Sports

0 0

ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਭਰੋਸਾ ਜਤਾਇਆ ਹੈ ਕਿ ਭਾਰਤੀ ਕ੍ਰਿਕਟ ਟੀਮ ਨੂੰ ਆਸਟਰੇਲੀਆ ਹੱਥੋਂ ਪਹਿਲੇ ਟੈਸਟ ‘ਚ ਮਿਲੀ ਸ਼ਰਮਨਾਕ ਹਾਰ ਤੋਂ ਬਾਅਦ ਵਾਪਸੀ ਕਰੇਗੀ । ਉਨ੍ਹਾਂ ਕਿਹਾ ਕਿ ਘਰੇਲੂ ਟੀਮ ਕੋਲ ਲੜੀ ਜਿੱਤਣ ਲਈ ਬੱਲੇਬਾਜ਼ ਅਤੇ ਗੇਂਦਬਾਜ਼ ਮੌਜੂਦ ਹਨ।
ਗਾਂਗੁਲੀ ਨੇ ਕਿਹਾ ਕਿ ਪਿਛਲੇ 10 ਮਹੀਨਿਆਂ ਤੋਂ ਭਾਰਤੀ ਟੀਮ ਸ਼ਾਨਦਾਰ ਰਹੀ ਹੈ, ਸਭ ਮੈਚ ਜਿੱਤ ਰਹੀ ਹੈ ਪਰ ਉਨ੍ਹਾਂ ਨੂੰ ਵਾਪਸੀ ਕਰਨੀ ਹੋਵੇਗੀ, ਚੰਗਾ ਖੇਡਣਾ ਹੋਵੇਗਾ। ਤੁਸੀਂ ਵੀ ਕਈ ਵਾਰ ਘਰੇਲੂ ਮੈਦਾਨ ‘ਤੇ ਹਾਰਦੇ ਹੋ ਅਤੇ ਕਈ ਟੀਮਾਂ ਵੀ ਇਸ ਤਰ੍ਹਾਂ ਹਾਰ ਚੁੱਕੀਆਂ ਹਨ। ਇਹ ਪਹਿਲੀ ਵਾਰ ਨਹੀਂ ਹੋਇਆ ਹੈ ਟੀਮ ਨੂੰ ਬ੍ਰੇਕ ਲੈ ਕੇ ਬੇਂਗਲੂਰ ‘ਚ ਵਾਪਸੀ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਭਾਰਤ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ, ਚਾਰ ਟੈਸਟ ਮੈਚਾਂ ਦੀ ਸੀਰੀਜ਼ ਲੰਬੀ ਲੜੀ ਹੈ। ਉਮੇਸ਼ ਯਾਦਵ ਨੇ ਪੁਣੇ ‘ਚ ਗੇਂਦਬਾਜ਼ੀ ਕੀਤੀ ਅਤੇ ਮੈਂ ਉਸ ਨੂੰ ਟੈਸਟ ਮੈਚ ‘ਚ ਸਰਵਸ਼੍ਰੇਸ਼ਠ ਗੇਂਦਬਾਜ਼ੀ ਕਰਦੇ ਹੋਏ ਦੇਖਿਆ ਹੈ। ਭਾਰਤ ਨੂੰ ਡੀ. ਆਰ .ਐਸ. (ਫੈਸਲੇ ਦਾ ਸਮੀਖਿਆ ਸਿਸਟਮ) ਬਿਹਤਰ ਤਰੀਕੇ ਨਾਲ ਇਸਤੇਮਾਲ ਕਰਨ ਦੀ ਲੋੜ ਹੈ। ਪੁਣੇ ‘ਚ ਪਹਿਲੇ ਟੈਸਟ ‘ਚ ਕਪਤਾਨ ਵਿਰਾਟ ਕੋਹਲੀ ਦੀ ਅਸਫਲਤਾ ਬਾਰੇ ਪੁੱਛਣ ‘ਤੇ ਉਨ੍ਹਾਂ ਕਿਹਾ ਕਿ ਉਹ ਵੀ ਇਨਸਾਨ ਹੈ ਅਤੇ ਉਹ ਵੀ ਇਕ ਦਿਨ ਅਸਫਲ ਹੋ ਸਕਦਾ ਹੈ। ਉਹ ਪੁਣੇ ‘ਚ ਦੋਵਾਂ ਪਾਰੀਆਂ ‘ਚ ਅਸਫਲ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਉਹ ਪਹਿਲੀ ਪਾਰੀ ‘ਚ ਆਫ ਸਟੰਪ ਤੋਂ ਬਾਹਰ ਥੋੜਾ ਲੁਜ਼ ਸ਼ਾਟ ਖੇਡ ਗਿਆ ਅਤੇ ਦੂਜੀ ਪਾਰੀ ‘ਚ ਮੈਨੂੰ ਲੱਗਦਾ ਹੈ ਕਿ ਖੇਡ ਖਤਮ ਹੋ ਗਈ ਸੀ। 441 ਦੌੜਾਂ ਦਾ ਟੀਚਾ ਬਹੁਤ ਵੱਡਾ ਸਕੋਰ ਹੈ।

0 0

ਬੰਗਲਾਦੇਸ਼ ਵਿਰੁੱਧ ਭਾਰਤ ਨੂੰ ਜਿੱਤ ਦਿਵਾਉਣ ਵਾਲੇ ਕਪਤਾਨ ਵਿਰਾਟ ਕੋਹਲੀ ਨੇ ਮੈਚ ਤੋਂ ਬਾਅਦ ਕਿਹਾ ਕਿ ਆਸਟਰੇਲੀਆ ਵਿਰੁੱਧ ਮਹੱਤਵਪੂਰਨ ਘਰੇਲੂ ਲੜੀ ਤੋਂ ਪਹਿਲਾਂ ਮਿਲੇ ਇਸ ਨਤੀਜੇ ਨਾਲ ਟੀਮ ਨੂੰ ਫਾਇਦਾ ਹੋਵੇਗਾ ਤੇ ਉਸ ਦਾ ਮਨੋਬਲ ਉੱਚਾ ਬਣਿਆ ਰਹੇਗਾ।
ਵਿਰਾਟ ਨੇ ਕਿਹਾ, ”ਨਿਸ਼ਚਿਤ ਹੀ ਇਹ ਪਿੱਚ ਬੱਲੇਬਾਜ਼ੀ ਦੇ ਲਿਹਾਜ਼ ਨਾਲ ਅਹਿਮ ਵਿਕਟ ਸੀ ਤੇ ਇਥੇ ਟਾਸ ਜਿੱਤਣਾ ਵੀ ਅਹਿਮ ਰਿਹਾ। ਅਸੀਂ ਬੋਰਡ ‘ਤੇ ਕਾਫੀ ਵੱਡਾ ਸਕੋਰ ਵੀ ਬਣਾਇਆ, ਜਿਹੜਾ ਮਦਦਗਾਰ ਰਿਹਾ। ਬੰਗਲਾਦੇਸ਼ ਨੇ ਪਹਿਲੀ ਪਾਰੀ ‘ਚ ਚੰਗੀ ਬੱਲੇਬਾਜ਼ੀ ਕੀਤੀ ਪਰ ਸਾਡੀ ਟੀਮ ਨੇ ਓਵਰਆਲ ਚੰਗੀ ਖੇਡ ਦਿਖਾਈ। ਆਸਟਰੇਲੀਆ ਵਿਰੁੱਧ ਵੱਡੀ ਸੀਰੀਜ਼ ਤੋਂ ਪਹਿਲਾਂ ਸਾਡੇ ਲਈ ਇਹ ਜਿੱਤ ਕਾਫੀ ਅਹਿਮ ਹੈ।”

0 0

ਆਸਟਰੇਲੀਆਈ ਕਪਤਾਨ ਸਟੀਵ ਸਮਿੱਥ ਭਾਰਤ ਦੇ ਅਗਾਮੀ ਦੌਰੇ ਦੀ ਮਹੱਤਤਾ ਨੂੰ ਚੰਗੀ ਤਰ੍ਹਾਂ ਸਮਝਦੇ ਹਨ, ਉਨ੍ਹਾਂ ਨੇ ਕਿਹਾ ਕਿ ਵਿਰਾਟ ਅਤੇ ਕੰਪਨੀ ਦੇ ਵਿਰੁੱਧ 4 ਟੈਸਟ ਮੈਚਾਂ ਦੀ ਲੜੀ ‘ਚ ਜਿੱਤ ਹਾਸਲ ਕਰਨ ਲਈ ਉਨ੍ਹਾਂ ਦੀ ਟੀਮ ਮਹਾਨ ਟੀਮਾਂ ‘ਚੋ ਇਕ ਬਣ ਸਕਦੀ ਹੈ। ਸਮਿੱਥ ਨੇ ਕਿਹਾ ਕਿ ਜੇਕਰ ਅਸੀਂ ਭਾਰਤ ‘ਚ ਵਧੀਆ ਪ੍ਰਦਰਸ਼ਨ ਕਰਾਂਗੇ ਤਾਂ ਇਸ ਨਾਲ ਵੱਡੀ ਜਿੱਤ ਮਿਲੇਗੀ। ਉਨ੍ਹਾਂ ਨੇ ਕਿਹਾ ਇਸ ਦੌਰੇ ‘ਤੇ ਜਿੱਤ ਕਾਫੀ ਵੱਡੀ ਹੋਵੇਗੀ। ਕਿਉਂਕਿ ਏਸ਼ੇਜ ਸੀਰੀਜ਼ ਆਉਣ ਵਾਲੀ ਹੈ। ਜੇਕਰ ਅਸੀਂ ਸੀਰੀਜ਼ ‘ਚ ਬਰਾਬਰੀ ਕਰਦੇ ਹਾਂ ਤਾਂ ਆਪਣੇ ਲਈ ਇਹ ਬਹੁਤ ਵੱਡੀ ਗੱਲ ਹੋਵੇਗੀ। ਕਾਫੀ ਲੋਕਾਂ ਨੇ ਸਾਨੂੰ ਕਿਹਾ ਕਿ ਅਸੀਂ ਖੁੰਝੇ ਹੋਏ ਹਾਂ। ਸਾਨੂੰ ਸਿਰਫ ਆਪਣੀ ਲੈਅ ਸਹੀ ਕਰਨ ਦੀ ਜ਼ਰੂਰਤ ਹੈ। ਸਮਿੱਥ ਨੇ ‘ ਦ ਸਿਡਨੀ ਮਾਰਨਿੰਗ ਹੇਰਾਲਡ ‘ ਨੇ ਕਿਹਾ ਕਿ ਸਾਨੂੰ ਮੁਸ਼ਕਲ ਸਥਿਤੀ ‘ਚ ਧਿਆਨ ਨਾਲ ਖੇਡਣਾ ਚਾਹੀਦਾ ਹੈ। ਜੇਕਰ ਅਸੀਂ ਇਹ ਕਰ ਲੈਂਦੇ ਹਾਂ ਤਾਂ ਸਾਨੂੰ ਜਿੱਤ ਮਿਲੇਗੀ। ਪਰ ਸਚਾਈ ‘ਚ ਇਹ ਪ੍ਰਕਿਰਿਆ ਦਾ ਪਾਲਣ ਕਰਨ ਦੀ ਗੱਲ ਹੈ ਕਿਉਂਕਿ ਨਤੀਜਾ ਖੁਦ ਹੀ ਮਿਲ ਜਾਵੇਗਾ। ਆਸਟਰੇਲੀਆਈ ਟੀਮ ‘ਚ ਸਪਿਨ ਨੂੰ ਵਧੀਆ ਢੰਗ ਨਾਲ ਖੇਡਣ ਵਾਲੇ ਖਿਡਾਰੀਆਂ ‘ਚ ਇਕ ਸਮਿੱਥ ਹੀ ਹਨ ਜਿਨ੍ਹਾਂ ਦੇ ਸਿਰ ‘ਤੇ ਕਾਫੀ ਵੱਡੀ ਜ਼ਿੰਮੇਵਾਰੀ ਹੋਵੇਗੀ।

0 0

ਯੁਵਰਾਜ ਸਿੰਘ ਨੇ ਭਾਰਤ ਅਤੇ ਇੰਗਲੈਂਡ ਵਿਚਾਲੇ ਹੋ ਰਹੇ ਤੀਜੇ ਟੀ-20 ਕ੍ਰਿਕਟ ਮੈਚ ਦੇ 18ਵੇਂ ਓਵਰ ‘ਚ 2007 ਦੇ ਟੀ-20 ਵਰਲਡ ਕੱਪ ‘ਚ ਖੇਡੀ ਗਈ ਆਪਣੀ ਧਮਾਕੇਦਾਰ ਪਾਰੀ ਦੀ ਯਾਦ ਦਿਲਾ ਦਿੱਤੀ ਹੈ। ਇਸ ਮੈਚ ‘ਚ 18ਵਾਂ ਓਵਰ ਕ੍ਰਿਸ ਜਾਰਡਨ ਸੁੱਟ ਰਹੇ ਸਨ, ਜਾਰਡਨ ਦੇ 18ਵੇਂ ਓਵਰ ਦੀ ਪਹਿਲੀ ਗੇਂਦ ‘ਤੇ ਮਹਿੰਦਰ ਸਿੰਘ ਧੋਨੀ ਨੇ ਇਕ ਦੌੜ ਪੂਰੀ ਕਰਕੇ ਅਰਧ ਸੈਂਕੜਾ ਲਗਾਇਆ। ਧੋਨੀ ਦੇ ਅਰਧ ਸੈਂਕੜੇ ਦੇ ਬਾਅਦ ਦੂਜੀ ਗੇਂਦ ‘ਤੇ ਯੁਵਰਾਜ ਨੇ ਧਮਾਕੇਦਾਰ ਪਾਰੀ ਖੇਡਦੇ ਹੋਏ ਅਗਲੀਆਂ ਪੰਜ ਗੇਂਦਾ ‘ਚ 23 ਦੌੜਾਂ ਭਾਰਤੀ ਖਾਤੇ ‘ਚ ਜੋੜੀਆਂ। ਯੁਵਰਾਜ ਨੇ ਜਾਰਡਨ ਦੀ ਦੂਜੀ ਅਤੇ ਤੀਜੀ ਗੇਂਦ ‘ਤੇ ਛੱਕੇ ਜੜੇ। ਚੌਥੀ ਗੇਂਦ ‘ਤੇ ਚੌਕੇ ਨਾਲ ਹੀ ਸੰਤੋਸ਼ ਕਰਨਾ ਪਿਆ ਹਾਲਾਂਕਿ ਜਾਰਡਨ ਨੇ ਇਹ ਗੇਂਦ ਥੋੜੀ ਹੋਲੀ ਗਤੀ ਨਾਲ ਸੁੱਟੀ ਸੀ । ਓਵਰ ਦੀ ਪੰਜਵੀਂ ਗੇਂਦ, ਜਿਸ ਨੂੰ ਜਾਰਡਨ ਯਾਰਕਰ ਸੁੱਟਣਾ ਚਾਹੁੰਦਾ ਸੀ, ਪਰ ਯੁਵਰਾਜ ਸਿੰਘ ਨੇ ਉਸ ਗੇਂਦ ‘ਤੇ ਵੀ ਛੱਕਾ ਜੜ ਦਿੱਤਾ। ਓਵਰ ਦੀ ਆਖਰੀ ਗੇਂਦ ‘ਤੇ ਯੁਵਰਾਜ ਨੇ ਇਕ ਦੌੜ ਬਣਾਕੇ ਸਟਰਾਈਕ ਆਪਣੇ ਹੱਥ ‘ਚ ਰੱਖੀ। ਯੁਵਰਾਜ ਸਿੰਘ ਨੇ ਇਸ ਮੈਚ ‘ਚ 10 ਗੇਂਦਾਂ ‘ਤੇ ਕੁੱਲ 27 ਦੌੜਾਂ ਬਣਾਈਆਂ। ਖਾਸ ਗੱਲ ਇਹ ਰਹੀ ਕਿ ਯੁਵਰਾਜ ਨੇ 23 ਦੌੜਾਂ ਸਿਰਫ ਪੰਜ ਗੇਂਦਾਂ ‘ਚ ਤਿੰਨ ਛੱਕਿਆਂ ਅਤੇ ਇਕ ਚੌਕੇ ਦੀ ਮਦਦ ਨਾਲ ਬਣਾਈਆਂ। ਯੁਵਰਾਜ ਦਾ ਸਟਰਾਈਕ ਰੇਟ 270 ਰਿਹਾ।

0 0

ਕਲਿੰਗਾ ਲਾਂਸਰਸ ਨੇ ਆਪਣੇ ਘਰ ‘ਚ ਸ਼ਾਨਦਾਰ ਵਾਪਸੀ ਕਰਦੇ ਹੋਏ ਹਾਕੀ ਇੰਡੀਆ ਲੀਗ ‘ਚ ਮੰਗਲਵਾਰ ਦਬੰਗ ਮੁੰਬਈ ਨੂੰ 4-3 ਨਾਲ ਹਰਾ ਕੇ ਟੂਰਨਾਮੈਂਟ ‘ਚ ਉਸ ਨੂੰ ਪਹਿਲੀ ਹਾਰ ਦਾ ਸੁਆਦ ਚਖਾ ਦਿੱਤਾ। ਮੁੰਬਈ ਨੇ ਆਪਣੇ ਪਿਛਲੇ ਮੈਚ ‘ਚ ਦਿੱਲੀ ਨੂੰ ਹਰਾਇਆ ਸੀ ਜਦਕਿ ਕਲਿੰਗਾ ਨੂੰ ਆਪਣੇ ਪਿਛਲੇ ਮੈਚ ‘ਚ ਉੱਤਰ ਪ੍ਰਦੇਸ਼ ਦੇ ਹੱਥੋਂ 0-10 ਦੀ ਕਰਾਰੀ ਹਾਰ ਦੀ ਸਾਹਮਣਾ ਕਰਨਾ ਪਿਆ ਸੀ। ਮੁੰਬਈ ਦੀ ਪੰਜ ਮੈਚਾਂ ‘ਚ ਇਹ ਪਹਿਲੀ ਹਾਰ ਹੈ ਜਦਕਿ ਕਲਿੰਗਾ ਦੀ ਪੰਜ ਮੈਚਾਂ ‘ਚ ਇਹ ਤੀਜੀ ਜਿੱਤ ਹੈ। ਮੁੰਬਈ ਵੱਲੋਂ ਹਰਮਨਪ੍ਰੀਤ ਸਿੰਘ ਨੇ 27ਵੇਂ ਮਿੰਟ ‘ਚ ਪੈਨਲਟੀ ਸਟ੍ਰੋਕ ‘ਤੇ ਅਤੇ ਫਿਰ 43ਵੇਂ ਮਿੰਟ ‘ਚ ਪੈਨਲਟੀ ਕਾਰਨਰ ‘ਤੇ ਗੋਲ ਕੀਤਾ।

0 0

ਕਪਤਾਨ ਵਿਰਾਟ ਕੋਹਲੀ ਦੀ ਸਦਾਬਹਾਰ ਫਾਰਮ ਤੇ ਕੇਦਾਰ ਜਾਦਵ ਦੀ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਨਾਲ ਭਾਰਤ ਨੇ ਅੱਜ ਇੱਥੇ ਸ਼ੁਰੂਆਤੀ ਝਟਕਿਆਂ ਦੇ ਬਾਵਜੂਦ ਇੰਗਲੈਂਡ ਦੇ ਵੱਡੇ ਸਕੋਰ ਨੂੰ ਬੌਣਾ ਬਣਾਇਆ ਤੇ ਪਹਿਲੇ ਇਕ ਦਿਨਾ ਕੌਮਾਂਤਰੀ ਕ੍ਰਿਕਟ ਮੈਚ ‘ਚ ਤਿੰਨ ਵਿਕਟਾਂ ਨਾਲ ਜਿੱਤ ਦਰਜ ਕਰਕੇ ਤਿੰਨ ਮੈਚਾਂ ਦੀ ਲੜੀ ‘ਚ ਸ਼ੁਰੂਆਤੀ ਬੜ੍ਹਤ ਹਾਸਲ ਕਰ ਲਈ।ਹਾਲ ਹੀ ‘ਚ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਕਪਤਾਨੀ ਛੱਡਣ ਤੋਂ ਬਾਅਦ ਬਤੌਰ ਪੂਰਨ ਕਪਤਾਨ ਵਿਰਾਟ ਕੋਹਲੀ ਦਾ ਇਹ ਪਹਿਲਾ ਵਨ ਡੇ ਸੀ, ਜਿਸ ਨੂੰ ਉਸ ਨੇ ਕਪਤਾਨੀ ਪਾਰੀ ਖੇਡਦਿਆਂ ਆਪਣੇ ਕਪਤਾਨੀ ਕਰੀਅਰ ਦੀ ਸ਼ਾਨਦਾਰ ਸ਼ੁਰੂਆਤ ਕੀਤੀ।
ਟਾਸ ਗੁਆਉਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਲਈ ਉਤਰੇ ਇੰਗਲੈਂਡ ਵਲੋਂ ਸਲਾਮੀ ਬੱਲੇਬਾਜ਼ ਜੈਸਨ ਰਾਏ (73) ਤੇ ਜੋ ਰੂਟ (78) ਨੇ ਸ਼ੁਰੂ ‘ਚ ਦੌੜਾਂ ਬਣਾਉਣੀਆਂ ਜਦਕਿ ਬਾਅਦ ‘ਚ ਬੇਨ ਸਟੋਕਸ (62) ਨੇ ਤੂਫਾਨੀ ਅਰਧ ਸੈਂਕੜਾ ਲਗਾਇਆ, ਜਿਸ ਨਾਲ ਇੰਗਲੈਂਡ ਨੇ ਸੱਤ ਵਿਕਟਾਂ ‘ਤੇ 350 ਦੌੜਾਂ ਬਣਾਈਆਂ, ਜਿਹੜਾ ਭਾਰਤ ਵਿਰੁੱਧ ਉਸ ਦਾ ਸਭ ਤੋਂ ਵੱਡਾ ਸਕੋਰ ਹੈ। ਇੰਗਲੈਂਡ ਨੇ ਆਖਰੀ 8 ਓਵਰਾਂ ‘ਚ 105 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਉਸ ਦਾ ਸਰਵ ਉੱਚ ਸਕੋਰ 8 ਵਿਕਟਾਂ ‘ਤੇ 338 ਦੌੜਾਂ ਸੀ, ਜਿਹੜਾ ਉਸ ਨੇ ਵਿਸ਼ਵ ਕੱਪ 2011 ਵਿਚ ਬੈਂਗਲੁਰੂ ‘ਚ ਬਣਾਇਆ ਸੀ। ਭਾਰਤ ਨੇ ਇਸ ਤਰ੍ਹਾਂ ਤੀਜੀ ਵਾਰ 350 ਦੌੜਾਂ ਤੋਂ ਵੱਧ ਦੇ ਟੀਚੇ ਦਾ ਸਫਲਤਾਪੂਰਵਕ ਪਿੱਛਾ ਕੀਤਾ ਤੇ ਸੰਯੋਗ ਨਾਲ ਤਿੰਨੇ ਮੌਕਿਆਂ ੰ’ਤੇ ਕੋਹਲੀ ਨੇ ਸੈਂਕੜੇ ਲਗਾਏ।
ਵਿਰਾਟ ਤੇ ਜਾਦਵ ਨੇ ਪੰਜਵੀਂ ਵਿਕਟ ਲਈ ਕੀਤੀ 200 ਦੌੜਾਂ ਦੀ ਸਾਂਝੇਦਾਰੀ
ਇੰਗਲੈਂਡ ਦੇ ਤੇਜ਼ ਹਮਲੇ ਦੇ ਸਾਹਮਣੇ ਭਾਰਤ ਦਾ ਚੋਟੀਕ੍ਰਮ ਲੜਖੜਾ ਗਿਆ ਤੇ 12ਵੇਂ ਓਵਰ ਤਕ ਉਸ ਦੀਆਂ ਚਾਰ ਵਿਕਟਾਂ 63 ਦੌੜਾਂ ‘ਤੇ ਡਿੱਗ ਗਈਆਂ। ਕੋਹਲੀ (122) ਤੇ ‘ਮੈਨ ਆਫ ਦਿ ਮੈਚ’ ਜਾਦਵ (120) ਨੇ ਇੱਥੇ ਅਦਭੁੱਤ ਬੱਲੇਬਾਜ਼ੀ ਦਾ ਨਜ਼ਾਰਾ ਪੇਸ਼ ਕੀਤਾ ਤੇ ਪੰਜਵੀਂ ਵਿਕਟ ਲਈ 200 ਦੌੜਾਂ ਦੀ ਸਾਂਝੇਦਾਰੀ ਕੀਤੀ। ਕੋਹਲੀ ਦਾ ਇਹ ਵਨ ਡੇ ‘ਚ 27ਵਾਂ ਸੈਂਕੜਾ ਹੈ ਜਦਕਿ ਜਾਦਵ ਨੇ ਕਰੀਅਰ ਦਾ ਦੂਜਾ ਸੈਂਕੜਾ ਲਗਾਇਆ।
ਕੋਹਲੀ ਨੇ 105 ਗੇਂਦਾਂ ਖੇਡੀਆਂ ਤੇ 8 ਚੌਕੇ ਤੇ ਪੰਜ ਛੱਕੇ ਲਗਾਏ ਜਦਕਿ ਜਾਦਵ ਦੀ 76 ਗੇਂਦਾਂ ਦੀ ਪਾਰੀ ‘ਚ 12 ਚੌਕੇ ਤੇ ਚਾਰ ਛੱਕੇ ਸ਼ਾਮਲ ਹਨ। ਇਨ੍ਹਾਂ ਦੋਵਾਂ ਦੇ ਆਊਟ ਹੋਣ ਤੋਂ ਬਾਅਦ ਹਾਰਦਿਕ ਪੰਡਯਾ ਨੇ ਜ਼ਿੰਮੇਵਾਰੀ ਸੰਭਾਲੀ ਤੇ 37 ਗੇਂਦਾਂ ‘ਤੇ ਅਜੇਤੂ 40 ਦੌੜਾਂ ਬਣਾ ਕੇ ਭਾਰਤ ਦਾ ਸਕੋਰ 48 ਓਵਰਾਂ ਵਿਚ 7 ਵਿਕਟਾਂ ‘ਤੇ 356 ਦੌੜਾਂ ਤਕ ਪਹੁੰਚਾਇਆ।
ਸਭ ਤੋਂ ਤੇਜ਼ ਸੈਂਕੜਾ ਬਣਾਉਣ ਵਾਲਾ 6ਵਾਂ ਭਾਰਤੀ ਬੱਲੇਬਾਜ਼ ਬਣਿਆ ਜਾਦਵ
ਜਾਦਵ ਪੈਰ ਵਿਚ ਖਿਚਾਅ ਤੋਂ ਪ੍ਰੇਸ਼ਾਨ ਸੀ ਤੇ ਉਸ ਨੂੰ ਦੌੜ ਲੈਣ ‘ਚ ਮੁਸ਼ਕਿਲ ਹੋ ਰਹੀ ਸੀ ਪਰ ਇਸ ਨਾਲ ਉਸ ਦਾ ਜਜ਼ਬਾ ਘੱਟ ਨਹੀਂ ਹੋਇਆ। ਉਸ ਨੇ ਵੋਕਸ ‘ਤੇ ਥਰਮਡੈਨ ‘ਤੇ ਚੌਕਾ ਲਗਾ ਕੇ ਆਪਣੇ ਕਰੀਅਰ ਦਾ ਦੂਜਾ ਸੈਂਕੜਾ ਪੂਰਾ ਕੀਤਾ। ਇਸ ਦੇ ਲਈ ਉਸ ਨੇ ਸਿਰਫ 65 ਗੇਂਦਾਂ ਖੇਡੀਆਂ ਤੇ 11 ਚੌਕੇ ਤੇ ਦੋ ਛੱਕੇ ਲਗਾਏ। ਭਾਰਤ ਵਲੋਂ ਵਨ ਡੇ ‘ਚ ਛੇਵਾਂ ਤੇਜ਼ ਸੈਂਕੜਾ ਲਗਾਉਣ ਦਾ ਰਿਕਾਰਡ ਹੁਣ ਜਾਦਵ ਦੇ ਨਾਂ ਹੈ। ਕੋਹਲੀ ਨੇ ਉਸ ਨੂੰ ਗਲੇ ਲਗਾ ਕੇ ਵਧਾਈ ਦਿੱਤੀ।
ਕੋਹਲੀ ਤੇ ਜਾਦਵ ਨੇ ਸਕਾਰਾਤਮਕ ਬੱਲੇਬਾਜ਼ੀ ਕੀਤੀ
ਚੋਟੀ ਕ੍ਰਮ ਦੀਆਂ 4 ਵਿਕਟਾਂ ਡਿੱਗਣ ਦੇ ਬਾਵਜੂਦ ਕੋਹਲੀ ਨੇ ਸਾਕਾਰਾਤਮਕ ਬੱਲੇਬਾਜ਼ੀ ਕੀਤੀ ਜਦਕਿ ਜਾਦਵ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਉਹ ਇਸੇ ਸੋਚ ਨਾਲ ਮੈਦਾਨ ‘ਤੇ ਉਤਰਿਆ ਹੈ ਕਿ ਗੇਂਦਬਾਜ਼ਾਂ ਨੂੰ ਖੁਦ ‘ਤੇ ਹਾਵੀ ਨਹੀਂ ਹੋਣ ਦੇਵੇਗਾ। ਜਾਦਵ ਨੇ ਕੋਹਲੀ ਦੀ ਰਣਨੀਤੀ ਅਨੁਸਾਰ ਨਾ ਸਿਰਫ ਸਟ੍ਰਾਈਕ ਰੋਟੇਟ ਕੀਤਾ ਸਗੋਂ ਉਸ ਨੇ ਗੇਂਦਾਂ ਨੂੰ ਬਾਊਂਡਰੀ ਦੇ ਪਾਰ ਪਹੁੰਚਾਉਣ ਵਿਚ ਵੀ ਪ੍ਰਹੇਜ਼ ਨਹੀਂ ਕੀਤਾ।

0 0

ਬੰਗਾਲ ਕ੍ਰਿਕਟ ਸੰਗ ਹਾਲ ‘ਚ ਸੀਮਤ ਓਵਰਾਂ ਦੀ ਕਪਤਾਨੀ ਛੱਡਣ ਵਾਲੇ ਮਹਿੰਦਰ ਸਿੰਘ ਧੋਨੀ ਨੂੰ ਭਾਰਤ ਅਤੇ ਇੰਗਲੈਂਡ ਵਿਚਾਲੇ ਈਡਨ ਗਾਰਡਨ ‘ਚ 22 ਜਨਵਰੀ ਨੂੰ ਹੋਣ ਵਾਲੇ ਮੈਚ ਦੌਰਾਨ ਸਨਮਾਨਿਤ ਕਰੇਗਾ। ਕੈਬ ਨੇ ਹਾਲਾਂਕਿ ਜਗਮੋਹਨ ਡਾਲਮੀਆ ਮੈਮੋਰੀਅਲ ਲੈਕਚਰ ਆਯੋਜਿਤ ਕਰਨ ਦੀ ਯੋਜਨਾ ਨੂੰ ਬਰਖਾਸਤ ਕਰ ਦਿੱਤਾ ਹੈ ਕਿਉਂਕਿ ਲੋਢਾ ਕਮੇਟੀ ਦੀਆਂ ਸਿਫਾਰਿਸ਼ਾ ਕਾਰਨ ਬੋਰਡ ‘ਚ ਅਜੇ ਜੰਗ ਚੱਲ ਰਹੀ ਹੈ। ਅਸੀਂ ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਹੱਥੋਂ ਉਨ੍ਹਾਂ ਨੂੰ ਸਨਮਾਨਿਤ ਕਰਵਾਉਣਾ ਚਾਹੁੰਦੇ ਹਨ। ਹਾਲਾਂਕਿ ਅਜੇ ਇਸ ‘ਤੇ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ।”

0 4867

ਭਾਰਤ ਦੇ ਸਭ ਤੋਂ ਕਾਮਯਾਬ ਤੇ ਵਿਸ਼ਵ ਕੱਪ ਜੇਤੂ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇੱਕ ਰੋਜ਼ਾ ਤੇ ਟੀ-20 ਟੀਮਾਂ ਦੀ ਕਪਤਾਨੀ ਛੱਡ ਦਿੱਤੀ ਹੈ, ਪਰ ਉਹ ਇੰਗਲੈਂਡ ਖ਼ਿਲਾਫ਼ ਇਸੇ ਮਹੀਨੇ ਦੋਵਾਂ ਵੰਨਗੀਆਂ ’ਚ ਹੋਣ ਵਾਲੀ ਸੀਰੀਜ਼ ’ਚ ਖਿਡਾਰੀ ਵਜੋਂ ਖੇਡਣ ਲਈ ਮੌਜੂਦ ਰਹੇਗਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਇਹ ਜਾਣਕਾਰੀ ਦਿੱਤੀ। ਬੀਸੀਸੀਆਈ ਨੇ ਇੱਕ ਚ ਦੱਸਿਆ ਕਿ ਧੋਨੀ ਨੇ ਬੋਰਡ ਨੂੰ ਸੂਚਿਤ ਕਰ ਦਿੱਤਾ ਹੈ ਕਿ ਉਹ ਇੱਕ ਰੋਜ਼ਾ ਤੇ ਟੀ-20 ਲਈ ਭਾਰਤੀ ਟੀਮਾਂ ਦੇ ਕਪਤਾਨ ਦੇ ਅਹੁਦੇ ਤੋਂ ਹੱਟ ਰਿਹਾ ਹੈ। ਧੋਨੀ ਨੇ ਇਹ ਵੀ ਕਿਹਾ ਕਿ ਉਹ ਇੰਗਲੈਂਡ ਖ਼ਿਲਾਫ਼ ਇੱਕ ਰੋਜ਼ਾ ਤੇ ਟੀ-20 ਸੀਰੀਜ਼ ਲਈ ਮੌਜੂਦ ਰਹੇਗਾ।

0 0

ਬੀ. ਐੱਸ. ਐੱਫ. ਪੰਜਾਬ ਫਰੰਟੀਅਰ ਦੀ ਫੁੱਟਬਾਲ ਟੂਰਨਾਮੈਂਟ 2016 ਜੇਤੂ ਟੀਮ ਦਾ ਜਲੰਧਰ ਮੁੱਖ ਦਫ਼ਤਰ ਪਹੁੰਚਣ ‘ਤੇ ਦਲ ਦੇ ਜਨਰਲ ਇੰਸਪੈਕਟਰ ਅਨਿਲ ਪਾਲੀਵਾਲ ਵੱਲੋਂ ਸਵਾਗਤ ਕੀਤਾ ਗਿਆ ਅਤੇ ਟੀਮ ਨੂੰ ਭਵਿੱਖ ‘ਚ ਵੀ ਇਸੇ ਜੋਸ਼ ਨਾਲ ਖੇਡਣ ਲਈ ਪ੍ਰੇਰਿਤ ਕੀਤਾ। ਬੀ. ਐੱਸ. ਐੱਫ. ਬੁਲਾਰਾ ਡਿਪਟੀ ਕਮੀਸ਼ਨਰ ਆਰ. ਐੱਸ. ਕਟਾਰੀਆ ਨੇ ਸੋਮਵਾਰ ਨੂੰ ਦੱਸਿਆ ਕਿ ਬੀ. ਐੱਸ. ਐੱਫ. ਦੇ ਅੰਤਰ ਫਰੰਟੀਅਰ ਫੁੱਟਬਾਲ ਟੂਰਨਾਮੈਂਟ ਉੱਤਰੀ ਬੰਗਾਲ ਫਰੰਟੀਅਰ ਦੇ ਬੈਕੰਤਪੁਰ ‘ਚ 20 ਤੋਂ 24 ਸਤੰਬਰ ਤੱਕ ਆਯੋਜਿਤ ਕੀਤਾ ਗਿਆ ਸੀ ਜਿਸ ਬੀ. ਐੱਸ. ਐੱਫ. ਦੇ 11 ਫਰੰਟੀਅਰਾਂ ਦੀ ਟੀਮ ਨੇ ਹਿੱਸਾ ਲਿਆ। ਪੰਜਾਬ ਫਰੰਟੀਅਰ ਨੇ ਗੁਜਰਾਤ ਨੂੰ 2-0 ਨਾਲ ਹਰਾ ਕੇ ਖਿਤਾਬ ਜਿੱਤਿਆ। ਪੰਜਾਬ ਫਰੰਟੀਅਰ ਦੇ ਸਿਪਾਹੀ ਬਲਰਾਮ ਮੰਡੀ ਨੂੰ ਤਿੰਨ ਗੋਲ ਕਰਨ ਲਈ ਸਰਵਸ਼੍ਰੇਸ਼ਠ ਸਕੋਰਰ ਅਤੇ ਸਿਪਾਹੀ ਰਾਜੂ ਸਿੰਘ ਨੂੰ ਸਰਵਸ਼੍ਰੇਸ਼ਠ ਖਿਡਾਰੀ ਐਲਾਨਿਆ ਗਿਆ। ਬੀ. ਐੱਸ. ਐੱਫ. ਦੇ ਦੋ ਪਦਮ ਅਤੇ 17 ਅਰਜੁਨ ਪੁਰਸਕਾਰ ਜੇਤੂਆਂ ਨੇ ਹੁਣ ਤੱਕ ਕੌਮਾਂਤਰੀ ਮੁਕਾਬਲਿਆਂ ‘ਚ ਦੇਸ਼ ਦੀ ਨੁਮਾਇੰਦਗੀ ਕੀਤੀ ਹੈ।

0 0

ਸਾਕਸ਼ੀ ਮਲਿਕ ਨੇ ਰੀਓ ਉਲੰਪਿਕ ‘ਚ 58 ਕਿਲੋਗ੍ਰਾਮ ਭਾਰ ਵਰਗ ਫ੍ਰੀਸਟਾਈਲ ਕੁਸ਼ਤੀ ‘ਚ ਕਾਂਸੀ ਦਾ ਤਗਮਾ ਹਾਸਲ ਕਰਕੇ ਇਤਿਹਾਸ ਸਿਰਜਿਆ ਹੈ। ਉਨ੍ਹਾਂ ਨੇ ਕਾਂਸੀ ਤਗਮੇ ਲਈ ਪਲੇ ਆਫ਼ ਮੁਕਾਬਲੇ ‘ਚ ਜੁਝਾਰੂ ਪ੍ਰਦਰਸ਼ਨ ਕਰਦੇ ਹੋਏ ਕਿਰਗਿਸਤਾਨ ਦੀ ਪਹਿਲਵਾਨ ਨੂੰ ਹਰਾ ਕੇ ਤਗਮਾ ਜਿੱਤਿਆ। ਇਹ ਰੀਓ ਉਲੰਪਿਕ ‘ਚ ਭਾਰਤ ਦਾ ਪਹਿਲਾ ਤਗਮਾ ਹੈ।

Powered By Indic IME