Lifestyle

0 0

ਦੁਨੀਆਂ ‘ਚ ਅਜੂਬਿਆਂ ਦੀ ਕੋਈ ਕਮੀ ਨਹੀਂ ਹੈ। ਝਰਨੇ, ਤਲਾਬ, ਨਦੀਆਂ, ਪਹਾੜ ਕੁਦਰਤੀ ਦੀਆਂ ਬਣਾਈਆ ਅਜਿਹੀਆਂ ਚੀਜ਼ਾਂ ਦੇਖਕੇ ਹੈਰਾਨੀ ਹੁੰਦੀ ਹੈ ਪਰ ਕਈ ਵਾਰ ਕੁਝ ਲੋਕ ਵੀ ਆਪਣੀ ਕਲਾ ਨਾਲ ਅਜਿਹੀਆਂ ਚੀਜ਼ਾਂ ਬਣਾ ਦਿੰਦੇ ਹਨ, ਜਿਨ੍ਹਾਂ ਦੀ ਖੂਬਸੂਰਤੀ ਅਤੇ ਬਣਾਵਟ ਦੇਖਕੇ ਆਪਣੀਆਂ ਅੱਖਾਂ ‘ਤੇ ਯਕੀਨ ਕਰਨਾਂ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਅੱਜ ਅਸੀਂ ਜਿਸ ਬਿਲਡਿੰਗ ਦੀ ਖੂਬਸੂਰਤੀ ਦੀ ਗੱਲ ਕਰ ਰਹੇ ਹਾਂ ਉਹ ਕੁਦਰਤ ਦਾ ਕੋਈ ਨਜ਼ਾਰਾ ਨਹੀਂ ਬਲਕਿ ਇਨਸਾਨਾਂ ਦੀ ਬਣਾਈ ਹੋਈ ਇਮਾਰਤ ਹੈ।
ਥਾਈਲੈਂਡ ਦਾ ਚਿਆਂਗ ਰਾਈ, ਥਾਈ ਕਲਾ ਅਤੇ ਸੰਸਕ੍ਰਿਤੀ ਦੇ ਲਈ ਦੁਨੀਆਂ ਭਰ ‘ਚ ਮਸ਼ਹੂਰ ਹੈ। ਇੱਥੇ ਖੂਬਸੂਰਤੀ ਸਫੇਦ ਰੰਗ ਦਾ ਮੰਦਰ ਸਵਰਗ ਤੋਂ ਘੱਟ ਨਹੀਂ ਹੈ। ਇਸ ਮੰਦਰ ‘ਚ ਥਾਈ ਕਲਾ ਦਾ ਹਰ ਰੰਗ ਦੇਖਣ ਨੂੰ ਮਿਲਦਾ ਹੈ । ਇਸ ਖਾਸ ਵਜ੍ਹਾਂ ਨਾਲ ਹੀ ਇਸ ਨੂੰ ਨੈਸ਼ਨਲ ਲੈਂਡਮਾਰਕ ਦੇ ਦਰਜਾ ਦਿੱਤਾ ਗਿਆ ਹੈ । ਹਰ ਸਾਲ ਵੱਡੀ ਸੰਖਿਆ ‘ਚ ਸੈਲਾਨੀ ਇਸ ਨੂੰ ਦੇਖਣ ਲਈ ਦੂਰ-ਦੂਰ ਤੋਂ ਆਉਦੇ ਹਨ।
ਵਾਟ ਰਾਂਗ ਖੁਨ ਨਾਮ ਦੇ ਇਸ ਮੰਦਰ ‘ਚ ਸਫੇਦ ਰੰਗ ਦੀ ਰੇਡੀਅੇਂਟ ਅਤੇ ਪਲਾਸਟਿਕ ਦੇ ਨਾਲ ਸ਼ੀਸ਼ੇ ਲੱਗੇ ਹੋਏ ਹਨ। ਜਿਨ੍ਹਾਂ ‘ਤੇ ਧੁੱਪ ਪੈਣ ਨਾਲ ਇਹ ਇਸ ਤਰ੍ਹਾਂ ਚਮਕਦੇ ਹਨ ਜਿਵੇ ਸਫੈਦ ਬਰਫ ‘ਤੇ ਕਿਸੇ ਨੇ ਆਪਣੀ ਕਲਾ ਨਾਲ ਮੀਨਾਕਾਰੀ ਕਰ ਦਿੱਤੀ ਹੋਵੇ। ਇਸ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਜਿਵੇ ਹੁਣੇ-ਹੁਣੇ ਇਹ ਮੰਦਰ ਬਰਫ ਨਾਲ ਢੱਕ ਗਿਆ ਹੋਵੇ। ਭਗਵਾਨ ਬੁੱਧ ਨੂੰ ਸਮਰਪਿਤ ਇਹ ਮੰਦਰ ਉਨ੍ਹਾਂ ਦੇ ਭਗਤਾਂ ਦੇ ਲਈ ਸਵਰਗ ਤੋਂ ਘੱਟ ਨਹੀਂ ਹੈ

0 0

ਸਾਊਦੀ ਅਰਬ ਸਥਿਤ ਮੁਸਲਮਾਨਾਂ ਦੇ ਪਵਿੱਤਰ ਸ਼ਹਿਰ ਮੱਕਾ ‘ਚ 3.5 ਅਰਬ ਡਾਲਰ ਦੀ ਲਾਗਤ ਨਾਲ ਦੁਨੀਆ ਦਾ ਸਭ ਤੋਂ ਵੱਡਾ ਹੋਟਲ ਬਣੇਗਾ, ਜਿਸ ‘ਚ ਕੁਝ ਸੌ ਕਮਰੇ ਨਹੀਂ, ਸਗੋਂ ਪੂਰੇ 10 ਹਜ਼ਾਰ ਕਮਰੇ ਹੋਣਗੇ। ਮੱਕਾ ਦੇ ਮੱਧ ਇਲਾਕੇ ‘ਚ ਮਨਾਫੀਆ ਜ਼ਿਲੇ ‘ਚ ਵਿਸ਼ਾਲ ਮਸਜਿਦ ਤੋਂ ਸਿਰਫ ਇਕ ਮੀਲ ਦੱਖਣ ‘ਚ ਸਥਿਤ ਇਸ ਹੋਟਲ ਦੇ ਨਿਰਮਾਣ ਦਾ ਖਰਚਾ ਸਾਊਦੀ ਵਿੱਤ ਮੰਤਰਾਲਾ ਚੁੱਕ ਰਿਹਾ ਹੈ। ਹੋਟਲ ਕੁੱਲ 14 ਲੱਖ ਵਰਗ ਮੀਟਰ ਖੇਤਰ ‘ਚ ਫੈਲਿਆ ਹੋਵੇਗਾ।

ਇਸ ਦਾ ਡਿਜ਼ਾਈਨ ਦਾਰ ਅਲ ਹੰਦਸਹ ਗਰੁੱਪ ਨੇ ਤਿਆਰ ਕੀਤਾ ਹੈ, ਜਿਸ ਨੇ ਪੂਰੀ ਦੁਨੀਆ ‘ਚ ਕਈ ਵੱਡੇ ਪ੍ਰੋਜੈਕਟਾਂ ‘ਤੇ ਕੰਮ ਕੀਤਾ ਹੈ। ਇਨ੍ਹਾਂ ‘ਚ ਕਜ਼ਾਕਿਸਤਾਨ ‘ਚ ਸ਼ਹਿਰ ਤੋਂ ਲੈ ਕੇ ਦੁਬਈ ‘ਚ ਹਵਾਈ ਅੱਡੇ ਤੱਕ ਸ਼ਾਮਲ ਹਨ। ਹੋਟਲ ਦਾ ਗੁੰਬਦ ਪੂਰੀ ਦੁਨੀਆ ‘ਚ ਸਭ ਤੋਂ ਉੱਚਾ ਹੋਵੇਗਾ, ਜਿਸ ਨੂੰ ਖਾਸ ਮੋਰੱਕਨ ਸ਼ੈਲੀ ‘ਚ ਬਣਾਇਆ ਜਾਏਗਾ। ਹੋਟਲ ਨੂੰ ਇਕ ਰਵਾਇਤੀ ਰੇਗਿਸਤਾਨੀ ਕਿਲੇ ਦੀ ਸ਼ੈਲੀ ‘ਚ ਤਿਆਰ ਕੀਤਾ ਜਾਏਗਾ। ਇਸ ਦੇ ਲਈ ਵੈਡਿੰਗ ਕੇਕ ਵਰਗੀ ਮਿਸ਼ਰਿਤ ਸ਼ੈਲੀ ਨੂੰ ਵੀ ਅਪਣਾਇਆ ਜਾ ਰਿਹਾ ਹੈ। ਇਸ ‘ਚ ਨੀਲੇ ਰੰਗ ਦੇ ਸ਼ੀਸ਼ਿਆਂ ਵਾਲੇ ਭਿੱਤੀ ਥੰਮ੍ਹਾਂ ਦਾ ਡਿਜ਼ਾਈਨ ਹੋਵੇਗਾ। ਟਾਵਰਾਂ ਨੂੰ ਇਸ ਤਰ੍ਹਾਂ ਖੜ੍ਹੇ ਕੀਤਾ ਜਾਏਗਾ ਕਿ ਉਥੇ ਠਹਿਰਨ ਵਾਲੇ ਮਹਿਮਾਨ ਇਕ-ਦੂਜੇ ਦੇ ਕਮਰਿਆਂ ‘ਚ ਝਾਕ ਸਕਣ।
45 ਮੰਜ਼ਲਾ ਇਸ ਹੋਟਲ ਦਾ ਨਾਂ ਅਬ੍ਰਾਜ ਕੁਦਾਈ ਹੋਵੇਗਾ। ਇਸ ਦੇ 12 ਟਾਵਰਾਂ ‘ਚ 10 ਹਜ਼ਾਰ ਕਮਰੇ ਹੋਣਗੇ, ਇਸ ਤੋਂ ਇਲਾਵਾ ਇਸ ‘ਚ 70 ਰੈਸਟੋਰੈਂਟ ਅਤੇ 4 ਹੈਲੀਪੈਡ ਵੀ ਬਣਾਏ ਜਾਣਗੇ, ਜਿਥੇ ਇਕੋ ਵੇਲੇ ਕਈ ਹੈਲੀਕਾਪਟਰ ਉਤਰ ਸਕਣਗੇ। ਹੋਟਲ ਸਾਲ 2017 ‘ਚ ਬਣ ਕੇ ਤਿਆਰ ਹੋ ਜਾਏਗਾ, ਜਿਥੇ 10 ਟਾਵਰਾਂ ‘ਚ 4 ਸਿਤਾਰਾ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ, ਬਾਕੀ ਦੋ ਟਾਵਰਾਂ ‘ਚ 5 ਸਿਤਾਰਾ ਸਹੂਲਤਾਂ ਦੀ ਪੇਸ਼ਕਸ਼ ਕੀਤੀ ਜਾਏਗੀ। ਇਨ੍ਹਾਂ ‘ਚ ਖਾਸ ਕਮਰਿਆਂ ਦੇ ਨਾਲ-ਨਾਲ ਸ਼ਾਹੀ ਸੁਇਟ ਵੀ ਹੋਣਗੇ। ਕਈ ਕਾਨਫਰੰਸ ਹਾਲ, ਫੂਡ ਕੋਰਟ, ਸ਼ਾਪਿੰਗ ਮਾਲ ਅਤੇ ਸੁਪਰ ਬਾਜ਼ਾਰ ਵੀ ਇਸ ‘ਚ ਬਣਾਏ ਜਾਣਗੇ। ਇਸ ਦਾ ਮਕਸਦ ਹੋਟਲ ‘ਚ ਰੁਕਣ ਵਾਲਿਆਂ ਨੂੰ ਖਰੀਦਦਾਰੀ ਦੀ ਸਹੂਲਤ ਦੇਣਾ ਹੈ। ਉਥੇ ਇਕ ਸ਼ਾਨਦਾਰ ਬਾਲ ਰੂਮ ਵੀ ਹੋਵੇਗਾ।
ਇਸ ਦੀਆਂ ਪੰਜ ਮੰਜ਼ਲਾਂ ਸਾਊਦੀ ਸ਼ਾਹੀ ਪਰਿਵਾਰ ਦੀ ਵਰਤੋਂ ਲਈ ਰਾਖਵੀਆਂ ਹੋਣਗੀਆਂ। ਉਂਝ ਹੋਟਲ ਖਾਸ ਤੌਰ ‘ਤੇ ਹੱਜ ਯਾਤਰੀਆਂ ਲਈ ਬਣਾਇਆ ਜਾ ਰਿਹਾ ਹੈ, ਜਿਸ ‘ਚ ਇਕ ਤਰ੍ਹਾਂ ਨਾਲ ਪੂਰਾ ਪੰਜ ਸਿਤਾਰਾ ਸ਼ਹਿਰ ਵਸਿਆ ਹੋਵੇਗਾ।
ਪੂਰੀ ਦੁਨੀਆ ਤੋਂ ਹਰ ਸਾਲ ਹੱਜ ਲਈ ਲੱਗਭਗ 20 ਲੱਖ ਲੋਕ ਮੱਕਾ ਆਉਂਦੇ ਹਨ, ਹਾਲਾਂਕਿ ਸਾਰਾ ਸਾਲ ਲੱਗਭਗ 2 ਕਰੋੜ ਲੋਕ ਸ਼ਹਿਰ ‘ਚ ਆਉਂਦੇ ਹਨ, ਜੋ ਇਨ੍ਹਾਂ ਦਿਨਾਂ ‘ਚ ਵਿਆਹਾਂ ਅਤੇ ਕਾਨਫਰੰਸਾਂ ਲਈ ਕਾਫੀ ਲੋਕਪ੍ਰਿਯ ਹੋ ਚੁੱਕਾ ਹੈ। ਸੈਰ-ਸਪਾਟੇ ਤੋਂ ਹੀ ਸ਼ਹਿਰ ਨੂੰ ਸਾਲਾਨਾ 6 ਬਿਲੀਅਨ ਪਾਊਂਡ ਦੀ ਕਮਾਈ ਹੁੰਦੀ ਹੈ। ਸ਼ਹਿਰ ‘ਚ ਸੈਲਾਨੀਆਂ ਦੀ ਵਧਦੀ ਗਿਣਤੀ ਕਾਰਨ ਅੱਜਕਲ ਉਥੇ ਹੋਟਲ ਬੂਮ ਆਇਆ ਹੋਇਆ ਹੈ। ਹਰ ਪਾਸੇ ਵੱਡੀ ਗਿਣਤੀ ‘ਚ ਹੋਟਲਾਂ ਦਾ ਨਿਰਮਾਣ ਹੋ ਰਿਹਾ ਹੈ। ਸ਼ਹਿਰ ਦੇ ਪੱਛਮੀ ਹਿੱਸੇ ‘ਚ ਜਬਲ ਉਮਰ ਡਿਵੈਲਪਮੈਂਟ ਇਕ ਸ਼ਾਨਦਾਰ ਕੰਪਲੈਕਸ ਤਿਆਰ ਕਰ ਰਿਹਾ ਹੈ। ਇਸ ਦੇ ਤਹਿਤ ਬਣ ਰਹੇ 26 ਲਗਜ਼ਰੀ ਹੋਟਲਾਂ ‘ਚ 1 ਲੱਖ ਮਹਿਮਾਨਾਂ ਨੂੰ ਠਹਿਰਾਉਣ ਦਾ ਪ੍ਰਬੰਧ ਹੋਵੇਗਾ। ਇਨ੍ਹਾਂ ਦੇ ਨਾਲ ਹੀ 4 ਹਜ਼ਾਰ ਦੁਕਾਨਾਂ ਅਤੇ 500 ਰੈਸਟੋਰੈਂਟ ਵੀ ਤਿਆਰ ਕੀਤੇ ਜਾਣਗੇ। ਇਸ ਦੇ ਨਾਲ ਹੀ ਉਥੇ 6 ਮੰਜ਼ਲਾ ਪ੍ਰਾਰਥਨਾ ਹਾਲ ਵੀ ਤਿਆਰ ਕੀਤਾ ਜਾਏਗਾ।
ਜ਼ਿਕਰਯੋਗ ਹੈ ਕਿ ਅਮਰੀਕਾ ਦੇ ਲਾਸ ਵੇਗਾਸ ‘ਚ ਬਣਿਆ ਵੇਨੇਸ਼ੀਅਨ ਹੋਟਲ ਹੁਣ ਤਕ ਦੁਨੀਆ ਦਾ ਸਭ ਤੋਂ ਵੱਡਾ ਹੋਟਲ ਮੰਨਿਆ ਜਾਂਦਾ ਹੈ। ਇਸ ‘ਚ 7 ਹਜ਼ਾਰ 117 ਕਮਰੇ ਹਨ। ਸਾਊਦੀ ਅਰਬ ਦੇ ਮੱਕਾ ਸ਼ਹਿਰ ‘ਚ ਹੀ ਅਬ੍ਰਾਜ ਅਲ ਬੇਯਤ ਟਾਵਰ ਦੁਨੀਆ ਦੀ ਸਭ ਤੋਂ ਵੱਡੀ ਇਮਾਰਤ ਹੈ, ਜਿਸ ਦੀ ਉੱਚਾਈ 1972 ਫੁੱਟ ਹੈ।
ਉਥੇ ਹੀ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਹੈ, ਜਿਸ ਦੀ ਉੱਚਾਈ 829.8 ਮੀਟਰ ਹੈ। ਇਸ ‘ਚ 163 ਮੰਜ਼ਲਾਂ ਹਨ। ਇਸ ‘ਚ ਸਭ ਤੋਂ ਤੇਜ਼ ਅਤੇ ਲੰਬੀ ਲਿਫਟ, ਸਭ ਤੋਂ ਉੱਚੀ ਮਸਜਿਦ, ਸਭ ਤੋਂ ਉੱਚੇ ਸਵਿਮਿੰਗ ਪੂਲ ਹਨ, ਦੂਜੇ ਸਭ ਤੋਂ ਉੱਚੇ ਅਵਲੋਕਨ ਡੈੱਕ ਅਤੇ ਸਭ ਤੋਂ ਉੱਚਾ ਰੈਸਟੋਰੈਂਟ ਹੈ।

0 0

ਕੁਝ ਨਮੂਨੇ ਤਾਂ ਕੁਦਰਤ ਦੇ ਹਨ ਅਤੇ ਕੁਝ ਮਨੁੱਖ ਦੇ ਆਪਣੇ ਬਣਾਏ ਹੋਏ। ਇਨ੍ਹਾਂ ‘ਚ ਉਹ ਇਮਾਰਤਾਂ ਵੀ ਹਨ, ਜੋ ਮਨੁੱਖ ਨੇ ਇਕ-ਦੂਜੇ ਤੋਂ ਵੱਧ ਕੇ ਬਣਾਈਆਂ ਹਨ। ਦੁਨੀਆ ਦੀਆਂ ਕਈ ਇਮਾਰਤਾਂ ਦਾ ਆਰਕੀਟੈਕਚਰ ਤੁਹਾਨੂੰ ਹੈਰਤ ‘ਚ ਪਾ ਸਕਦਾ ਹੈ। ਜਦੋਂ ਅਸੀਂ ਇਨ੍ਹਾਂ ਦੀਆਂ ਉਚਾਈਆਂ ਅਤੇ ਡੂੰਘਾਈਆਂ ਨਾਪਦੇ ਹਾਂ ਤਾਂ ਆਪਣੀਆਂ ਅੱਖਾਂ ‘ਤੇ ਭਰੋਸਾ ਨਹੀਂ ਕਰਦੇ।
ਇਸ ਦੀ ਖਾਸੀਅਤ ਹੈ ਕਿ ਇਹ ਦੇਖਣ ਨੂੰ ਭਾਵੇਂ ਪਿਰਾਮਿਡ ਲੱਗੇ ਪਰ ਅਸਲ ‘ਚ ਇਹ ਇਕ ਇਮਾਰਤ ਹੋਵੇਗੀ। ਇਕ ਗਗਨਚੁੰਬੀ ਇਮਾਰਤ। ਸੁਨਹਿਰੇ ਰੰਗ ਦੀ ਇਹ ਇਮਾਰਤਾਂ ਦੂਰੋਂ ਦੇਖਣ ਨੂੰ ਮਿਸਰ ਦੇ ਕਿਸੇ ਪਿਰਾਮਿਡ ਵਾਂਗ ਹੀ ਲੱਗੇਗੀ। ਇਸ ਦਾ ਨਾਂ ‘ਜਾਏਦ ਕ੍ਰਿਸਟਲ’ ਪਾਰਕ ਰੱਖਿਆ ਜਾਏਗਾ।
ਇਸ ਦੀ ਬਾਹਰੀ ਦਿੱਖ ਕਿਹੋ ਜਿਹੀ ਹੋਵੇਗੀ ਅਤੇ ਇਸ ਦੇ ਆਲੇ-ਦੁਆਲੇ ਦਾ ਮਾਹੌਲ ਕਿਵੇਂ ਬਣਾਇਆ ਜਾਏਗਾ, ਇਹ ਸਭ ਕੁਝ ਤੈਅ ਹੋ ਚੁੱਕਾ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਪਿਰਾਮਿਡ ਦੇ ਐਨ ਸਾਹਮਣੇ ਇਕ ਹੋਰ ਪਿਰਾਮਿਡ ਬਣਾਇਆ ਜਾਏਗਾ। ਇਸ ‘ਚ ਕਈ ਤਰ੍ਹਾਂ ਦੇ ਪ੍ਰਸ਼ਾਸਨਿਕ, ਕਮਰਸ਼ੀਅਲ ਅਤੇ ਐਂਟਰਟੇਨਮੈਂਟ ਦੇ ਕੰਮ ਹੋਣਗੇ। ਇਸ ਦੇ ਅੰਦਰ ਕਈ ਤਰ੍ਹਾਂ ਦੇ ਦਫਤਰਾਂ ਤੋਂ ਇਲਾਵਾ ਮਾਲਸ ਅਤੇ ਸਟੋਰਾਂ ਵਰਗਾ ਮਾਹੌਲ ਵੀ ਹੋਵੇਗਾ।
656 ਫੁੱਟ ਉੱਚੀ ਇਸ ਇਮਾਰਤ ਨੂੰ ਬਣਾਉਣ ‘ਚ 798 ਹਜ਼ਾਰ ਸਕਵੇਅਰ ਫੁੱਟ ਦੀ ਥਾਂ ਕਾਇਰੋ ਦੇ ਸ਼ੇਖ ਜਾਏਦ ਜ਼ਿਲੇ ‘ਚ ਤੈਅ ਕਰ ਲਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਯੋਜਨਾ ਨੇਪਰੇ ਚੜ੍ਹ ਗਈ ਤਾਂ ਇਸ ਤੋਂ ਚੰਗਾ-ਖਾਸਾ ਨਿਵੇਸ਼ ਹੋਣ ਦੀ ਵੀ ਆਸ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਹ ਜਾਦੂਈ ਅਤੇ ਖੂਬਸੂਰਤ ਪਿਰਾਮਿਡਨੁਮਾ ਇਮਾਰਤ ਬਣ ਕੇ ਕਿਹੋ ਜਿਹੀ ਲੱਗੇਗੀ।

0 0
ਪੁਰਾਣੇ ਸਕੂਟਰਾਂ ਨੂੰ ਮੁੜ ਰੰਗ ਰੋਗਨ ਕਰਕੇ ਵੱਖ ਵੱਖ ਅੰਦਾਜਾਂ ਵਿੱਚ ਤਿਆਰ ਕੀਤੇ ਸਕੂਟਰ।

(ਸੇਵਕ) ਅੱਜ ਸਾਇੰਸ ਦਾ ਯੁੱਗ ਹੈ ਤੇ ਨਿੱਤ ਨਵੀਆਂ ਖੋਜਾਂ ਨਾਲ ਮਨੁੱਖ ਦੀ ਜਿੰਦਗੀ ਸੁਖਾਲੀ ਹੋ ਗਈ ਹੈ। ਬੇਸ਼ਕ ਨਵੀਂ ਟਕਨੌਲਜੀ ਨਾਲ ਇਲੈਕਟ੍ਰਾਨਿਕ ਸਾਧਨ, ਆਵਾਜਾਈ ਦੇ ਸਾਧਨ ਤੇ ਹੋਰ ਕਈ ਖੋਜਾਂ ਉਤਪੰਨ ਹੋ ਗਈਆਂ ਹਨ ਪਰ ਅੱਜ ਵੀ ਪੁਰਾਣੀਆਂ ਤੇ ਰਵਾਇਤੀ ਚੀਜਾਂ ਇੱਕ ਵਾਰ ਫਿਰ ਮੁੜ ਉਤਪੰਨ ਹੋ ਰਹੀਆਂ ਹਨ । ਸਿਆਣੇ ਕਹਿੰਦੇ ਹਨ ਤੇ ਸੌਕ ਦਾ ਕੋਈ ਮੁੱਲ ਨਹੀਂ ਹੁੰਦਾ ,ਜਿਸ ਦੀ ਤਾਜ਼ਾ ਉਦਾਹਰਨ ਅੱਜ ਕੱਲ ਬਜ਼ਾਰਾਂ ਅੰਦਰ ਵੇਖਣ ਨੂੰ ਮਿਲ ਰਹੀ ਹੈ। ਬੇਸ਼ਕ ਅੱਜ ਮਾਰਕੀਟ ਵਿੱਚ ਨਵੀਂ ਤਕਨੀਕ ਨਾਲ ਬਣਾਏ ਮੋਟਰ ਸਾਈਕਲ ਤੇ ਹੋਰ ਦੁਪਹੀਆ ਵਾਹਨ ਮਿਲਦੇ ਹਨ ਪਰ ਲੋਕਾਂ ਵਿੱਚ ਪੁਰਾਣੇ ਸਕੂਟਰਾਂ ਨੂੰ ਅਲੱਗ ਅਲੱਗ ਰੰਗਾਂ ਵਿੱਚ ਤਿਆਰ ਕਰਕੇ ਲੋਕਾਂ ਦੇ ਸ਼ੌਕ ਪੂਰਦਿਆਂ ਵੇਖੇ ਜਾ ਸਕਦੇ ਹਨ। ਵੱਖ ਵੱਖ ਟੀ.ਵੀ.ਚੈਨਲਾਂ ਵਿੱਚ ਚਲਦੇ ਪੰਜਾਬੀ ਗਾਣਿਆਂ ਵਿੱਚ ਗਾਇਕਾਂ ਤੇ ਮਾਡਲਾਂ ਵੱਲੋਂ ਪੁਰਾਣੇ ਸਕੂਟਰਾਂ ਨੂੰ ਵੱਖਰੇ ਅੰਦਾਜ ਵਿੱਚ ਪੇਸ਼ ਕੀਤਾ ਗਿਆ ਹੈ ਜਿਸ ਦੇ ਪ੍ਰਭਾਵ ਅੱਜ ਨੌਜਵਾਨਾਂ ਤੇ ਪੈ ਰਿਹਾ ਹੈ। ਨੌਜਵਾਨਾਂ ਵਿੱਚ ਪੁਰਾਣੇ ਸਕੂਟਰ ਖਰੀਦ ਕੇ ਦੁਬਾਰਾ ਰੰਗ ਰੋਗਨ ਕਰਵਾ ਕੇ ਮਾਰਕੀਟ ਵਿੱਚ ਘੁੰਮਦਿਆਂ ਵੇਖਿਆ ਜਾ ਸਕਦਾ ਹੈ।
ਕਬਾੜੀਆਂ ਦੀਆਂ ਦੁਕਾਨਾਂ ਤੇ ਮੰਗ ਵਧ ਗਈ ਹੈ ਪੁਰਾਣੇ ਸਕੂਟਰਾਂ ਦੀ – ਸ਼ਹਿਰਾਂ -ਪਿੰਡਾਂ ਵਿੱਚ ਕਬਾੜੀਆਂ ਦੀ ਦੁਕਾਨਾਂ ਤੇ ਪੁਰਾਣੇ ਕਬਾੜ ਸਕੂਟਰਾਂ ਦੀ ਮੰਗ ਵੱਧ ਗਈ ਹੈ ਤੇ ਜਿਹੜੇ ਸਕੂਟਰਾਂ ਨੂੰ ਲੋਕਾਂ ਨੇ ਮਹਿਜ਼ 1500-2500 ਰੁਪਏ ਤਕ ਵੇਚਦੇ ਸਨ। ਉਨਾਂ ਪੁਰਾਣੇ ਤੇ ਕਬਾੜ ਸਕੂਟਰਾਂ ਦੀ ਕੀਮਤ ਹੁਣ 4000 ਰੁਪਏ ਤੋਂ 5000 ਰੁਪਏ ਤਕ ਹੈ।
ਸਕੂਟਰ ਮਕੈਨਿਕਾਂ ਦੀ ਬਣ ਰਹੀ ਹੈ ਚਾਂਦੀ – ਸਕੂਟਰ ਮੋਟਰ ਸਾਈਕਲ ਰਿਪੇਅਰ ਕਰਨ ਵਾਲੇ ਮਕੈਨਿਕਾਂ ਕੋਲ ਪੁਰਾਣੇ ਸਕੂਟਰਾਂ ਦੀ ਰਿਪੇਅਰ ਕਰਵਾ ਕੇ ਤਿਆਰ ਕਰਵਾਉਣ ਵਾਲੇ ਲੋਕਾਂ ਦੀ ਮੰਗ ਵਧ ਗਈ ਹੈ ਤੇ ਮਕੈਨਿਕ ਕੋਲ 10-15 ਸਕੂਟਰਾਂ ਦੀ ਅਡਵਾਂਸ ਤਕ ਬੁਕਿੰਗ ਕਰਵਾਉਣੀ ਪੈਂਦੀ ਹੈ।
ਨੌਜਵਾਨਾਂ ਵਿੱਚ ਪੁਰਾਣੇ ਸਕੂਟਰਾਂ ਦਾ ਵਧ ਰਿਹੈ ਕਰੇਜ਼- ਨਵੀਂ ਪੀੜੀ ਦੇ ਨੌਜਵਾਨਾਂ ਕੋਲ ਬੇਸ਼ਕ ਮਹਿੰਗੇ ਤੋਂ ਮਹਿੰਗੇ ਮੁੱਲ ਦੇ ਮੋਟਰ ਸਾਈਕਲ ਹਨ ਪਰ ਸਮੇਂ ਦੇ ਅਨੁਸਾਰ ਨੌਜਵਾਨ ਪੁਰਾਣੇ ਸਕੂਟਰ ਖਰੀਦ ਦੇ ਤਿਆਰ ਕਰਵਾਉਣ ਨੂੰ ਤਰਜੀਹ ਦੇ ਰਹੇ ਹਨ।
ਕਾਨੂੰਨ ਦੇ ਨਿਯਮਾਂ ਦੀ ਵੀ ਹੋ ਰਹੀ ਹੈ ਉਲੰਘਣਾ- ਬੇਸ਼ਕ ਅੱਜ ਨੌਜਵਾਨ ਵਰਗ ਪੁਰਾਣੇ ਤਿਆਰ ਕੀਤੇ ਸਕੂਟਰਾਂ ਦੀ ਵਰਤੋਂ ਕਰਨ ਲੱਗ ਪਈ ਹੈ ਪਰ ਕੰਪਨੀ ਵੱਲੋਂ ਅਸਲੀ ਕੀਤੇ ਸਕੂਟਰਾਂ ਦੇ ਰੰਗ ਨੂੰ ਦੁਬਾਰਾ ਦੋ ਜਾਂ ਤਿੰਨ ਰੰਗ ਕਰਵਾ ਕੇ ਚਲਾ ਰੇ ਹਨ ਜੋ ਕਿ ਕਾਨੂੰਨ ਦੇ ਨਿਯਮਾਂ ਦੇ ਉਲਟ ਹੈ। ਦੂਸਰਾ ਇਨਾਂ ਤਿਆਰ ਕੀਤੇ ਸਕੂਟਰਾਂ ਨੂੰ ਲੋਕ ਬਿਨਾਂ ਕਾਗਜ਼ਾਤਾਂ ਤੋਂ ਚਲਾ ਰਹੇ ਹਨ ਕਿਉਂਕਿ ਪੁਰਾਣੇ ਸਕੂਟਰ ਅਕਸਰ ਕਬਾੜੀਆਂ ਕੋਲ ਬਿਨਾਂ ਕਾਗਜ਼ਾਤਾਂ ਦੇ ਹੀ ਵੇਚਦੇ ਹਨ।
14 ਤੋਂ 15 ਹਜ਼ਾਰ ਰੁਪਏ ਖਰਚ ਕਰਕੇ ਤਿਆਰ ਹੁੰਦੈ ਸਕੂਟਰ- ਸਕੂਟਰ ਮਕੈਨਿਕਾਂ ਦਾ ਕਹਿਣਾ ਹੈ ਕਿ ਪੁਰਾਣੇ ਸਕੂਟਰ ਦੀ ਖਰੀਦ ਤੋਂ ਲੈ ਕੇ ਰੰਗ ਕਰਕੇ ਮੁੜ ਤਿਆਰ ਕਰਨ ਤੇ ਲਗਭਗ 14 ਤੋਂ 15 ਹਜਾਰ ਰੁਪਏ ਤਕ ਦਾ ਖਰਚ ਆਉਂਦਾ ਹੈ ਜਿਸ ਨੂੰ ਖਰਚ ਕਰਨ ਵਿੱਚ ਨੋਜਵਾਨ ਵਰਗ ਭਾਰੀ ਉਤਸ਼ਾਹਿਤ ਹੈ।

Powered By Indic IME