੇ 54 ਇੰਚ ਹੈ।
ਇਸ ਗੋਰਖ ਧੰਦੇ ਦਾ ਆਮ ਆਦਮੀ ਨੂੰ ਗਿਆਨ ਨਹੀਂ ਹੈ ਸੋ ਇਸੇ ਲਈ ਖਾਸ ਕਰਕੇ ਖੇਤੀ ਵਾਲੀ ਜਮੀਨ ਦੇ ਖਰੀਦਦਾਰ- ਖਬਰਦਾਰ!!!!!
ਸੰਪਰਕ:kartarsingh42@hotmail.com
Deputy Director(Retd)
Deptt. of Finance(Govt.of Punjab)

0 0

ਅਮੀਰ ਵਰਗ ਦੀ ਗੱਲ ਤਾਂ ਛੱਡੋ ਕਿਉਂਕਿ ਉਹ ਸਾਡੇ ਸਮਾਜ ਨਾਲੋਂ ਬਹੁਤ ਸਾਰੀਆਂ ਗੱਲਾਂ ਵਿੱਚ ਅੱਡ ਹਨ|
ਗੱਲ ਕਰਦੇ ਹਾਂ,ਆਮ-ਆਦਮੀ ਜਾਂ ਉਸ ਸਮਾਜ ਦੀ ਜਿਸ ਵਿੱਚ ਉਹ ਸਵੇਰ ਤੋਂ ਸ਼ਾਮ ਤੱਕ ਵਿਚਰਦਾ ਹੈ|
ਇਸ ਸਮਾਜ ਦਾ ਵੱਡਾ ਹਿੱਸਾ ਉਹਨਾਂ ਲੋਕਾਂ ਦਾ ਇੱਕ ਇਕੱਠ ਹੈ ਜੋ ਮਜ਼ਦੂਰੀ ਕਰਕੇ ਆਪਣਾ ਟੱਬਰ ਪਾਲਦੇ ਹਨ|
ਪਰ ਦੇਖਣ ਵਾਲੀ ਗੱਲ ਇਹ ਹੈ ਕਿ ਇਹਨਾਂ ਦੀ ਅਗਲੀ ਪੀੜ੍ਹੀ ਦੀ ਦਿਲਚਸਪੀ ਕੀ ਹੈ? ਇਸ ਵਰਗ ਦੇ ਬੱਚਿਆਂ ਵਾਸਤੇ
ਪੜ੍ਹਨਾ ਠੀਕ ਹੈ ਜਾਂ ਫਿਰ ਅਨ-ਪੜ੍ਹ ਰਹਿਣਾ| ਹੈਰਾਨ ਹੋਵੋਗੇ ਕਿ ਕਿਹੋ ਜਿਹਾ ਸਵਾਲ ਸਾਹਮਣੇ ਰੱਖਿਆ ਹੈ ਪਰ ਇਹ ਇੱਕ ਅਸਲੀਅਤ
ਹੈ ਜਿਸਨੂੰ ਪਛਾਣ ਦੀ ਲੋੜ ਹੈ|ਮਜ਼ਦੂਰ ਦਾ ਇੱਕ ਬੀ.ਏ ਪਾਸ ਲੜਕਾ ਜਿਸ ਨੇ ਆਪਣੀ ਜਿੰਦਗੀ ਦੇ
15 ਕੀਮਤੀ ਸਾਲ ਪੜ੍ਹਨ ਵਿੱਚ ਗਾਲ ਦਿੱਤੇ -ਰੋਜਗਾਰ ਨਹੀਂ ਮਿਲਿਆ-ਵਿਹਲਾ ਫਿਰਦਾ ਹੈ| ਇਸ ਵੇਹਲੇ -ਪਣ ਵਿੱਚ
ਕੁਝ ਨਹੀਂ ਖੱਟਿਆ ਪਰ ਹਾਂ ਨਸੇਂ ਦੀ ਲਤ ਵਿੱਚ ਜਰੂਰ ਉਲਝ ਗਿਆ ਹੈ|
ਦੂਜੇ ਪਾਸੇ ਦੇਖਿਆ ਜਾਵੇ ਤਾਂ ਉਸੇ ਬਾਪ ਦਾ ਦੂਜਾ ਪੁੱਤਰ,ਜਿਸਨੂੰ ਸਾਰਾ ਟੱਬਰ ਨਾਲਾਇਕ ਕਹਿੰਦਾ ਸੀ-ਉਹ ਅਨਪੜ੍ਹ ਰਹਿ
ਗਿਆ ਪਰ ਉਹ ਅਨ-ਪੜ੍ਹ ਹੁੰਦੇ ਹੋਏ ਵੀ ਸ਼ਾਮ ਨੂੰ ਘੱਟੋ-ਘੱਟ ਤਿੰਨ ਸੌ ਦੀ ਦਿਹਾੜੀ ਪਾ ਕੇ ਘਰ ਵੜਦਾ ਹੈ|
ਜਦੋਂ ਕਿ ਬੀ:ਏ ਪਾਸ ਪੁੱਤਰ ਸਾਰਾ ਦਿਨ ਵਿਹਲਾ ਘੁੰਮ-ਘੁਮਾ ਕੇ ਖਾਲੀ ਹੱਥ ਘਰ ਆਉਂਦਾ ਹੈ,ਨਾਂ ਹੀ ਉਸ ਨੂੰ ਕੋਈ
ਦਿਹਾੜੀ ਤੇ ਰੱਖਦਾ ਹੈ ਤੇ ਨਾਂ ਹੀ ਉਹ ਦਿਹਾੜੀ ਵਰਗਾ ਨੀਚ ਕੰਮ ਕਰਨ ਨੂੰ ਤਿਆਰ ਹੁੰਦਾ ਹੈ|
ਸਾਲ-ਦੋ ਸਾਲ ਠੇਡੇ ਖਾ ਕੇ ਅੰਤ ਨੂੰ ਕਿਸੇ ਨਾਂ ਕਿਸੇ ਦੁਕਾਨ ਤੇ ਹੈਲਪਰ ਲੱਗ ਜਾਂਦਾ ਹੈ
ਤੇ ਮੁਸ਼ਕਿਲ ਨਾਲ ਮਹੀਨੇ ਦੇ ਤਿੰਨ-ਚਾਰ ਕੁ ਹਜ਼ਾਰ ਰੁਪਾਏ ਮਿਲਦੇ ਹਨ|
ਇਸ ਤੋਂ ਸਬਕ ਸਿੱਖ ਕੇ ਪਿੰਡ ਦੇ ਹੋਰ ਮੁੰਡੇ ਵੀ ਪੜ੍ਹਾਈ ਛੱਡ ਦਿੰਦੇ ਹਨ ਤੇ ਦਿਹਾੜੀ ਦੱਪਾ ਕਰਕੇ ਆਪਣੇ ਪਰਵਾਰ ਦੀ ਮਦੱਦ ਕਰਦੇ ਹਨ|
ਇਹ ਗੱਲ ਸਮਝ ਤੋਂ ਬਾਹਰ ਹੈ ਕਿ ਇਸਦਾ ਕਾਰਨ ਸਾਡਾ ਐਜੁਕੇਸ਼ਨ ਸਿਸਟਮ ਹੈ ਜਾਂ ਫਿਰ ਅਸੀਂ ਖ਼ੁਦ ਤੇ ਸਾਡਾ ਸਮਾਜ
ਅਜੇਹੇ ਹਾਲਾਤ ਵਿੱਚ ਰਹਿਣਾ ਔਖਾ ਹੈ ਕਿ ਅਜੋਕੇ ਸਮੇਂ ਵਿੱਚ ਆਮ-ਆਦਮੀ ਨੂੰ ਆਪਣੇ ਬੱਚੇ ਪੜ੍ਹਾਉਣੇ ਚਾਹੀਦੇ ਹਨ ਜਾਂ ਨਹੀਂ ?
ਸੰਪਰਕ:kartarsingh42@hotmail.com
Deputy Director(Retd)
Deptt. of Finance(Govt.of Punjab)

0 0

ਲਉ ਜੀ ਵਿਆਹ ਸ਼ਦੀਆਂ ਦਾ ਸ਼ੀਜਨ ਸੁਰੂ ਹੋਣ ਵਾਲਾ ਹੈ ਪਰ ਜੇ ਦੇਖਿਆਂ ਜਾਵੇ ਤਾਂ ਕੁੜੀ ਦੇ ਪਿਉ ਦੇ ਚਿਹਰੇ ਉੁੱਪਰ ਉਸਦਾ ਰਿਸ਼ਤਾ ਲੱਭਣ ਤੋਂ ਬਾਅਦ ਪ੍ਰਾਪਤ ਹੋਈ ਖੁਸ਼ੀ ਫਿੱਕੀ ਪੈਣੀ ਸੁਰੂ ਹੋ ਜਾਂਦੀ ਹੈ| ਕਿਉਂਕਿ ਉਸ ਨੂੰ ਮੁੰਡੇ ਦੇ ਮਾਪਿਆਂ ਨਾਲ ਕੀਤੇ ਵਾਅਦੇ ਵਾਲੇ ਖਰਚਿਆਂ ਤੋਂ ਇਲਾਵਾ ਬਰਾਤੀਆਂ ਦੇ ਖਾਣੇ ਅਤੇ ਉਹਨਾਂ ਦੀ ਸੇਵਾ ਦੀ ਚਿੰਤਾ ਲੱਗ ਜਾਂਦੀ ਹੈ| ਜੇਕਰ ਉਹਨਾਂ ਦੇ ਖਾਣੇ ਅਤੇ ਹੋਰ ਸੇਵਾ ਵਿੱਚ ਕੋਈ ਕਮੀਂ ਰਹਿ ਗਈ ਤਾਂ ਰਿਸ਼ਤਾਂ ਫਿੱਕਾ ਪੈਣ ਦੇ ਆਸਾਰ ਵੱਧ ਜਾਂਦੇ ਹਨ| ਬਰਾਤੀ ਤਾਂ ਭਾਵੇ ਡੇਢ ਕੁ ਸੌਂ ਹੀ ਹੋਣ ਪਰ ਉਹਨਾਂ ਦੇ ਨਾਲ ਚੜ੍ਹੀ ਬਰਾਤ ਕੁੜੀ ਦੇ ਪਿਉ ਤੇ ਬਹੁਤ ਭਾਰੀ ਪੈਂਦੀ ਹੈ|ਪੱਚੀ ਤੀਹ ਟੈਕਸੀਆਂ ਤੇ ਹੋਰ ਕਾਰਾਂ ਦੇ ਡਰਾਈਵਰ ਤੇ ਪੰਜਾਹ ਕੁ ਬਹਿਰੇ ਤੇ ਹੁਰ ਸੁਪਰਵਾਇਜ਼ਰੀ ਸਟਾਫ਼ ਧੱਕੋ-ਧੱਕੀ ਖਾਣਾ ਖਾਣ ਵਾਲਿਆਂ ਦੀ ਗਿਣਤੀ ਦੋ ਗੁਣੀ ਕਰ ਦਿੰਦੇ ਹਨ|ਇਹ ਸਾਰਾ ਕੁਝ ਹੋਣ ਤੋਂ ਇਲਾਵਾ ਬੀਹ-ਪੱਚੀ ਚੋਰੀ ਅਣਵੜੇ ਅਣ ਪਛਾਤੇ ਮਹਿਮਾਨ ਵੀ ਲਾਜ਼ਮੀ ਪੈਲੇਸ ਵਿੱਚ ਖਾਣ-ਪੀਣ ਆ ਵੜਦੇ ਹਨ| ਲੜਕੀ ਵਾਲੇ ਤਾਂ ਉਹਨਾਂ ਨੂੰ ਬਰਾਤੀ ਸਮਝ ਕੇ ਹੀ ਪੂਰੀ ਖਾਤਰਦਾਰੀ ਕਰਦੇ ਹਨ|ਜਦੋਂ ਕਿ ਲੜਕੇ ਵਾਲੇ ਉਹਨਾਂ ਦੀ ਸਨਾਖਤ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰਦੇ ਕਿਉਂਕਿ ਉਹਨਾਂ ਦਾ ਕਿਹੜਾ ਕੋਈ ਖਰਚ ਹੁੰਦਾ ਹੈ|
ਪੱਚੀ-ਤੀਹ ਹਜਾਰ ਨਾਲ ਹੋਣ ਵਾਲੀ ਪੈਲੇਸ ਦੀ ਸਜਾਵਟ ਦਾ ਬਿਲ ਕਈ ਵਾਰ ਤਾਂ ਲੱਖਾਂ ਵਿੱਚ ਬਦਲ ਜਾਂਦਾ ਹੈ| ਫਿਰ ਲੜਕੇ ਵਾਲੇ ਦੀ ਫਰਮਾਇਸ਼ ਹੁੰਦੀ ਹੈ ਕਿ ਪੈਲੇਸ ਵੀ ਵਧੀਆਂ ਹੋਣਾ ਚਾਹੀਦਾ ਹੈ|ਇਸ ਤਰ੍ਹਾਂ ਪੈਲੇਸ ਦਾ ਕਿਰਾਇਆ ਵੀ ਆਮ ਤੌਰ ਤੇ ਡੇਢ ਦੋ ਲੱਖ ਤੱਕ ਚਲਾ ਜਾਂਦਾ ਹੈ| ਕਿਸੇ ਸਮੇਂ ਬਰਾਤੀਆਂ ਨੂੰ ਵਿਸਕੀ ਲੜਕੇ ਵਾਲੇ ਆਪ ਸਰਵ ਕਰਦੇ ਸੀ| ਪਰ ਅੱਜਕੱਲ ਤਾਂ ਲੜਕੀ ਦਾ ਅਣਖੀ ਪਿਉ ਇਹ ਜਿੰਮੇਵਾਰੀ ਵੀ ਫੂਕ ਵਿੱਚ ਆ ਕੇ ਆਪ ਲੈ ਲੈਂਦਾ ਹੈ| ਦਸ-ਪੰਦਰਾਂ ਪੇਟੀਆਂ ਵਿਸਕੀ ਤੇ ਫਿਰ ਬਿਅਰ ਵਾਲੇ ਬਿਅਰ ਦੀ ਮੰਗ ਕਰਦੇ ਹਨ ਫਿਰ ਉਹ ਵਧੀਆਂ ਕਿਸਮ ਵੀ ਜਰੂਰੀ ਹੈ ਕਿਉਂਕਿ ਕਈ ਬਰਾਤੀ ਤਾਂ ਬੋਤਲ ਦਾ ਬਰੈਂਡ ਦੇਖਣ ਤੱਕ ਜਾਂਦੇ ਹਨ| ਮੁਰਗਾ,ਮੱਛੀ,ਪਨੀਰ ਖਾ-ਪੀ ਲੈਣ ਤਾਂ ਠੀਕ ਹੈ ਪਰ ਅੱਧੇ ਨਾਲੋ ਵੱਧ ਬਰਾਤੀ ਨਸ਼ੇ ਵਿੱਚ ਆ ਕੇ ਜਾਇਆ ਕਰਦੇ ਹਨ| ਜਿੱਥੋਂ ਤੱਕ ਹਲਵਾਈ,ਬਹਰਿਆਂ ਦਾ ਸਵਾਲ ਹੈ ਉਹਨਾਂ ਦੀ ਤਾਂ ਗੱਲ ਹੀ ਛੱਡੋ| ਕਾਜੂ ਮੇਵਾ ਜੋ ਬਰਾਤੀਆਂ ਦੀ ਸੇਵਾ ਲਈ ਹੁੰਦਾ ਹੈ ਉਸ ਵਿੱਚੋਂ ਅੱਧਾ ਤਾਂ ਸਰਵ ਕਰਨ ਤੋਂ ਪਹਿਲਾਂ ਹੀ ਗਾਇਬ ਹੋ ਜਾਂਦਾ ਹੈ| ਮੁਰਗਾ-ਮੱਛੀ ਵਿੱਚੋਂ ਵਧੀਆਂ-ਵਧੀਆਂ ਪੀਸ ਤੇ ਪੰਜ ਸੱਤ ਵਿਸਕੀ ਦੀਆਂ ਬੋਤਲਾਂ ਲੁਕਾਉਂਦੇ ਹਨ ਸਮਾਂ ਮਿਲਦੇ ਹੀ ਪੈਲੇਸ ਤੋਂ ਬਾਹਰ ਕੱਢ ਦਿੱਤੀਆਂ ਜਾਂਦੀਆਂ ਹਨ|
ਮੂਵੀ ਤੇ ਫੋਟੋਆਂ ਖਿੱਚਣ ਵਾਲਾ ਵੀ ਆਪਣੀ ਕੋਈ ਕਸਰ ਨਹੀਂ ਛੱਡਦਾ ਮੂਵੀ ਤਾਂ ਚੱਲੋ ਹਰ ਮੌਕੇ ਤੇ ਬਣਨੀ ਹੀ ਹੁੰਦੀ ਹੈ ਪਰ ਨਾਲ ਹੀ ਕੈਮਰੇ ਵਾਲਾ ਹਰ ਟੇਬਲ ਤੇ ਜਾ ਕੇ ਖਾਣ-ਪੀਣ ਵਾਲਿਆਂ ਅਤੇ ਸ਼ਗਨ ਸਮੇਂ ਸਟੇਜ਼ ਤੇ ਆਏ ਹਰ ਬੰਦੇ-ਜਨਾਨੀ ਦੀ ਫੋਟੋ ਖਿੱਚ ਕੇ ਬਿੱਲ ਮੋਟਾ ਕਰਨ ਦੀ ਕੋਸ਼ਿਸ਼ ਵਿੱਚ ਹੁੰਦਾ ਹੈ|ਸ਼ਗਨ ਭਾਵੇ ਕਿਸੇ ਨੇ ਦਸ ਦਾ ਨੋਟ ਹੀ ਪਾਇਆ ਹੋਵੇ ਪਰ ਲੜਕੀ ਵਾਲੇ ਨੂੰ ਉਸਦੀ ਫੋਟੋ ਬਦਲੇ ਪੰਚੀ ਰੁਪਏ ਦੇਣੇ ਪੈਂ ਜਾਂਦੇ ਹਨ| ਵਿਆਹ ਦੀ ਮੂਵੀ ਇੱਕ-ਦੋ ਵਾਰ ਦੇਖ ਕੇ ਫਿਰ ਇਸ ਵਿੱਚ ਕਿਸੇ ਦੀ ਕੋਈ ਦਿਲਚਸਪੀ ਨਹੀਂ ਰਹਿੰਦੀ ਤੇ ਫੋਟੋਆਂ ਨੂੰ ਤਾਂ ਸਾਇਦ ਹੀ ਕੋਈ ਵੇਖਦਾ ਹੋਵੇ|
ਇਸ ਤਰ੍ਹਾਂ ਲੜਕੀ ਵਾਲਾ ਤਾਂ ਆਪਣੀ ਹੈਸੀਅਤ ਤੋਂ ਬਾਹਰ ਜਾ ਕੇ ਅੱਡੀ-ਚੋਟੀ ਦਾ ਜੋਰ ਲਾ ਕੇ ਬਰਾਂਤੀਆਂ ਦੀ ਸੇਵਾ ਕਰਦਾ ਹੈ ਪਰ ਬਰਾਂਤੀਆਂ ਵਿਚੋ ਕੋਈ ਨਾ ਕੋਈ ਕੋੜਕੁ ਸ਼ਰਾਬ ਦੇ ਬਰੈਂਡ ਵਿੱਚ ਜਾਂ ਫਿਰ ਮੀਟ-ਮੱਛੀ ਨੂੰ ਘਟਿਆਂ ਕਿਸਮ ਦਾ ਕਹਿ ਕੇ ਹਲਵਾਈਆਂ ਦੀ ਪ੍ਰੈਪਰੇਸ਼ਨ ਨੂੰ ਵੀ ਨਿੰਦ ਜਾਂਦਾ ਹੈ| ਗੱਲ ਕੀ ਲੜਕੀ ਵਾਲਾ ਇਹਨਾਂ ਖਰਚ ਕਰਕੇ ਵੀ “ਦੱੜ-ਵੱਟ ਸਮਾਂ ਕੱਟ” ਕਰਦਾ ਹੈ| ਜੇ ਅਸੀ ਆਪਣੇ ਆਪ ਨੂੰ ਪੁੱਛਿਏ “ਕੀ ਸਾਨੂੰ ਸਾਰੇ ਅਜਿਹੇ ਖਰਚ ਆਪਣੀ ਹੈਸੀਅਤ ਅਤੇ ਆਪਣੀ ਲੋੜ ਮੁਤਾਬਿਕ ਨਹੀਂ ਕਰਨੇ ਚਾਹੀਦੇ”? ਜੋ ਖਰਚ ਕਰ ਸਕਦੇ ਹਨ ਉਹ ਤਾਂ ਕਰਨ ਪਰ ਦੂਸਰੇ ਕਿਉਂ….????
ਸੰਪਰਕ:kartarsingh42@hotmail.com

0 0

ਪੰਜਾਬ ਦੀ ਹੱਦਬੰਦੀ ਵਿੱਚ ਦੋ ਅਜਿਹੀਆਂ ਅਹਿਮ ਤਬਦੀਲੀਆਂ ਵਾਪਰੀਆਂ ਹਨ ਜਿਨ੍ਹਾਂ ਦਾ ਇਸ ਦੇ ਸਮਾਜਿਕ, ਸੱਭਿਆਚਾਰਕ ਅਤੇ ਅਰਥ ਵਿਵਸਥਾ ’ਤੇ ਗਹਿਰਾ ਪ੍ਰਭਾਵ ਪਿਆ ਹੈ। ਪਹਿਲੀ ਤਬਦੀਲੀ 15 ਅਗਸਤ 1947 ਦੀ ਵੰਡ ਦੌਰਾਨ ਵਾਪਰੀ, ਜਦੋਂ ਦੇਸ਼ ਆਜ਼ਾਦੀ ਦੇ ਜਸ਼ਨ ਮਨਾ ਰਿਹਾ ਸੀ ਪਰ ਪੰਜਾਬ ਉਸ ਸਮੇਂ ਬਰਬਾਦੀ ਦੇ ਆਲਮ ਵਿੱਚ ਡੁੱਬਿਆ ਹੋਇਆ ਸੀ ਅਤੇ ਦੋ ਟੁਕੜਿਆਂ ਵਿੱਚ ਤਕਸੀਮ ਹੋ ਗਿਆ ਸੀ। ਬਹੁਗਿਣਤੀ ਪੰਜਾਬੀ ਵੱਸੋਂ ਅਤੇ ਬੇਹੱਦ ਜ਼ਰਖ਼ੇਜ਼ ਇਲਾਕੇ ਦਾ ਜ਼ਿਅਦਾ ਹਿੱਸਾ ਪਾਕਿਸਤਾਨ ਪੰਜਾਬ ਕੋਲ ਚਲਾ ਗਿਆ ਸੀ। ਦੂਜੀ ਤਬਦੀਲੀ ਪੰਜਾਬ ਦੇ ਪੁਨਰਗਠਨ ਸਮੇਂ ਵਾਪਰੀ ਜਦੋਂ ਇਸ ਵਿੱਚੋਂ ਹਰਿਆਣਾ ਇੱਕ ਵੱਖਰਾ ਸੂਬਾ ਬਣਾ ਦਿੱਤਾ ਗਿਆ ਅਤੇ ਇਸ ਦੇ ਕੁਝ ਸੁਹਾਵਣੇ ਪਹਾੜੀ ਇਲਾਕੇ ਹਿਮਾਚਲ ਪ੍ਰਦੇਸ਼ ਵਿੱਚ ਸ਼ਾਮਲ ਕਰ ਦਿੱਤੇ ਗਏ। ਦਿੱਲੀ ਰਾਜਧਾਨੀ ਦੇ ਨੇੜਲੇ ਇਲਾਕੇ ਜੋ ਸਨਅਤੀ ਵਿਕਾਸ ਪੱਖੋਂ ਕਾਫ਼ੀ ਸੰਭਾਵਾਨਾਵਾਂ ਰੱਖਦੇ ਸਨ, ਹਰਿਆਣਾ ਵਿੱਚ ਚਲੇ ਗਏ। ਮੌਜੂਦਾ ਪੰਜਾਬ ਸਿਰਫ਼ ਸੰਵੇਦਨਸ਼ੀਲ ਸਰਹੱਦੀ ਸੂਬਾ ਰਹਿ ਗਿਆ ਜਿੱਥੇ ਨਿਵੇਸ਼ਕਾਰ ਜ਼ਿਆਦਾ ਦਿਲਚਸਪੀ ਨਾਲ ਪੈਸਾ ਨਹੀਂ ਲਗਾਉਂਦੇ। ਸੰਨ 1965 ਅਤੇ 1971 ਦੀਆਂ ਪਾਕਿਸਤਾਨ ਜੰਗਾਂ ਅਤੇ ਖਾੜਕੂਵਾਦ ਨੇ ਪੰਜਾਬ ਦੇ ਮਾਹੌਲ ਨੂੰ ਹੋਰ ਵੀ ਸੰਗੀਨ ਬਣਾ ਦਿੱਤਾ। ਇਸ ਸਾਰੇ ਘਟਨਾਕ੍ਰਮ ਦਾ ਜ਼ਿਆਦਾ ਮਾਰੂ ਪ੍ਰਭਾਵ ਪੰਜਾਬ ਦੇ ਆਮ ਲੋਕਾਂ’ ਤੇ ਪਿਆ ਹੈ।
ਦੋਵੇਂ ਪੰਜਾਬ ਅਜੇ ਵੀ ਗ਼ਰੀਬੀ, ਅਨਪੜ੍ਹਤਾ, ਬੇਰੁਜ਼ਗਾਰੀ ਅਤੇ ਅਣਸਾਵੇਂ ਵਿਕਾਸ ਵਰਗੀਆਂ ਸਮੱਸਿਆਵਾਂ ਵਿੱਚ ਘਿਰੇ ਹੋਏ ਹਨ ਅਤੇ ਉਨ੍ਹਾਂ ਨੂੰ ਜੰਗਾਂ-ਯੁੱਧਾਂ ’ਤੇ ਸਰਮਾਇਆ ਜਾਇਆ ਕਰਨ ਦੀ ਥਾਂ ਆਪਸੀ ਆਰਥਿਕ ਸਹਿਯੋਗ ਰਾਹੀਂ ਇਨ੍ਹਾਂ ਮਸਲਿਆਂ ਨੂੰ ਹੱਲ ਕਰਨ ਦੀ ਨਵੀਂ ਪਿਰਤ ਪਾਉਣ ਦੀ ਲੋੜ ਹੈ। ਇਸ ਸੰਦਰਭ ਵਿੱਚ ਪ੍ਰੋ: ਸੁੱਚਾ ਸਿੰਘ ਗਿੱਲ, ਪ੍ਰੋ: ਰਣਜੀਤ ਸਿੰਘ ਘੁੰਮਣ (ਅਤੇ ਹੋਰਨਾਂ) ਵੱਲੋਂ ਦੋਵਾਂ ਪੰਜਾਬਾਂ ਵਿੱਚ ਆਪਸੀ ਸਹਿਯੋਗ ਦੀਆਂ ਸੰਭਾਵਨਾਵਾਂ ਸਬੰਧੀ ਪ੍ਰਕਾਸ਼ਤ ਕੀਤੇ ਅਧਿਐਨ ‘ਇਕਨਾਮਿਕ ਕੋਆਪਰੇਸ਼ਨ ਐਂਡ ਇਨਫਰਾਸਟਰਕਚਰਲ ਲਿੰਕੇਜਿਜ: ਵੇ ਅਹੈੱਡ’ (ਕਰਿੱਡ, ਜੁਲਾਈ 2010) ਵਿੱਚ ਵਿਸਥਾਰਪੂਰਵਕ ਖੁਲਾਸਾ ਕੀਤਾ ਹੈ। ਇਸ ਅਨੁਸਾਰ ਭਾਰਤ ਅਤੇ ਪਾਕਿਸਤਾਨ ਵਰਗੇ ਮੁਲਕਾਂ ਨੂੰ ਜੋ ਆਪਣੀਆਂ ਬੁਨਿਆਦੀ ਆਰਥਿਕ ਸਮੱਸਿਆਵਾਂ ਨਾਲ ਜੂਝ ਰਹੇ ਹਨ, ਮਿਲਟਰੀ ਅਤੇ ਸੁਰੱਖਿਆ ਉਤੇ ਬੇਤਹਾਸ਼ਾ ਸਰਮਾਇਆ ਬਰਬਾਦ ਕਰਨ ਦੀ ਥਾਂ ਉਨ੍ਹਾਂ ਨੂੰ ਆਪਸੀ ਸਹਿਯੋਗ ਨਾਲ ਇਨ੍ਹਾਂ ਸਮੱਸਿਆਵਾਂ ਦਾ ਮਿਲ ਕੇ ਹੱਲ ਕੱਢਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਅਧਿਐਨ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਵਿਸਵ ਬੈਂਕ ਦੀ ਪਰਿਭਾਸ਼ਾ ਅਨੁਸਾਰ ਜਿਨ੍ਹਾਂ ਮੁਲਕਾਂ ਦੀ ਪ੍ਰਤੀ ਜੀਅ ਆਮਦਨ 875 ਅਮਰੀਕੀ ਡਾਲਰ ਤੋਂ ਘੱਟ ਹੈ ਉਹ ਗ਼ਰੀਬ ਮੁਲਕਾਂ ਵਿੱਚ ਸ਼ੁਮਾਰ ਹਨ ਅਤੇ ਭਾਰਤ ਦੀ ਪ੍ਰਤੀ ਜੀਅ ਆਮਦਨ 720 ਅਤੇ ਪਾਕਿਸਤਾਨ ਦੀ 690 ਅਮਰੀਕੀ ਡਾਲਰ ਸੀ। ਅਜਿਹੇ ਗ਼ਰੀਬ ਮੁਲਕਾਂ ਨੂੰ ਆਪਸ ਵਿੱਚ ਨਹੀਂ ਸਗੋਂ ਗ਼ਰੀਬੀ ਨਾਲ ਲੜਨਾ ਚਾਹੀਦਾ ਹੈ। ਮਨੁੱਖੀ ਵਿਕਾਸ ਪੱਖੋਂ ਵੀ ਇਨ੍ਹਾਂ ਦੋਹਾਂ ਦੇਸ਼ਾਂ ਦੀ ਸਥਿਤੀ ਮਿਲਦੀ ਜੁਲਦੀ ਅਤੇ ਨੀਵੇਂ ਪੱਧਰ ਦੀ ਹੈ। ਮਨੁੱਖੀ ਵਿਕਾਸ ਦੇ ਪੱਖ ਤੋਂ ਸੰਸਾਰ ਦੇ 175 ਦੇਸ਼ਾਂ ਦੀ ਕੀਤੀ ਦਰਜਾਬੰਦੀ ਵਿੱਚ ਭਾਰਤ 127ਵੇਂ ਅਤੇ ਪਾਕਿਸਤਾਨ 135 ਦਰਜੇ ’ਤੇ ਸੀ। ਪਕਿਸਤਾਨ ਪੰਜਾਬ ਦੀ 34 ਫ਼ੀਸਦੀ ਵਸੋਂ ਅਜੇ ਵੀ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੀ ਹੈ। ਇਸ ਦੇ ਮੁਕਾਬਲੇ ਭਾਰਤੀ ਪੰਜਾਬ ਨੇ, ਖਾਸ ਕਰਕੇ ਹਰੇ ਇਨਕਲਾਬ ਤੋਂ ਬਾਅਦ, ਗ਼ਰੀਬੀ ਰੇਖਾ ਤੋਂ ਹੇਠਾਂ ਵਸੋਂ ਵਿੱਚ ਕਮੀ ਕਰਨ ਵਿੱਚ ਚੋਖੀ ਸਫ਼ਲਤਾ ਹਾਸਲ ਕੀਤੀ ਹੈ ਅਤੇ ਇੱਥੇ ਕੇਵਲ 6‚ਫ਼ੀਸਦੀ ਵਸੋਂ ਹੀ ਗ਼ਰੀਬੀ ਰੇਖਾ ਤੋਂ ਹੇਠਾਂ ਹੈ। ਇਹ ਸਫ਼ਲ ਤਜਰਬਾ ਪਾਕਿਸਤਾਨ ਪੰਜਾਬ ਨੂੰ ਭਾਰਤੀ ਪੰਜਾਬ ਤੋਂ ਹਾਸਲ ਕਰਨ ਦੀ ਲੋੜ ਹੈ। ਅਜਿਹੀਆਂ ਹੋਰ ਬਹੁਤ ਸਾਰੀਆਂ ਸਫ਼ਲਤਾ ਦੀਆਂ ਮਿਸਾਲਾਂ ਅਤੇ ਤਜਰਬੇ ਤੋਂ ਦੋਵੇਂ ਪੰਜਾਬ ਇੱਕ ਦੂਜੇ ਤੋਂ ਭਰਪੂਰ ਲਾਭ ਲੈ ਸਕਦੇ ਹਨ ਕਿਉਂਕਿ ਦੋਵਾਂ ਪੰਜਾਬਾਂ ਦੇ ਭੂਗੋਲਿਕ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਹਾਲਾਤ ਕਾਫ਼ੀ ਹੱਦ ਤਕ ਸਾਂਝੇ ਅਤੇ ਮਿਲਦੇ ਜੁਲਦੇ ਹਨ। ਦੋਵੇਂ ਪੰਜਾਬਾਂ ਦੀ ਆਰਥਿਕਤਾ ਦਾ ਮੂਲ ਅਧਾਰ ਖੇਤੀਬਾੜੀ ਹੈ। ਸਾਲ 2001 ਵਿੱਚ ਪਾਕਿਸਤਾਨ ਪੰਜਾਬ ਅਤੇ ਭਾਰਤੀ ਪੰਜਾਬ ਦੀ ਕੁੱਲ ਆਮਦਨ (ਜੀ.ਐਸ.ਡੀ.ਪੀ) ਦਾ ਤਰਤੀਬਵਾਰ 27 ਅਤੇ 40 ਫ਼ੀਸਦੀ ਹਿੱਸਾ ਖੇਤੀਬਾੜੀ ਤੋਂ ਪ੍ਰਾਪਤ ਹੁੰਦਾ ਸੀ। ਪਾਕਿਸਤਾਨੀ ਪੰਜਾਬ ਕੋਲ ਕੁੱਲ ਕਾਸ਼ਤ ਅਧੀਨ 11.24 ਮਿਲੀਅਨ ਰਕਬਾ ਹੈ ਜਦੋਂਕਿ ਭਾਰਤੀ ਪੰਜਾਬ ਕੋਲ 4.27 ਮਿਲੀਅਨ ਰਕਬਾ ਹੈ ਪਰ ਭਾਰਤੀ ਪੰਜਾਬ ਇੰਨੇ ਘੱਟ ਰਕਬੇ ਨਾਲ ਵੀ ਪਾਕਿਸਤਾਨ ਤੋਂ ਵੱਧ ਅਨਾਜ ਦੀ ਪੈਦਾਵਾਰ ਕਰਦਾ ਹੈ। ਅਜਿਹਾ ਭਾਰਤੀ ਪੰਜਾਬ ਦੀ ਪ੍ਰਤੀ ਹੈਕਟੇਅਰ ਵੱਧ ਝਾੜ ਦੀ ਸਫ਼ਲਤਾ ਪ੍ਰਾਪਤ ਕਰਨ ਕਾਰਨ ਸੰਭਵ ਹੋਇਆ ਹੈ। ਪਕਿਸਤਾਨ ਪੰਜਾਬ ਵਿੱਚ ਪ੍ਰਤੀ ਹੈਕਟੇਅਰ ਕਣਕ ਦਾ ਝਾੜ 25 ਕੁਇੰਟਲ ਸੀ ਜਦੋਂਕਿ ਭਾਰਤੀ ਪੰਜਾਬ ਵਿੱਚ ਇਹ 42 ਕੁਇੰਟਲ ਸੀ। ਇਸੇ ਤਰ੍ਹਾਂ ਪਾਕਿਸਤਾਨ ਪੰਜਾਬ ਵਿੱਚ ਝੋਨੇ,ਗੰਨੇ ਅਤੇ ਮੱਕੀ ਦਾ ਪ੍ਰਤੀ ਹੈਕਟੇਅਰ ਝਾੜ 17 ਕੁਇੰਟਲ, 480 ਕੁਇੰਟਲ ਅਤੇ 24 ਕੁਇੰਟਲ ਸੀ ਜਦੋਂਕਿ ਭਾਰਤੀ ਪੰਜਾਬ ਵਿੱਚ ਇਹ ਝਾੜ ਤਰਤੀਬਵਾਰ 37 ਕੁਇੰਟਲ ,538 ਕੁਇੰਟਲ ਅਤੇ 30 ਕੁਇੰਟਲ ਸੀ। ਪਾਕਿਸਤਾਨੀ ਪੰਜਾਬ ਨਰਮੇ ਦੇ ਪ੍ਰਤੀ ਹੈਕਟੇਅਰ ਝਾੜ ਵਿੱਚ ਭਾਰਤੀ ਪੰਜਾਬ ਤੋਂ ਕਾਫ਼ੀ ਅੱਗੇ ਹੈ ਜੋ ਕਿ ਭਾਰਤੀ ਪੰਜਾਬ ਦੇ 3.75 ਕੁਇੰਟਲ ਦੇ ਮੁਕਾਬਲੇ 9.35 ਕੁਇੰਟਲ ਹੈ। ਤਕਨੀਕੀ ਪੱਖ ਤੋਂ ਭਾਰਤੀ ਪੰਜਾਬ ਦੀ ਖੇਤੀ ਪਾਕਿਸਤਾਨੀ ਪੰਜਾਬ ਨਾਲੋਂ ਜ਼ਿਆਦਾ ਬਿਹਤਰ ਹੈ। ਭਾਰਤੀ ਪੰਜਾਬ ਕੋਲ ਪਾਕਿਸਤਾਨੀ ਪੰਜਾਬ ਨਾਲੋਂ ਟਰੈਕਟਰਾਂ ਦੀ ਗਿਣਤੀ 4 ਗੁਣਾ ਅਤੇ ਟਿਊਬਵੈਲਾਂ ਦੀ ਗਿਣਤੀ ਸਾਢੇ ਚਾਰ ਗੁਣਾ ਵੱਧ ਹੈ। ਖੇਤੀ ਖੋਜ ਕਾਰਜਾਂ ਵਿੱਚ ਵੀ ਭਾਰਤੀ ਪੰਜਾਬ ਦੀ ਸਥਿਤੀ ਪਾਕਿਸਤਾਨੀ ਪੰਜਾਬ ਨਾਲੋਂ ਕਾਫ਼ੀ ਬਿਹਤਰ ਹੈ। ਪਾਕਿਸਤਾਨੀ ਪੰਜਾਬ ਨੂੰ ਭਾਰਤੀ ਪੰਜਾਬ ਤੋਂ ਝੋਨੇ ਅਤੇ ਕਣਕ ਦੀ ਪੈਦਾਵਾਰ ਦੇ ਸਥਾਪਤ ਕੀਤੇ ਕੀਰਤੀਮਾਨਾਂ ਤੋਂ ਅਤੇ ਭਾਰਤੀ ਪੰਜਾਬ ਨੂੰ ਪਾਕਿਸਤਾਨੀ ਪੰਜਾਬ ਦੇ ਨਰਮੇ ਅਤੇ ਫਲਾਂ ਦੀ ਬਿਹਤਰ ਪੈਦਾਵਾਰ ਦੇ ਤਜਰਬੇ ਤੋਂ ਲਾਭ ਉਠਾਉਣ ਦੀ ਲੋੜ ਹੈ।
ਖੇਤੀ ਉਪਜ ਦੀ ਮਾਰਕੀਟਿੰਗ ਲਈ ਭਾਰਤੀ ਪੰਜਾਬ ਦੀ ਕਾਰਗੁਜ਼ਾਰੀ ਭਰਪੂਰ ਤਸੱਲੀਬਖ਼ਸ਼ ਰਹੀ ਹੈ। ਇੱਥੇ ਕਣਕ, ਝੋਨਾ, ਨਰਮਾ ਆਦਿ ਪ੍ਰਮੁੱਖ ਫ਼ਸਲਾਂ ਦੀ ਵੱਡੇ ਹਿੱਸੇ ਦੀ ਸਰਕਾਰੀ ਮੰਡੀਆਂ ਰਾਹੀਂ ਖਰੀਦ ਵੇਚ ਹੁੰਦੀ ਹੈ ਜਦੋਂਕਿ ਪਾਕਿਸਤਾਨ ਪੰਜਾਬ ਵਿੱਚ ਖੇਤੀ ਜਿਣਸਾਂ ਦੇ ਮੰਡੀਕਰਨ ਦੀ ਸਥਿਤੀ ਕਾਫ਼ੀ ਕਮਜ਼ੋਰ ਹੈ। ਵੇਚੀ ਜਾਣ ਵਾਲੀ ਜਿਣਸ ਦੇ ਕੇਵਲ 10 ਫ਼ੀਸਦੀ ਹਿੱਸੇ ਦੀ ਸਰਕਾਰੀ ਮੰਡੀਆਂ ਰਾਹੀਂ ਖਰੀਦ ਵੇਚ ਹੁੰਦੀ ਹੈ।
ਸਨਅਤੀ ਪੱਖ ਤੋਂ ਪਾਕਿਸਤਾਨ ਪੰਜਾਬ ਦੀ ਤਸਵੀਰ ਭਾਰਤੀ ਪੰਜਾਬ ਦੇ ਮੁਕਾਬਲੇ ਬਿਹਤਰ ਹੈ। ਇਸ ਅਧਿਐਨ ਅਨੁਸਾਰ ਭਾਰਤੀ ਪੰਜਾਬ ਵਿੱਚ ਰਜਿਸਟਰਡ ਸਨਅਤੀ ਇਕਾਈਆਂ ਵਿੱਚ ਵਾਧਾ ਤਾਂ ਹੋਇਆ ਪਰ ਇਨ੍ਹਾਂ ਦੀ ਰੁਜ਼ਗਾਰ ਸਮੱਰਥਾ ਘੱਟ ਹੋ ਗਈ ਪਰ ਪਾਕਿਸਤਾਨ ਪੰਜਾਬ ਵਿੱਚ ਰਜਿਸਟਰਡ ਸਨਅਤੀ ਇਕਾਈਆਂ ਘਟਣ ਦੇ ਬਾਵਜੂਦ ਰੁਜ਼ਗਾਰ ਸਮਰੱਥਾ ਵਧੀ ਹੈ। ਕਾਮਿਆਂ ਦੀ ਉਤਪਾਦਕਤਾ ਪੱਖੋਂ ਵੀ ਪਾਕਿਸਤਾਨ ਪੰਜਾਬ ਭਾਰਤੀ ਪੰਜਾਬ ਨਾਲੋਂ ਬਿਹਤਰ ਹੈ। ਇਸ ਦੀ ਕਿਰਤ ਉਤਪਾਦਕਤਾ 3625 ਡਾਲਰ ਹੋ ਗਈ ਜਦੋਂਕਿ ਭਾਰਤੀ ਪੰਜਾਬ ਵਿੱਚ ਇਹ ਇਸੇ ਸਮੇਂ ਦੌਰਾਨ ਕੇਵਲ 2269 ਡਾਲਰ ਰਹਿ ਗਈ।
ਵਪਾਰ ਦੇ ਖੇਤਰ ਵਿੱਚ ਦੋਵਾਂ ਪੰਜਾਬਾਂ ਨੇ ਆਜ਼ਾਦੀ ਤੋਂ ਬਾਅਦ ਆਪਸੀ ਆਰਥਿਕ ਸਹਿਯੋਗ ਨਾ ਹੋਣ ਕਾਰਨ ਵੱਡਾ ਘਾਟਾ ਖਾਧਾ ਹੈ। ਅਧਿਐਨ ਅਨੁਸਾਰ ਆਜ਼ਾਦੀ ਤੋਂ ਬਾਅਦ ਦੇ ਪੰਜ ਦਹਾਕਿਆਂ ਦੌਰਾਨ ਦੋਵਾਂ ਦੇਸ਼ਾਂ ਨੂੰ ਤਕਰੀਬਨ 15,000 ਤੋਂ 20,000 ਰੁਪਏ ਕਰੋੜ ਦੇ ਹੋਣ ਵਾਲੇ ਸੰਭਾਵਤ ਲਾਭ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਨੂੰ ਇਹ ਘਾਟਾ ਮੁੱਖ -ਤੌਰ ’ਤੇ ਵਸਤਾਂ ਦਾ ਵਪਾਰ ਮੁੰਬਈ-ਕਰਾਚੀ ਰੂਟ ਰਾਹੀਂ ਮਹਿੰਗੀ ਢੁਆ-ਢੁਆਈ ਦੀ ਲਾਗਤ ਕਾਰਨ ਹੋਇਆ ਹੈ ਜਦੋਂਕਿ ਇਹ ਵਪਾਰ ਵਾਹਗਾ-ਅਟਾਰੀ ਸੜਕੀ ਆਵਾਜਾਈ ਰਾਹੀਂ ਹੋਣ ਨਾਲ ਇਹ ਲਾਗਤ ਕਈ ਗੁਣਾਂ ਸਸਤੀ ਪੈਣੀ ਸੀ। ਸੰਨ 1948-49 ਵਿੱਚ 70 ਫ਼ੀਸਦੀ ਵਪਾਰ ਇਸ ਰੂਟ ਰਾਹੀਂ ਹੁੰਦਾ ਸੀ। ਇਹ ਆਰਥਿਕ ਪੱਖੋਂ ਅਤਿ ਦਰਜੇ ਦੀ ਮੂੜ੍ਹਮਤ ਕਹੀ ਜਾ ਸਕਦੀ ਹੈ ਕਿ ਪੰਜਾਬ ਵਰਗੇ ਸੂਬਿਆਂ ਚੋਂ ਵਪਾਰਕ ਵਸਤਾਂ ਪਹਿਲਾਂ ਮੁੰਬਈ ਲਿਜਾਈਆਂ ਜਾਂਦੀਆਂ ਹਨ, ਫਿਰ ਕਰਾਚੀ ਤੇ ਫਿਰ ਲਾਹੌਰ। ਇਸੇ ਤਰ੍ਹਾਂ ਪਾਕਿਸਤਾਨੀ ਪੰਜਾਬ ’ਚੋਂ ਵੀ ਕੀਤਾ ਜਾਂਦਾ ਹੈ। ਆਜ਼ਾਦੀ ਤੋਂ ਬਾਅਦ ਜੇ ਦੋਵਾਂ ਦੇਸ਼ਾਂ ਦੇ ਵਪਾਰਕ ਸਬੰਧ ਠੀਕ ਰਹੇ ਹੁੰਦੇ ਤਾਂ ਇਨ੍ਹਾਂ ਨੂੰ ਸਿਰਫ਼ ਆਪਸੀ ਵਪਾਰ ਦਾ ਹੀ ਫਾਇਦਾ ਨਹੀਂ ਸੀ ਹੋਣਾ ਬਲਕਿ ਇਨ੍ਹਾਂ ਨੂੰ ਮਿਡਲ ਈਸਟ, ਸੈਂਟਰਲ ਏਸ਼ੀਅਨ ਅਤੇ ਸਾਰਕ ਮੁਲਕਾਂ ਨਾਲ ਵੀ ਵਪਾਰ ਦਾ ਬਹੁਤ ਲਾਭ ਹੋਣਾ ਸੀ। ਇਸ ਦਾ ਸਭ ਤੋਂ ਜ਼ਿਆਦਾ ਫ਼ਾਇਦਾ ਦੋਹਾਂ ਪੰਜਾਬਾਂ ਨੂੰ ਆਰਥਿਕ ਵਿਕਾਸ ਅਤੇ ਰੁਜ਼ਗਾਰ ਦੇ ਵਸੀਲੇ ਵਧਾਉਣ ਵਿੱਚ ਹੋਣਾ ਸੀ।
ਦੋਵਾਂ ਦੇਸ਼ਾਂ ਦੇ ਅਣਸੁਖਾਵੇਂ ਰਿਸ਼ਤਿਆਂ, ਰਾਜਨੀਤਕ ਸੂਝ ਦੀ ਘਾਟ ਅਤੇ ਇੱਕ ਦੂਜੇ ਤੋਂ ਡਰ ਕਾਰਨ ਆਰਥਿਕ ਸਹਿਯੋਗ ਦੀ ਘਾਟ ਨਾਲ ਇੱਕ ਪਾਸੇ ਤਾਂ ਵੱਡੇ ਪੱਧਰ ’ਤੇ ਆਰਥਿਕ ਨੁਕਸਾਨ ਹੋਇਆ ਹੈ ਅਤੇ ਦੂਜੇ ਪਾਸੇ ਦੋਵਾਂ ਦੇਸ਼ਾਂ ਨੂੰ ਬਹੁਤ ਸਰਮਾਇਆ ਸੁਰੱਖਿਆ ’ਤੇ ਖਰਚ ਕਰਕੇ ਬਰਬਾਦ ਕਰਨਾ ਪਿਆ ਹੈ। ਪਾਕਿਸਤਾਨ ਦਾ ਪ੍ਰਤੀ ਜੀਅ ਸਾਲਾਨਾ ਸੁਰੱਖਿਆ ਖਰਚ 27 ਅਮਰੀਕੀ ਡਾਲਰ ਬਣਦਾ ਹੈ। ਇਸ ਦੇ ਮੁਕਾਬਲੇ ਭਾਰਤ ਦਾ ਪ੍ਰਤੀ ਜੀਅ ਸੁਰੱਖਿਆ ਖਰਚਾ 12.5 ਡਾਲਰ ਸੀ।
ਸਿਹਤ ਅਤੇ ਸਿੱਖਿਆ ਦੋ ਅਜਿਹੇ ਅਹਿਮ ਪਹਿਲੂ ਹਨ ਜਿਨ੍ਹਾਂ ’ਤੇ ਲੋਕਾਂ ਦਾ ਮਨੁੱਖੀ ਵਿਕਾਸ ਅਧਾਰਤ ਹੁੰਦਾ ਹੈ ਪਰ ਇਨ੍ਹਾਂ ਦੋਵਾਂ ਦੇਸ਼ਾਂ ਦਾ ਇਨ੍ਹਾਂ ਖੇਤਰਾਂ ਵਿੱਚ ਸਰਕਾਰੀ ਖਰਚਾ ਕਾਫ਼ੀ ਘੱਟ ਹੈ। ਭਾਰਤੀ ਪੰਜਾਬ ਵਿੱਚ ਸਿਹਤ ਖਰਚਾ ਕੁੱਲ ਘਰੇਲੂ ਉਤਪਾਦਨ ਦਾ ਤਕਰੀਬਨ ਇੱਕ ਫ਼ੀਸਦੀ ਸੀ ਅਤੇ ਪਾਕਿਸਤਾਨ ਪੰਜਾਬ ਦਾ ਇਹ ਖਰਚਾ 0.8 ਫ਼ੀਸਦੀ ਸੀ। ਇਸੇ ਤਰ੍ਹਾਂ ਸਿੱਖਿਆ ਦੇ ਖੇਤਰ ਵਿੱਚ ਭਾਰਤੀ ਪੰਜਾਬ ਕੁੱਲ ਰਾਜ ਦੀ ਆਮਦਨ ਦਾ 2.3 ਫ਼ੀਸਦੀ ਹਿੱਸਾ ਖਰਚ ਕਰਦਾ ਹੈ ਅਤੇ ਪਾਕਿਸਤਾਨ ਪੰਜਾਬ ਦਾ ਇਹ ਖਰਚਾ 2.1 ਫ਼ੀਸਦੀ ਸੀ। ਪਾਕਿਸਤਾਨ ਪੰਜਾਬ ਵਿੱਚ ਅਜੇ ਵੀ ਅੱਧੀ ਤੋਂ ਵੱਧ ਵੱਸੋਂ (53.4‚) ਅਨਪੜ੍ਹ ਹੈ ਜਦੋਂਕਿ ਭਾਰਤੀ ਪੰਜਾਬ ਵਿੱਚ ਤਕਰੀਬਨ 30 ਫ਼ੀਸਦੀ ਵੱਸੋਂ ਅਨਪੜ੍ਹ ਹੈ।
ਇਨ੍ਹਾਂ ਤੱਥਾਂ ਦੇ ਸਨਮੁੱਖ ਭਾਰਤ ਅਤੇ ਪਾਕਿਸਤਾਨ ਦੋਵਾਂ ਨੂੰ ਸੁਰੱਖਿਆ ਅਤੇ ਮਿਲਟਰੀ ਖਰਚੇ ਉੱਤੇ ਸਰਮਾਇਆ ਬਰਬਾਦ ਕਰਨ ਦੀ ਥਾਂ ਆਪਸੀ ਆਰਥਿਕ ਸਹਿਯੋਗ ਲਈ ਨਵੇਂ ਸਿਰਿਓਂ ਯਤਨ ਕਰਨੇ ਚਾਹੀਦੇ ਹਨ। ਅਜਿਹੀਆਂ ਮਿਸਾਲਾਂ ਇਤਿਹਾਸ ਵਿੱਚ ਵੀ ਉਪਲੱਬਧ ਹਨ। ਯੂਰਪੀਨ ਦੇਸ਼ਾਂ ਨੇ ਦੋ ਸੰਸਾਰ ਜੰਗਾਂ ਲੜਨ ਤੋਂ ਬਾਅਦ ਯੂਰਪੀਨ ਯੂਨੀਅਨ ਦੀ ਸਾਂਝੀ ਮਾਰਕੀਟ ਸੰਗਠਤ ਕਰਨ ਦੀ ਸਿਆਣਪ ਵਾਲੀ ਨੀਤੀ ਅਪਣਾਈ ਹੈ। ਯੂਰਪੀਨ ਯੂਨੀਅਨ ਦੀ ਸਫ਼ਲਤਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਦੇਸ਼ਾਂ ਨੂੰ ਤੋੜਨ ਵਾਲੀਆਂ ਦੁਸ਼ਮਣੀ ਅਤੇ ਜੰਗ ਵਰਗੀਆਂ ਨਾਂਹ-ਪੱਖੀ ਸ਼ਕਤੀਆਂ ਨਾਲੋਂ ਆਰਥਿਕ ਹਿੱਤਾਂ ਨਾਲ ਜੋੜਨ ਵਾਲੀਆਂ ਹਾਂ-ਪੱਖੀ ਸ਼ਕਤੀਆਂ ਵੱਧ ਕਾਰਗਰ ਹਨ।
* ਸੰਪਰਕ: Harvinder Singh
Joint Director
Office of Economic Advisor.
Govt of Punjab.
cell:9779089450
email:harvinder_450@yahoo.com

Powered By Indic IME