India

0 0

ਯੋਗੀ ਆਦਿੱਤਿਆ ਨਾਥ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਯੋਗੀ ਆਦਿਤਿਆ ਨਾਥ ਨੇ ਐਤਵਾਰ ਨੂੰ ਲਖਨਊ ‘ਚ ਇਕ ਸਮਾਰੋਹ ‘ਚ ਉੱਤਰ-ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਸਹੁੰ ਚੁੱਕੀ ਸੀ। ਯੋਗੀ ਨੇ 20 ਮਿੰਟਾਂ ਦੀ ਮੁਲਾਕਾਤ ਦੌਰਾਨ ਸੂਬੇ ਦੀ ਸਰਕਾਰ ਨਾਲ ਜੁੜੇ ਵੱਖ-ਵੱਖ ਵਿਸ਼ਿਆ ਦੇ ਬਾਰੇ ‘ਚ ਦੱਸਿਆ। ਉੱਤਰ ਪ੍ਰਦੇਸ਼ ਚੋਣਾਂ ‘ਚ ਭਾਜਪਾ ਨੂੰ ਬਹੁਮਤ ਮਿਲਣ ਤੋਂ ਬਾਅਦ ਯੋਗੀ ਆਦਿੱਤਿਆ ਨਾਥ ਦੀ ਅਗਵਾਈ ‘ਚ ਸਰਕਾਰ ਨੇ ਸਹਿਯੋਗ ਦਾ ਭਰੋਸਾ ਦਿੱਤਾ। ਰਾਜ ਨਾਥ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਹਨ ਤੇ ਹੁਣ ਲਖਨਊ ਸੀਟ ਤੋਂ ਲੋਕ ਸਭਾ ਦੇ ਮੈਂਬਰ ਹਨ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ, ਪਾਰਟੀ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਣ ਅਡਵਾਣੀ, ਵਿੱਤ ਮੰਤਰੀ ਅਰੁਣ ਜੇਤਲੀ ਨਾਲ ਵੀ ਮੁਲਾਕਾਤ ਦਾ ਪ੍ਰੋਗਰਾਮ ਹੈ।

0 0

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਾਂਗਰਸ ਨੇਤਾ ਅਮਰਿੰਦਰ ਸਿੰਘ ਨੂੰ ਫੋਨ ਕਰ ਕੇ ਪੰਜਾਬ ਚੋਣਾਂ ‘ਚ ਜਿੱਤ ‘ਤੇ ਵਧਾਈ ਦਿੱਤੀ। ਮੋਦੀ ਨੇ ਟਵੀਟ ਕੀਤਾ,”ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕੀਤੀ ਅਤੇ ਪੰਜਾਬ ‘ਚ ਜਿੱਤ ‘ਤੇ ਉਨ੍ਹਾਂ ਨੂੰ ਵਧਾਈ ਦਿੱਤੀ।” ਪ੍ਰਧਾਨ ਮੰਤਰੀ ਦਾ ਟਵੀਟ ਅਜਿਹੇ ਸਮੇਂ ਆਇਆ ਹੈ, ਜਦੋਂ ਕਾਂਗਰਸ ਪੰਜਾਬ ‘ਚ ਵੱਡੀ ਜਿੱਤ ਵੱਲ ਵਧ ਰਹੀ ਹੈ। ਪੰਜਾਬ ਚੋਣਾਂ ‘ਚ ਕਾਂਗਰਸ ਨੇ ਸੱਤਾਧਾਰੀ ਅਕਾਲੀ ਦਲ-ਭਾਜਪਾ ਗਠਜੋੜ ਅਤੇ ਆਮ ਆਦਮੀ ਪਾਰਟੀ ਨੂੰ ਹਰਾ ਦਿੱਤਾ। ਪ੍ਰਧਾਨ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦੇ 75ਵੇਂ ਜਨਮਦਿਨ ‘ਤੇ ਵਧਾਈ ਦਿੱਤੀ ਜੋ ਅੱਜ ਯਾਨੀ ਸ਼ਨੀਵਾਰ ਨੂੰ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਮਰਿੰਦਰ ਸਿੰਘ ਨੂੰ ਉਨ੍ਹਾਂ ਦੇ ਜਨਮਦਿਨ ‘ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਲੰਬੀ ਉਮਰ ਅਤੇ ਸਿਹਤਮੰਦ ਰਹਿਣ ਦੀ ਕਾਮਨਾ ਕੀਤੀ।

0 0

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪੰਜ ਸੂਬਿਆਂ ‘ਚ ਵਿਧਾਨ ਸਭਾ ਚੋਣਾਂ ਦੇ ‘ਜੇਤੂਆਂ’ ਨੂੰ ਅੱਜ ਵਧਾਈ ਦਿੱਤੀ ਅਤੇ ‘ਹਾਰਨ ਵਾਲੇ ਲੋਕਾਂ ਨੂੰ ਦਿਲ ਛੋਟਾ ਨਾ ਕਰਨ ਨੂੰ ਕਿਹਾ। ਉਨ੍ਹਾਂ ਨੇ ਕਿਸੇ ਵੀ ਪਾਰਟੀ ਜਾਂ ਵਿਅਕਤੀ ਦਾ ਨਾਂ ਨਹੀਂ ਲਿਆ। ਬੈਨਰਜੀ ਨੇ ਇਕ ਟਵੀਟ ਕਰਕੇ ਕਿਹਾ, ਭਿੰਨ ਸੂਬਿਆਂ ‘ਚ ਜੇਤੂਆਂ ਨੂੰ ਵਧਾਈ। ਵੋਟਰਾਂ ਨੂੰ ਉਨ੍ਹਾਂ ਦੀ ਪਸੰਦ ਦਾ ਚੋਣ ਚੁਣਨ ਦੇ ਲਈ ਵਧਾਈ।
ਹਾਰਨ ਵਾਲੇ ਲੋਕ ਆਪਣਾ ਦਿਲ ਛੋਟਾ ਨਾ ਕਰਨ। ਉਨ੍ਹਾਂ ਨੇ ਇਕ ਟਵੀਟ ‘ਚ ਕਿਹਾ, ਲੋਕਤੰਤਰ ‘ਚ ਸਾਨੂੰ ਇਕ-ਦੂਜੇ ਦਾ ਆਦਰ ਕਰਨਾ ਚਾਹੀਦਾ, ਕਿਉਂਕਿ ਕੁਝ ਲੋਕ ਜਿੱਤਦੇ ਹਨ, ਕੁਝ ਲੋਕ ਹਾਰਦੇ ਹਨ। ਲੋਕਾਂ ‘ਤੇ ਭਰੋਸਾ ਰੱਖੋ। ਪੱਛਮੀ ਬੰਗਾਲ ‘ਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੋਟਬੰਦੀ ਅਤੇ ਕਥਿਤ ਚਿਟਫੰਡ ਘਪਲੇ ਦੇ ਸੰਬੰਧ ‘ਚ ਸੀ.ਬੀ.ਆਈ. ਵੱਲੋਂ ਆਪਣੇ ਦੋ ਸੰਸਦਾਂ ਦੀ ਗ੍ਰਿਫਤਾਰੀ ਦੇ ਮੁੱਦੇ ‘ਤੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਦੀ ਰਹੀ ਹੈ।

0 0

ਸਮਾਜਵਾਦੀ ਪਾਰਟੀ ਦੇ ਮੁਖੀ ਤੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ ਦੇ ਬਿਆਨ ਤੋਂ ਬਾਅਦ ਮਾਇਆਵਤੀ ਨੇ ਕਿਹਾ ਕਿ ਉਹ ਨਤੀਜੇ ਆਉਣ ਤੋਂ ਬਾਅਦ ਹੀ ਕੋਈ ਵਿਚਾਰ ਕਰਨਗੇ। ਅਖਿਲੇਸ਼ ਵੱਲੋਂ ਬਹੁਮਤ ਨਾ ਆਉਣ ‘ਤੇ ਬਸਪਾ ਨਾਲ ਗਠਬੰਧਨ ਦੇ ਸੰਕੇਤ ਦਿੱਤੇ ਸਨ।

0 0

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸਮਾਜਵਾਦੀ ਪਾਰਟੀ (ਸਪਾ) ਤੇ ਬਹੁਜਨ ਸਮਾਜ ਪਾਰਟੀ (ਬਸਪਾ) ‘ਤੇ ਉੱਤਰ ਪ੍ਰਦੇਸ਼ ਨੂੰ ਬਰਬਾਦ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਸੂਬੇ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਰਕਾਰ ਬਣਨ ‘ਤੇ ਫਸਲੀ ਕਰਜ਼ਾ ਅਤੇ ਛੋਟੇ ਤੇ ਦਰਮਿਆਨੇ ਕਿਸਾਨਾਂ ਦਾ ਕਰਜ਼ਾ ਮੁਆਫ ਹੋਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਤੋਂ ਸੂਬੇ ‘ਚ ਸੱਤਾਧਾਰੀ ਸਰਕਾਰ ਦਾ ਦਾਅਵਾ ਹੈ ਕਿ ਇਥੇ ਵਿਕਾਸ ਹੋ ਰਿਹਾ ਹੈ ਪਰ ਵਿਕਾਸ ਦੇ ਨਾਂ ‘ਤੇ ਇਹ ਸਿਰਫ ਠੱਗੀ ਹੈ। ਸਾਰੀਆਂ ਸੜਕਾਂ ਦਾ ਭੈੜਾ ਹਾਲ ਹੈ। ਕੰਮ ਬੋਲਣਾ ਨਹੀਂ ਕੰਮ ਦਿਸਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਪਾ ਤੇ ਬਸਪਾ ਇਸ ਵਾਰ ਸੂਬੇ ਤੋਂ ਜਾ ਰਹੀਆਂ ਹਨ ਅਤੇ 11 ਮਾਰਚ ਮਗਰੋਂ ਭਾਜਪਾ ਇਕ ਵਧੀਆ ਸਰਕਾਰ ਦੇਵੇਗੀ, ਜਿਸ ‘ਚ ਸਾਰੇ ਵਰਗਾਂ ਦਾ ਸਨਮਾਨ ਹੋਵੇਗਾ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ। ਕੇਂਦਰੀ ਮੰਤਰੀ ਨੇ ਮੁੱਖ ਮੰਤਰੀ ਅਖਿਲੇਸ਼ ਯਾਦਵ ‘ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਦੋਸ਼ ਲਾਉਣ ਤੋਂ ਪਹਿਲਾਂ ਬੜੀ ਗੰਭੀਰਤਾ ਨਾਲ ਉਸ ‘ਤੇ ਵਿਚਾਰ ਕਰੋ। ਅੱਖਾਂ ‘ਚ ਘੱਟਾ ਪਾ ਕੇ ਸਿਆਸੀ ਕਾਮਯਾਬੀ ਹਾਸਲ ਨਹੀਂ ਕੀਤੀ ਜਾ ਸਕਦੀ।

0 0

ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ‘ਚ ਆਖ਼ਰੀ ਤੇ 7ਵੇਂ ਗੇੜ ਦੀਆਂ ਚੋਣਾ ਲਈ ਪ੍ਰਚਾਰ ਕਰ ਰਹੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਪਣਾ ਕੰਮ ਠੀਕ ਤਰ੍ਹਾਂ ਨਾ ਕਰਨ ਵਾਲੇ ਲੋਕ ਸਾਡੇ ਤੋਂ ਕੰਮ ਦਾ ਹਿਸਾਬ ਮੰਗ ਰਹੇ ਹਨ

0 0

ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਵੱਲੋਂ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਗੁਰਮੇਹਰ ਕੌਰ ‘ਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਉਨ੍ਹਾਂ ਦੀ ਅਲੋਚਨਾ ਕਰਨ ਵਾਲੇ ਪ੍ਰਸਿੱਧ ਗੀਤਕਾਰ ਜਾਵੇਦ ਅਖ਼ਤਰ ਨੇ ਵਰਿੰਦਰ ਸਹਿਵਾਗ ਨੂੰ ਮਹਾਨ ਖਿਡਾਰੀ ਦੱਸਿਆ। ਉਨ੍ਹਾਂ ਕਿਹਾ ਕਿ ਉਹ ਵਰਿੰਦਰ ਸਹਿਵਾਗ ਖਿਲਾਫ ਕੀਤੀ ਗਈ ਟਿੱਪਣੀ ਨੂੰ ਵਾਪਸ ਲੈਂਦੇ ਹਨ ਕਿਉਂਕਿ ਵਰਿੰਦਰ ਸਹਿਵਾਗ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਸਿਰਫ਼ ਮਜ਼ਾਕ ਕਰ ਰਹੇ ਸਨ।

0 0

ਵਿੱਤ ਮੰਤਰੀ ਅਰੁਣ ਜੇਟਲੀ ਅਤੇ ਰੱਖਿਆ ਮੰਤਰੀ ਮਨੋਹਰ ਪਾਰੀਕਰ ਵੀ ਰਾਮਜਸ ਕਾਲਜ ਵਿਵਾਦ ‘ਚ ਵਧਦੇ ਜਾ ਰਹੇ ਨੈਸ਼ਨਲ ਅਤੇ ਐਂਟੀ ਨੈਸ਼ਨਲ ਦੀ ਬਹਿਸ ‘ਚ ਸ਼ਾਮਲ ਹੋ ਗਏ ਹਨ। ਜੇਟਲੀ ਨੇ ਕਿਹਾ ਕਿ ਸਿਰਫ ਭਾਰਤ ਹੀ ਹੈ ਜਿਥੇ ‘ਰਾਸ਼ਟਰਵਾਦ’ ਸ਼ਾਬਦ ਨੂੰ ਬੁਰਾ ਬਣਾ ਦਿੱਤਾ ਗਿਆ ਹੈ। ਕੇਂਦਰੀ ਵਿੱਤ ਮੰਤਰੀ ਜੇਟਲੀ ਨੇ ਵੀਰਵਾਰ ਨੂੰ ਕਿਹਾ, ”ਰਾਸ਼ਟਰਵਾਦ ਇਕ ਚੰਗਾ ਸ਼ਬਦ ਹੈ ਇਹ ਤਾਂ ਕੇਵਲ ਇਸ ਦੇਸ਼ ‘ਚ ਹੀ ਹੈ ਕਿ ਰਾਸ਼ਟਰਵਾਦ ਬੁਰਾ ਸ਼ਬਦ ਹੈ। ਪਿਛਲੇ ਹਫਤੇ ਡੀ. ਯੂ. ਦੇ ਰਾਮਜਸ ਕਾਲਜ ‘ਚ ਪ੍ਰਗਟਾਵੇ ਦੀ ਆਜ਼ਾਦੀ ਦੇ ਸਮਰਥਨ ‘ਚ ਵਿਦਿਆਰਥੀਆਂ ਦੇ ਮੋਰਚੇ ਦੌਰਾਨ 2 ਸੰਗਠਨਾਂ ਵਿਚਾਲੇ ਹਿੰਸਾ ਦੀ ਘਟਨਾ ਹੋ ਗਈ ਸੀ। ਵਾਮਪੰਥੀ ਵਿਦਿਆਰਥੀ ਸੰਗਠਨ ਨੇ ਏ. ਬੀ. ਵੀ. ਪੀ. ‘ਤੇ ਕੁੱਟਮਾਰ ਕਰਨ ਦਾ ਦੋਸ਼ ਲਾਇਆ ਸੀ। ਇਸ ਤੋਂ ਇਲਾਵਾ ਰੱਖਿਆ ਮੰਤਰੀ ਮਨੋਹਰ ਪਾਰੀਕਰ ਵੀ ਵਿਦਿਆਰਥੀ ਸੰਗਠਨ ਏ. ਬੀ. ਵੀ. ਪੀ. ਦੇ ਬਚਾਅ ਲਈ ਇਸ ‘ਚ ਸ਼ਾਮਲ ਹੋ ਗਏ ਹਨ। ਪਾਰੀਕਰ ਨੇ ਕਿਹਾ, ”ਮੈਂ ਪ੍ਰਗਟਾਵੇ ਦੀ ਆਜ਼ਾਦੀ ਦਾ ਸਮਰਥਕ ਹਾਂ ਪਰ ਕਾਨੂੰਨੀ ਦਾਇਰੇ ‘ਚ ਰਹਿੰਦਾ ਹੋਏ।” ਹਾਲਾਂਕਿ ਪਾਰੀਕਰ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਇਹ ਗੱਲ ਕਿਸੇ ਵਿਸ਼ੇਸ਼ ਪ੍ਰੋਗਰਾਮ ਨੂੰ ਲੈ ਕੇ ਨਹੀਂ ਕਹੀ ਹੈ।
ਰਾਮਜਸ ਮੁੱਦੇ ਦੇ ਦੌਰਾਨ ਕਾਰਗਿਲ ‘ਚ ਸ਼ਹੀਦ ਅਧਿਕਾਰੀ ਦੀ 20 ਸਾਲਾ ਬੇਟੀ ਗੁਰਮੇਹਰ ਕੌਰ ਵਿਵਾਦਾਂ ਦਾ ਕੇਂਦਰ ਬਣ ਗਈ, ਜਦੋਂ ਉਨ੍ਹਾਂ ਨੇ ਏ. ਬੀ. ਵੀ. ਪੀ. ਦੇ ਖਿਲਾਫ ਲੜਾਈ ਸੋਸ਼ਲ ਮੀਡੀਆ ਤੋਂ ਸ਼ੁਰੂ ਕੀਤੀ। ਪਾਰੀਕਰ ਨੇ ਇਸ ਤੋਂ ਇਲਾਵਾ ਫੌਜੀ ਪ੍ਰੀਖਿਆ ਦੇ ਪੇਪਰ ਲੀਕ ਹੋਣ ਦੇ ਮੁੱਦੇ ‘ਤੇ ਕਿਹਾ ਕਿ ਮੰਤਰਾਲੇ ਨੇ ਸੀ. ਬੀ. ਆਈ. ਜਾਂਚ ਦਾ ਆਦੇਸ਼ ਦੇ ਦਿੱਤਾ ਹੈ।

Powered By Indic IME