International

0 0

ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਲਗਭਗ ਸਾਫ ਹੋ ਚੁੱਕੇ ਹਨ। ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ। ਜਿੱਤ ਦੀ ਆਸ ਲਗਾ ਕੇ ਬੈਠੇ ਆਮ ਆਦਮੀ ਪਾਰਟੀ (ਆਪ) ਦੇ ਸਮਰਥਕਾਂ ਦੀਆਂ ਉਮੀਦਾਂ ‘ਤੇ ਪਾਣੀ ਫਿਰ ਗਿਆ ਹੈ। ਖਾਸ ਤੌਰ ‘ਤੇ ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਜਿਨ੍ਹਾਂ ਨੇ ‘ਆਪ’ ਦੀ ਜਿੱਤ ਦੇਖਣ ਲਈ ਵੱਡੇ ਪੱਧਰ ‘ਤੇ ਇੰਤਜ਼ਾਮ ਕੀਤੇ ਸਨ, ਉਨ੍ਹਾਂ ਦੇ ਸਾਰੇ ਇੰਤਜ਼ਾਮ ਧਰੇ-ਧਰਾਏ ਰਹਿ ਗਏ। ਕੈਨੇਡਾ ਵਿਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਦੇਖਣ ਲਈ ਬੁੱਕ ਕਰਵਾਏ ਗਏ ਬੈਂਕੁਇਟ ਹਾਲ ਸ਼ੁਰੂਆਤੀ ਰੁਝਾਨਾਂ ਨੂੰ ਦੇਖਣ ਤੋਂ ਬਾਅਦ ਹੀ ਖਾਲੀ ਹੋ ਗਏ। ‘ਆਪ’ ਦੇ ਵਲੰਟੀਅਰਾਂ ਨੇ ਟੋਰਾਂਟੋ ‘ਚ ਸ਼ਿਗਾਰ ਬੈਂਕੁਇਟ ਹਾਲ ਅਤੇ ਵੈਨਕੂਵਰ ਦੇ ਬੰਬੇ ਬੈਂਕੁਇਟ ਹਾਲ ਨੂੰ ਬੁੱਕ ਕਰਵਾਇਆ ਸੀ। ਵੱਡੀ ਗਿਣਤੀ ਵਿਚ ਲੋਕਾਂ ਨੇ ਆਪ ਦੀ ਜਿੱਤ ਦਾ ਆਨੰਦ ਮਾਨਣ ਲਈ ਇੱਥੇ ਟੇਬਲ ਬੁੱਕ ਕਰਵਾਏ ਸਨ ਪਰ ‘ਆਪ’ ਨੂੰ ਹਾਰ ਵੱਲ ਵਧਦੇ ਦੇਖ ਕੇ ਹੀ ਇਹ ਹਾਲ ਖਾਲੀ ਹੋਣੇ ਸ਼ੁਰੂ ਹੋ ਗਏ। ਕੁਝ ਦੇਰ ਪਹਿਲਾਂ ਤੱਕ ਜਿੱਥੇ ਇਸ ਜਸ਼ਨ ਦਾ ਮਾਹੌਲ ਸੀ, ਕੁਝ ਪਲਾਂ ਵਿਚ ਉਹ ਸ਼ਾਂਤੀ ਅਤੇ ਅਫਸੋਸ ਵਿਚ ਬਦਲ ਗਿਆ। ਹਾਲਾਂਕਿ ‘ਆਪ’ ਵਲੰਟੀਅਰਾਂ ਦਾ ਕਹਿਣਾ ਹੈ ਕਿ ਉਹ ਪੰਜਾਬ ਦੀਆਂ ਚੋਣਾਂ ਵਿਚ ਜਨਤਾ ਦੇ ਫਤਵੇ ਨੂੰ ਖਿੜੇ-ਮੱਥੇ ਸਵੀਕਾਰ ਕਰਦੇ ਹਨ ਪਰ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਕ ਨਵੀਂ ਪਾਰਟੀ ਨੇ ਪੰਜਾਬ ਦੀਆਂ ਪੁਰਾਣੀਆਂ ਪਾਰਟੀਆਂ ਨੂੰ ਸਖਤ ਟੱਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਦਾ ਪ੍ਰਦਰਸ਼ਨ ਵਧੀਆ ਰਿਹਾ ਹੈ ਅਤੇ ਅਗਲੀ ਵਾਰ ਪੰਜਾਬ ਵਿਚ ਆਪ ਦੀ ਸਰਕਾਰ ਜ਼ਰੂਰ ਬਣੇਗੀ। ਇਨ੍ਹਾਂ ਹਾਲਾਂ ਵਿਚ ‘ਨਵਾਂ ਸਵੇਰਾ, ਨਵਾਂ ਪੰਜਾਬ’ ਅਤੇ ‘ਸਾਡਾ ਪੰਜਾਬ, ਖੁਸ਼ਹਾਲ ਪੰਜਾਬ’ ਸਿਰਲੇਖਾਂ ਅਧੀਨ ਪ੍ਰੋਗਰਾਮਾਂ ਦਾ ਆਯੋਜਨ ਕੀਤੇ ਗਏ ਸਨ। ਕੈਨੇਡਾ ਦੇ ਪਰਵਾਸੀ ਪੰਜਾਬੀਆਂ ਨੇ ਖਾਸ ਤੌਰ ‘ਤੇ ਪੰਜਾਬ ਵਿਚ ਆ ਕੇ ‘ਆਪ’ ਲਈ ਪ੍ਰਚਾਰ ਕੀਤਾ ਸੀ।

0 0

ਅਮਰੀਕਾ ਦੇ ਉੱਪ ਰਾਸ਼ਟਰਪਤੀ ਮਾਈਕ ਪੇਂਸ ਦੇ ਨੇੜਲੇ ਇਕ ਭਾਰਤੀ-ਅਮਰੀਕੀ ਉਦਯੋਗਪਤੀ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਭਾਈਵਾਲ ਹਨ ਅਤੇ ਏਸ਼ੀਆ ਪ੍ਰਸ਼ਾਂਤ ਖੇਤਰ ‘ਚ ਚੀਨ ਦੀ ਦੁਸ਼ਮਣੀ ਦੇ ਬਾਵਜੂਦ ਦੋਹਾਂ ਦੇਸ਼ਾਂ ਦੇ ਸਾਂਝੇ ਹਿੱਤ ਵੀ ਹਨ, ਅਜਿਹੇ ‘ਚ ਭਾਰਤ-ਅਮਰੀਕੀ ਸੰਬੰਧ ਟਰੰਪ ਪ੍ਰਸ਼ਾਸਨ ਹੇਠ ਨਵੀਂਆਂ ਉਚਾਈਆਂ ਤਕ ਪੁੱਜਣਗੇ। ਇੰਡੀਆਨਾ ਨਿਵਾਸੀ ਗੁਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਅਸੀਂ ਭਾਰਤੀ-ਅਮਰੀਕੀ ਦੋਹਾਂ ਦੇਸ਼ਾਂ ਦੇ ਸੰਬੰਧਾਂ ਨੂੰ ਮਜਬੂਤ ਬਣਾਉਣ ਲਈ ਭੂਮਿਕਾ ਨਿਭਾਅ ਰਹੇ ਹਾਂ।
ਏਸ਼ੀਆ-ਪ੍ਰਸ਼ਾਂਤ ਖੇਤਰ ‘ਚ ਚੀਨ ਦੇ ਵਧਦੇ ਆਰਥਿਕ ਅਤੇ ਫੌਜੀ ਪ੍ਰਭਾਵ ਨੂੰ ਸੰਤੁਲਿਤ ਕਰਨ ਅਤੇ ਦੱਖਣੀ-ਮੱਧ ਏਸ਼ੀਆ ‘ਚ ਅੱਤਵਾਦ ਦੇ ਖਤਰੇ ਨੂੰ ਖਤਮ ਕਰਨ ਲਈ ਮਿਲ ਕੇ ਕੰਮ ਕਰਨਾ ਭਾਰਤ ਅਤੇ ਅਮਰੀਕਾ ਦੇ ਸਾਂਝੇ ਹਿੱਤ ‘ਚ ਹੈ। ਵਰਤਮਾਨ ‘ਚ ਭਾਰਤ ਅਤੇ ਅਮਰੀਕਾ ਸਾਂਝੇਦਾਰ ਹਨ। ਦੋਹਾਂ ਦੀ ਦੱਖਣੀ-ਪੂਰਬੀ ਏਸ਼ੀਆ ‘ਚ ਚੀਨ ਦੇ ਵਧਦੇ ਆਰਥਿਕ ਅਤੇ ਫੌਜੀ ਪ੍ਰਭਾਵ ਨੂੰ ਸੰਤੁਲਿਤ ਕਰਨ ‘ਚ ਦਿਲਚਸਪੀ ਹੈ। ਦੋਹਾਂ ਹੀ ਦੇਸ਼ਾਂ ਦੀ ਰੁਚੀ ਹੈ ਕਿ ਉਹ ਪਾਕਿਸਤਾਨ ਅਤੇ ਅਫਗਾਨਿਸਤਾਨ ਵਰਗੇ ਦੇਸ਼ਾਂ ਤੋਂ ਪੈਦਾ ਹੋਣ ਵਾਲੇ ਅੱਤਵਾਦ ਨਾਲ ਨਜਿੱਠ ਸਕਣ।’ ਉਨ੍ਹਾਂ ਕਿਹਾ,”ਅਮਰੀਕਾ ਨਾਲ ਸੰਬੰਧਾਂ ਨੂੰ ਲੈ ਕੇ ਲਗਾਤਾਰ ਵਧੀਆ ਕਰਨ ‘ਚ ਭਾਰਤ ਦਾ ਵੱਡਾ ਹਿੱਤ ਹੈ। ਖਾਸ ਕਰਕੇ ਸੂਚਨਾ ਉਦਯੋਗ ਅਤੇ ਤਕੀਨੀਕੀ ਉਦਯੋਗਾਂ ‘ਚ ਸਾਡੀਆਂ ਕਈ ਸਾਂਝੇ ਕਾਰੋਬਾਰੀ ਪਹਿਲੂ ਵੀ ਹਨ।”

0 0

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅੱਤਵਾਦ ਦੇ ਖਤਰੇ ਨਾਲ ਮੁਕਾਬਲਾ ਕਰ ਕੇ ਉਸ ਨੂੰ ਹਾਰ ਦੇਣੀ ਚਾਹੀਦੀ ਹੈ ਅਤੇ ਉਨ੍ਹਾਂ ਨੇ ਭਰੋਸਾ ਜ਼ਾਹਰ ਕੀਤਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਇਹ ਟੀਚਾ ਹਾਸਲ ਕਰਨ ‘ਚ ਸਮਰੱਥ ਹੋਵੇਗਾ। ਉਨ੍ਹਾਂ ਨੇ ਦੇਸ਼ ਦੇ ਨਾਮ ਆਪਣੇ ਹਫਤਾਵਾਰੀ ਰੇਡੀਓ ਅਤੇ ਵੈੱਬ ਸੰਬੋਧਨ ‘ਚ ਕਿਹਾ, ”ਅੱਤਵਾਦ ਇਕ ਖਤਰਾ ਹੈ, ਜਿਸ ਦਾ ਮੁਕਾਬਲਾ ਕਰ ਕੇ ਉਸ ਨੂੰ ਹਾਰ ਦੇਣੀ ਚਾਹੀਦੀ ਹੈ ਅਤੇ ਅਸੀਂ ਉਸ ਨੂੰ ਜ਼ਰੂਰ ਹਾਰ ਦੇਵਾਂਗੇ। ਟਰੰਪ ਨੇ ਇਸ ਹਫਤੇ ਕਿਹਾ ਸੀ ਕਿ ਉਹ ਇਜ਼ਰਾਇਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੂੰ ਮਿਲੇ ਸਨ ਅਤੇ ਉਨ੍ਹਾਂ ਨੇ ਇਜ਼ਰਾਇਲ ਦੀ ਸੁਰੱਖਿਆ ਲਈ ਅਮਰੀਕਾ ਦੀ ਵਚਨਬੱਧਤਾ ਨੂੰ ਲੈ ਕੇ ਭਰੋਸਾ ਦਿੱਤਾ। ਟਰੰਪ ਨੇ ਕਿਹਾ ਕਿ ਮੇਰੇ ਦੋਸਤ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦਾ ਵ੍ਹਾਈਟ ਹਾਊਸ ‘ਚ ਸੁਆਗਤ ਕਰਨਾ ਮੇਰੇ ਲਈ ਮਾਣ ਦੀ ਗੱਲ ਸੀ। ਉਨ੍ਹਾਂ ਕਿਹਾ ਕਿ ਅਸੀਂ ਇਜ਼ਰਾਇਲ ਨਾਲ ਇਹ ਡੂੰਘਾ ਵਿਸ਼ਵਾਸ ਸਾਂਝਾ ਕਰਦੇ ਹਾਂ ਕਿ ਸਾਨੂੰ ਬੇਕਸੂਰ ਜ਼ਿੰਦਗੀਆਂ ਦੀ ਹਿਫਾਜ਼ਤ ਕਰਨੀ ਚਾਹੀਦੀ ਹੈ।

0 1263

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੋਮਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਪਹਿਲੀ ਮੁਲਾਕਾਤ ਕਰਨਗੇ। ਦੁਨੀਆ ਦੇ ਇਨ੍ਹਾਂ ਦੋ ਦਿੱਗਜ਼ ਨੇਤਾਵਾਂ ਦੀ ਪਹਿਲੀ ਮਿਲਣੀ ‘ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਹੁਣ ਤੱਕ ਇਨ੍ਹਾਂ ਦੋਹਾਂ ਆਗੂਆਂ ਨੇ ਸਿਰਫ ਫੋਨ ‘ਤੇ ਹੀ ਇਕ-ਦੂਜੇ ਨਾਲ ਗੱਲਾਂ ਕੀਤੀਆਂ ਹਨ ਪਰ ਸੋਮਵਾਰ ਨੂੰ ਇਹ ਪਹਿਲੀ ਵਾਰ ਇਕ-ਦੂਜੇ ਦੇ ਰੂ-ਬ-ਰੂ ਹੋਣਗੇ ਤਾਂ ਮੌਕਾ ਕੁਝ ਖਾਸ ਹੋਵੇਗਾ। ਟਰੂਡੋ ਦੇ ਆਫਿਸ ਵੱਲੋਂ ਦੱਸਿਆ ਗਿਆ ਕਿ ਟਰੂਡੋ, ਟਰੰਪ ਨਾਲ ਕੈਨੇਡਾ ਅਤੇ ਅਮਰੀਕਾ ਦਰਮਿਆਨ ਵਿਲੱਖਣ ਸੰਬੰਧਾਂ ਬਾਰੇ ਗੱਲਬਾਤ ਕਰਨਗੇ ਤੇ ਇਸ ਮੁੱਦੇ ‘ਤੇ ਵਿਚਾਰ ਵਟਾਂਦਰਾ ਵੀ ਕੀਤਾ ਜਾਵੇਗਾ ਕਿ ਮੱਧ ਵਰਗੀ ਕੈਨੇਡੀਅਨਾਂ ਅਤੇ ਅਮਰੀਕੀਆਂ ਲਈ ਦੋਵੇਂ ਦੇਸ਼ ਮਿਲ ਕੇ ਕੀ ਕਰ ਸਕਦੇ ਹਨ। ਵਾਈਟ ਹਾਊਸ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਦੋਵੇਂ ਦੇਸ਼ਾਂ ਦੇ ਸੰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਟਰੰਪ ਅਤੇ ਟਰੂਡੋ ਉਸਾਰੂ ਗੱਲਬਾਤ ਕਰਨਗੇ। ਕਿਊਬਿਕ ਸ਼ਹਿਰ ਵਿਚ ਮਸਜਿਦ ‘ਤੇ ਹੋਏ ਘਾਤਕ ਹਮਲੇ ਤੋਂ ਬਾਅਦ ਪਿਛਲੇ ਮਹੀਨੇ ਟਰੰਪ ਨੇ ਟਰੂਡੋ ਨਾਲ ਗੱਲਬਾਤ ਕੀਤੀ ਸੀ। ਟਰੂਡੋ ਨੇ 21 ਜਨਵਰੀ ਨੂੰ ਵੀ ਟਰੰਪ ਨੂੰ ਨਵੀਂ ਸ਼ੁਰੂਆਤ ਲਈ ਉਨ੍ਹਾਂ ਨਾਲ ਗੱਲਬਾਤ ਕੀਤੀ ਸੀ। ਟਰੂਡੋ ਅਗਲੇ ਹਫਤੇ 16 ਤੇ 17 ਫਰਵਰੀ ਨੂੰ ਫਰਾਂਸ ਅਤੇ ਜਰਮਨੀ ਦਾ ਦੌਰਾ ਵੀ ਕਰਨਗੇ, ਜਿੱਥੇ ਉਨ੍ਹਾਂ ਦੇ ਯੂਰਪੀਅਨ ਸੰਸਦ ਨੂੰ ਸੰਬੋਧਨ ਕੀਤੇ ਜਾਣ ਦੀ ਵੀ ਸੰਭਾਵਨਾ ਹੈ। ਬਰਾਕ ਓਬਾਮਾ ਦੇ ਅਮਰੀਕਾ ਦੇ ਰਾਸ਼ਟਰਪਤੀ ਰਹਿੰਦੇ ਕੈਨੇਡਾ ਅਤੇ ਅਮਰੀਕਾ ਦੇ ਸੰਬੰਧ ਬਹੁਤ ਵਧੀਆ ਸਨ। ਟਰੂਡੋ ਅਤੇ ਓਬਾਮਾ ਦੀ ਦੋਸਤੀ ਵੀ ਸੁਰਖੀਆਂ ਦਾ ਵਿਸ਼ਾ ਬਣੀ ਸੀ ਪਰ ਹੁਣ ਡੋਨਾਲਡ ਟਰੰਪ ਨਾਲ ਟਰੂਡੋ ਦੇ ਸੰਬੰਧ ਕਿਸ ਤਰ੍ਹਾਂ ਦੇ ਹੋਣਗੇ, ਇਹ ਦੇਖਣਾ ਦਿਲਚਸਪ ਹੋਵੇਗਾ।

0 0

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੰਜ਼ਰਵੇਟਿਵ ਜੱਜ ਨੀਲ ਗੋਰਸਚ ਨੂੰ ਸੁਪਰੀਮ ਕੋਰਟ ਲਈ ਆਪਣੇ ਉਮੀਦਵਾਰ ਦੇ ਰੂਪ ‘ਚ ਨਾਮਜ਼ਦ ਕੀਤਾ ਹੈ। ਇਸ ਚੋਣ ‘ਤੇ ਡੈਮੋਕ੍ਰੇਟਿਕ ਮੈਂਬਰਾਂ ਨੇ ਸਖਤ ਰਵੱਈਆ ਪ੍ਰਗਟ ਕੀਤਾ ਹੈ। ਕੋਰੋਰਾਡੋ ‘ਚ ਜੰਮੇ 49 ਸਾਲਾ ਗੋਰਸਚ ਟੇਂਥ ਸਰਕਟ ਦੀ ਅਮਰੀਕੀ ਅਪੀਲ ਅਦਾਲਤ ‘ਚ ਸੇਵਾ ਨਿਭਾਅ ਚੁੱਕੇ ਹਨ। ਪਿਛਲੇ 25 ਸਾਲਾਂ ਤੋਂ ਹੁਣ ਤਕ ਕੋਈ ਵੀ ਇੰਨੀ ਛੋਟੀ ਉਮਰ ‘ਚ ਸੁਪਰੀਮ ਕੋਰਟ ਦੇ ਜੱਜ ਲਈ ਨਾਮਜ਼ਦ ਨਹੀਂ ਹੋਇਆ। ਇਸ ਲਈ ਉਹ ਸਭ ਤੋਂ ਛੋਟੀ ਉਮਰ ਦੇ ਉਮੀਦਵਾਰ ਹਨ।
ਵਾਈਟ ਹਾਊਸ ਦੇ ਈਸਟ ਰੂਮ ਤੋਂ ਵੱਡੀ ਘੋਸ਼ਣਾ ਕਰਦੇ ਹੋਏ ਟਰੰਪ ਨੇ ਕਿਹਾ,”ਮੈਨੂੰ ਸੁਪਰੀਮ ਕੋਰਟ ਦੇ ਜੱਜ ਦੇ ਅਹੁਦੇ ਲਈ ਨੀਲ ਗੋਰਸਚ ਦਾ ਨਾਂ ਨਾਮਜ਼ਦ ਕਰਨ ‘ਤੇ ਮਾਣ ਹੈ।” ਗੋਰਸਚ ਨੇ ਕੋਲੰਬੀਆ ਯੂਨੀਵਰਸਿਟੀ ਅਤੇ ਹਾਰਵਰਡ ਕਾਨੂੰਨ ਸਕੂਲ ‘ਚ ਪੜ੍ਹਾਈ ਕੀਤੀ ਹੈ। ਉਨ੍ਹਾਂ ਨੇ ‘ਆਕਸਫੋਰਡ ਯੂਨੀਵਰਸਿਟੀ’ ਤੋਂ ਮਾਰਸ਼ਲ ਸਰਾਲਰ ਦੇ ਰੂਪ ‘ਚ ਆਪਣੀ ਡਾਕਟਰੇਟ ਦੀ ਉਪਾਧੀ ਲਈ ਸੀ ਅਤੇ ਉਨ੍ਹਾਂ ਦੇ ਨਾਮ ਨੂੰ ਬਿਨਾ ਕਿਸੇ ਵਿਰੋਧ ਦੇ ਮਨਜੂਰੀ ਦਿੱਤੀ ਗਈ ਹੈ।
ਗੋਰਸਚ ਨੇ ਕਿਹਾ ਕਿ ਉਨ੍ਹਾਂ ਦਾ ਨਾਮ ਨਾਮਜ਼ਦ ਕਰਨ ‘ਤੇ ਉਹ ਬਹੁਤ ਖੁਸ਼ ਹਨ। ਡੈਮੋਕ੍ਰੇਟਿਕ ਮੈਂਬਰਾਂ ਨੇ ਉਨ੍ਹਾਂ ਦੀ ਨਾਮਜ਼ਦਗੀ ਦਾ ਵਿਰੋਧ ਕੀਤਾ ਹੈ। ਸੈਨੇਟ ‘ਚ ਘੱਟ ਵੋਟਾਂ ਦੇ ਨੇਤਾ ਚਾਰਲਸ ਸ਼ੂਮਰ ਨੇ ਕਿਹਾ ਕਿ ਉਨ੍ਹਾਂ ਦੇ ਰਿਕਾਰਡ ਨੂੰ ਦੇਖਦੇ ਹੋਏ ਇਸ ਗੱਲ ਦਾ ਅਜੇ ਸ਼ੱਕ ਹੈ ਕਿ ਉਨ੍ਹਾਂ ‘ਚ ਇਸ ਮਾਪਦੰਡ ਨੂੰ ਪੂਰਾ ਕਰਨ ਦੀ ਯੋਗਤਾ ਹੈ ਜਾਂ ਨਹੀਂ। ਜੱਜ ਗੋਰਸਚ ਨੇ ਵਾਰ-ਵਾਰ ਕੰਮਕਾਜੀ ਲੋਕਾਂ ਦੀ ਤੁਲਨਾ ‘ਚ ਕਾਰਪੋਰੇਸ਼ਨਾਂ ਦੀ ਸਿਫਤ ਕੀਤੀ ਹੈ।

0 0

ਡੋਨਾਲਡ ਟਰੰਪ ਨੇ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਉਨ੍ਹਾਂ ਦੇ ਨਾਲ ਮਾਈਕ ਪੇਂਸ ਨੇ ਉੱਪ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਟਰੰਪ ਨੇ ਇਸ ਮੌਕੇ ਪੂਰੀ ਦੁਨੀਆ ਦਾ ਧੰਨਵਾਦ ਕੀਤਾ। ਦੱਸਿਆ ਜਾ ਰਿਹਾ ਹੈ ਕਿ ਟਰੰਪ ਦੇ ਇਸ ਸਹੁੰ ਚੁੱਕ ਸਮਾਗਮ ‘ਚ ਦੁਨੀਆ ਦੀਆਂ ਮਸ਼ਹੂਰ ਹਸਤੀਆਂ ਸ਼ਾਮਲ ਹੋਈਆਂ ਤੇ ਇਸ ਸਮਾਗਮ ‘ਤੇ ਕਰੋੜਾਂ ਡਾਲਰ ਖਰਚ ਕੀਤੇ ਗਏ ਹਨ। ਇਸ ਪ੍ਰੋਗਰਾਮ ‘ਚ ਤਕਰੀਨ 8 ਲੱਖ ਲੋਕਾਂ ਦੇ ਸ਼ਾਮਲ ਹੋਣ ਦਾ ਅੰਦਾਜ਼ਾ ਹੈ। 8 ਨਵੰਬਰ ਨੂੰ ਰਿਪਬਲੀਕਨ ਪਾਰਟੀ ਦੇ ਡੋਨਾਲਡ ਟਰੰਪ ਨੇ ਡੈਮੋਕ੍ਰੇਟਿਕ ਪਾਰਟੀ ਦੀ ਹਿਲੇਰੀ ਕਲਿੰਟਨ ਨੂੰ ਹਰਾ ਕੇ ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤੀ ਸੀ। ਟਰੰਪ ਨੇ ਸਹੁੰ ਚੁੱਕਣ ਲਈ ਸਾਬਕਾ ਰਾਸ਼ਟਰਪਤੀ ਇਬਰਾਹਿਮ ਲਿੰਕਨ ਦੀ ਬਾਈਬਲ ਦੀ ਵਰਤੋਂ ਕੀਤੀ। ਇਬਰਾਹਿਮ ਲਿੰਕਨ ਨੇ ਅਮਰੀਕਾ ਦੇ 16ਵੇਂ ਰਾਸ਼ਟਰਪਤੀ ਦੇ ਤੌਰ ‘ਤੇ 1861 ਤੋਂ 1865 ਤੱਕ ਸੇਵਾ ਨਿਭਾਈ ਸੀ। ਬਰਾਕ ਓਬਾਮਾ ਨੇ ਵੀ ਬਾਈਬਲ ਦੀ ਸਹੁੰ ਚੁੱਕ ਕੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਸੀ। ਇਸ ਲਈ ਟਰੰਪ ਅਜਿਹੇ ਦੂਜੇ ਰਾਸ਼ਟਰਪਤੀ ਹਨ, ਜਿਨ੍ਹਾਂ ਨੇ ਬਾਈਬਲ ਦੀ ਸਹੁੰ ਚੁੱਕ ਕੇ ਅਹੁਦਾ ਸੰਭਾਲਿਆ ਹੈ।

0 12029

ਅਮਰੀਕਾ ਦੇ ਅਹੁਦਾ ਛੱਡ ਰਹੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੇ ਆਪ ਨੂੰ ਵਧੀਆ ਰਾਸ਼ਟਰਪਤੀ ਅਤੇ ਵਧੀਆ ਇਨਸਾਨ ਬਣਾਉਣ ਲਈ ਦੇਸ਼ ਵਾਸੀਆਂ ਦਾ ਧੰਨਵਾਦ ਕੀਤਾ ਹੈ। ਅਮਰੀਕੀ ਲੋਕਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਅਮਰੀਕੀ ਲੋਕ ਜਿਥੇ ਵੀ ਰਹਿੰਦੇ ਹੋਣ, ਉਨ੍ਹਾਂ ਮੈਨੂੰ ਈਮਾਨਦਾਰ ਬਣਾਈ ਰੱਖਆ। ਮੈਨੂੰ ਲਗਾਤਾਰ ਪ੍ਰੇਰਿਤ ਕੀਤਾ ਅਤੇ ਅੱਗੇ ਵਧਣ ਵਿਚ ਮੇਰੀ ਮਦਦ ਕੀਤੀ। ਉਨ੍ਹਾਂ ਕਿਹਾ ਕਿ ਅਮਰੀਕੀ ਲੋਕਾਂ ਦੀ ਸੇਵਾ ਕਰਨੀ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਇਨਾਮ ਹੈ। 8 ਸਾਲਾਂ ਬਾਅਦ ਵੀ ਮੈਂ ਇਸ ਗੱਲ ਨੂੰ ਲੈ ਕੇ ਆਸਵੰਦ ਹਾਂ ਕਿ ਅਮਰੀਕੀ ਲੋਕਾਂ ਦਾ ਪਿਆਰ ਮੇਰੇ ਨਾਲ ਬਣਿਆ ਰਹੇਗਾ। ਮੈਂ ਹੁਣ ਇਕ ਆਮ ਨਾਗਰਿਕ ਵਜੋਂ ਅਮਰੀਕੀ ਲੋਕਾਂ ਨਾਲ ਕੰਮ ਕਰਾਂਗਾ।

0 7969

ਕੈਨੇਡਾ ਵਿਚ ਪੰਜਾਬਣ ਵਿਦਿਆਰਥਣਾਂ ਨੇ ਫਾਇਰਫਾਈਟਰਜ਼ ਬਾਸਕਟਬਾਲ ਟੂਰਨਾਮੈਂਟ ਜਿੱਤ ਕੇ ਨਾ ਸਿਰਫ ਆਪਣੇ ਸਕੂਲ ਦਾ ਸਗੋਂ ਪੰਜਾਬ ਦਾ ਨਾਂ ਰੌਸ਼ਨ ਕਰ ਦਿੱਤਾ ਹੈ। ਇਹ ਟੀਮ ਪੈਨੋਰਾਮਾ ਰਿਜ ਦੇ ਸੈਕੰਡਰੀ ਸਕੂਲ ਦੀ ਸੀ। ਇਸ ਟੀਮ ਵਿਚ ਇਕ ਕੁੜੀ ਨੂੰ ਛੱਡ ਕੇ ਬਾਕੀ ਸਾਰੀਆਂ ਕੁੜੀਆਂ ਪੰਜਾਬੀ ਮੂਲ ਦੀਆਂ ਸਨ। ਇਹ ਟੀਮ ਬੀਤੇ ਦੋ ਵਾਰ ਸੂਬਾਈ ਚੈਂਪੀਅਨ ਵੀ ਰਹਿ ਚੁੱਕੀ ਹੈ। ਵਿਦੇਸ਼ਾਂ ਵਿਚ ਜਿੱਥੇ ਜਾ ਕੇ ਸਾਡੇ ਪੰਜਾਬੀ ਸੰਘਰਸ਼ ਕਰਦੇ ਹਨ ਅਤੇ ਮਿਹਨਤ ਨਾਲ ਰੋਜ਼ੀ-ਰੋਟੀ ਕਮਾਉਂਦੇ ਹਨ, ਉੱਥੇ ਇਸ ਤਰ੍ਹਾਂ ਦੇ ਟੂਰਨਾਮੈਂਟਾਂ ਨੂੰ ਜਿੱਤ ਕੇ ਉਹ ਸਫਲਤਾ ਦੀ ਵੱਖਰੀ ਮਿਸਾਲ ਪੇਸ਼ ਕਰ ਰਹੇ ਹਨ।

0 354

ਅਮਰੀਕੀ ਸੰਸਦਾਂ ਨੇ ਪਾਲ ਰਿਆਨ ਨੂੰ ਇਕ ਵਾਰ ਫਿਰ ਪ੍ਰਤਿਨਿਧੀ ਸਭਾ ਦਾ ਸਪੀਕਰ ਚੁਣਿਆ ਹੈ। ਪ੍ਰਤਿਨਿਧੀ ਸਭਾ ਦਾ ਸਪੀਕਰ ਚੁਣੇ ਜਾਣ ਤੋਂ ਬਾਅਦ ਕਾਂਗਰਸ ‘ਚ ਰਿਆਨ ਦੀ ਭੂਮਿਕਾ ਅਹਿਮ ਰਹੇਗੀ ਕਿਉਂਕਿ ਬਹੁਤ ਜਲਦ ਡੋਨਾਲਡ ਟਰੰਪ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਜਾ ਰਹੇ ਹਨ। ਸਦਨ ਦੇ ਮੈਂਬਰਾਂ ‘ਚੋਂ 239 ਨੇ ਰਿਆਨ ਦੇ ਪੱਖ ‘ਚ ਮਤਦਾਨ ਕੀਤਾ ਜਦਕਿ ਚੋਟੀ ਦੇ ਡੈਮੋਕ੍ਰੇਟ ਅਤੇ ਸਾਬਕਾ ਸਪੀਕਰ ਨੈਨਸੀ ਪਲੋਸੀ ਨੂੰ 189 ਵੋਟ ਮਿਲੇ। ਜਦਕਿ ਪੰਜ ਸੰਸਦਾਂ ਨੇ ਹੋਰਾਂ ਨੂੰ ਵੋਟ ਦਿੱਤਾ।

0 1196

ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ ਦੂਜੀ ਨੇ ਕੈਨੇਡਾ ਨੂੰ ਉਸ ਦੀ 150ਵੀਂ ਵਰ੍ਹੇਗੰਢ ਲਈ ਮੁਬਾਰਕਾਂ ਦਿੱਤੀਆਂ ਹਨ ਅਤੇ ਕਿਹਾ ਕਿ ਇਹ ਕੈਨੇਡਾ ਲਈ ਪੂਰੀ ਦੁਨੀਆ ਨੂੰ ਆਪਣਾ ਦਮ ਅਤੇ ਆਪਣੀਆਂ ਕਦਰਾਂ-ਕੀਮਤਾਂ ਦਿਖਾਉਣ ਦਾ ਮੌਕਾ ਹੈ। ਐਲਿਜ਼ਾਬੇਥ ਨੇ ਇਹ ਸੰਦੇਸ਼ ਇਕ ਵੀਡੀਓ ਰਾਹੀਂ ਦਿੱਤਾ ਹੈ। ਇਹ ਸੰਦੇਸ਼ ਅੱਧਾ ਇੰਗਲਿਸ਼ ਅਤੇ ਅੱਧਾ ਫਰੈਂਚ ਭਾਸ਼ਾ ਵਿਚ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੁਨੀਆ ਭਰ ਵਿਚ ਲੋਕਾਂ ਦਾ ਸੁਗਆਤ ਕਰਨ ਵਾਲੇ ਅਤੇ ਸਤਿਕਾਰਯੋਗ ਦੇਸ਼ ਵਜੋਂ ਦੇਖਿਆ ਜਾਂਦਾ ਹੈ। ਇਹ ਗੱਲਾਂ ਕੈਨੇਡਾ ਵਾਸੀਆਂ ਦੀਆਂ ਕਦਰਾਂ-ਕੀਮਤਾਂ ਦਾ ਹਿੱਸਾ ਹਨ ਅਤੇ ਦੁਨੀਆ ਨੂੰ ਇਕ ਵਾਰ ਫਿਰ ਇਹ ਯਾਦ ਕਰਵਾਉਣ ਦੀ ਲੋੜ ਹੈ ਕਿ ਇਨ੍ਹਾਂ ਕਦਰਾਂ-ਕੀਮਤਾਂ ਨੂੰ ਬਚਾਏ ਰੱਖਣ ਦੀ ਲੋੜ ਹੈ।

Powered By Indic IME